News

ਮਿਲੋ, ਤਸੀਹੇ ਦੇਣ ਵਾਲੀਆਂ ਚੀਜ਼ਾਂ ਇਕੱਠੀਆਂ ਕਰਨ ਵਾਲੇ ਨੂੰ

ਟੋਰਾਂਟੋ — ਬਹੁਤ ਸਾਰੇ ਲੋਕਾਂ ਨੂੰ ਪੁਰਾਣੀਆਂ ਚੀਜ਼ਾਂ ਇਕੱਠੀਆਂ ਕਰਨ ਦਾ ਸ਼ੌਕ ਹੁੰਦਾ ਹੈ। ਉਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਦਾ ਜਾਂ ਤਾਂ ਬਚਪਨ ਤੋਂ ਹੀ ਸ਼ੌਕ ਹੁੰਦਾ ਹੈ ਜਾਂ ਵੱਡੇ ਹੋ ਕੇ ਇਨ੍ਹਾਂ ਦਾ ਬਿਜ਼ਨਸ ਕਰਦੇ ਹਨ।
ਕਈ ਦੇਸ਼ਾਂ ‘ਚ ਅੱਜ ਐੈਂਟੀਕ ਪੀਸ ਅਤੇ ਵੱਖ-ਵੱਖ ਤਰ੍ਹਾਂ ਦਾ ਸਮਾਨ ਵੇਚਣ ਅਤੇ ਖਰੀਦਣ ਲਈ ਬਾਜ਼ਾਰ ਲਗਾਤਾਰ ਵਧ ਰਹੇ ਹਨ। ਪਰ ਇਨ੍ਹਾਂ ‘ਚ ਕੁਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਕੋਲ ਕਾਫੀ ਦਿਲਚਸਪ ਇਕਾਹਾਸਕ ਚੀਜ਼ਾਂ ਹੁੰਦੀਆਂ ਹਨ। ਕੈਨੇਡਾ ਦੇ ਸਟੀਵ ਸੇਂਟਨੀ ਨੂੰ ਵੀ ਕੁਝ ਇਸ ਤਰ੍ਹਾਂ ਦਾ ਸ਼ੌਕ ਹੈ। ਉਨ੍ਹਾਂ ਕੋਲ ਪੁਰਾਣੇ ਜ਼ਮਾਨੇ ‘ਚ ਇਸਤੇਮਾਲ ਕੀਤੇ ਜਾਣ ਵਾਲੇ 220 ਅਨੋਖੇ ਟਾਰਚਰ ਯੰਤਰ ਹਨ। ਆਸਾਨ ਸ਼ਬਦਾਂ ‘ਚ ਕਿਹਾ ਜਾਵੇ ਤਾਂ ਉਨ੍ਹਾਂ ਕੋਲ ਅਜਿਹੇ ਹਥਿਆਰ ਜਾਂ ਚੀਜ਼ਾਂ ਹਨ ਜਿਨ੍ਹਾਂ ਨਾਲ ਇਨਸਾਨ ਨੂੰ ਤੜਫਾਇਆ ਜਾਂਦਾ ਸੀ।
ਸਟੀਵ ਨੇ ਸਿਰਫ ਇਨ੍ਹਾਂ ਨੂੰ ਆਪਣੇ ਕੋਲ ਨਹੀਂ ਰੱਖਿਆ ਹੀ ਨਹੀਂ ਹੈ, ਬਲਕਿ ਉਨ੍ਹਾਂ ਨੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਖੁਦ ‘ਤੇ ਅਜ਼ਮਾ ਕੇ ਵੀ ਵੇਖਿਆ ਹੈ। ਉਨ੍ਹਾਂ ਕਈ ਸਜ਼ਾ ਦੇਣ ਵਾਲੇ ਹਥਿਆਰਾਂ ਜਾਂ ਯੰਤਰਾਂ ਨੂੰ ਖੁਦ ‘ਤੇ ਟੈਸਟ ਕਰਕੇ ਵੇਖਿਆ ਹੈ ਕਿ ਕੀ ਵਾਕਈ ਇਹ ਉਹੀ ਕੰਮ ਕਰਦੇ ਹਨ ਜਿਸ ਵਾਸਤੇ ਇਨ੍ਹਾਂ ਨੂੰ ਬਣਾਇਆ ਗਿਆ ਸੀ। ਆਪਣੀ ਵੈੱਬਸਾਈਟ ‘ਤੇ ਉਨ੍ਹਾਂ ਅਜਿਹਾ ਕਰਦੇ ਹੋਏ ਆਪਣੇ ਵੀਡੀਓ ਵੀ ਸ਼ੇਅਰ ਕੀਤੀ ਹੈ। ਇਕ ਵੀਡੀਓ ‘ਚ ਉਹ ਆਪਣੇ ਹੱਥਾਂ ਦੀਆਂ ਉਂਗਲਾਂ ਨੂੰ ਤਦ ਤੱਕ ਦਬਾਉਂਦੇ ਹਨ ਜਦ ਤੱਕ ਉਹ ਟੁੱਟ ਨਹੀਂ ਜਾਂਦੀਆਂ।
53 ਸਾਲ ਦੇ ਸਟੀਵ ਨੇ ਦੱਸਿਆ ਕਿ ਉਨ੍ਹਾਂ ਇਸ ਸਾਂਚੇ ‘ਤੇ ਆਪਣੀਆਂ ਉਂਗਲਾਂ ਨੂੰ ਰੱਖਦੇ ਹੋਏ ਦਬਾਉਣਾ ਸ਼ੁਰੂ ਕੀਤਾ। ਪਰ ਥੋੜ੍ਹੀ ਦੇਰ ਬਾਅਦ ਇਹ ਕਾਫੀ ਦਰਦ ਦੇਣ ਵਾਲਾ ਬਣ ਗਿਆ। ਇਸ ਤੋਂ ਬਾਅਦ ਵੀ ਮੈਂ ਆਪਣੀਆਂ ਉਂਗਲਾਂ ਨਹੀਂ ਹਟਾਈਆਂ ਅਤੇ ਵੇਖਿਆ ਕਿ ਇਹ ਕਿੰਨਾ ਨੁਕਸਾਨ ਕਰ ਸਕਦਾ ਹੈ। ਮੈਨੂੰ ਯਕੀਨ ਹੋ ਗਿਆ ਕਿ ਇਹ ਵਾਕਈ ‘ਚ ਉਂਗਲਾਂ ਨੂੰ ਤੋੜ ਦੇਣ ਵਾਲਾ ਸੀ। ਸਟੀਵ ਕੋਲ 17ਵੀਂ ਸ਼ਤਾਬਦੀ ਦੌਰਾਨ ਕੈਦੀਆਂ ਨੂੰ ਸਜ਼ਾ ਦੇਣ ਵਾਲੇ ਯੰਤਰ ਵੀ ਹਨ।
ਸਿਰਫ ਇੰਨਾ ਹੀ ਨਹੀਂ ਉਨ੍ਹਾਂ ਸੈਕੜੇਂ ਸਾਲ ਪਹਿਲਾਂ ਹੋਣ ਵਾਲੇ ਵਹਿਸ਼ੀਪਣ ‘ਤੇ ਕਈ ਕਿਤਾਬਾਂ ਵੀ ਲਿਖੀਆਂ ਹਨ। ਉਨ੍ਹਾਂ ਦਾ ਇਹ ਸੰਗ੍ਰਿਹ ਡੇਡਫੁੱਲ ਡਿਵਾਈਸੇਜ਼ ਦਾ ਇਕ ਇਨਸਾਈਕਲੋਪੀਡੀਆ ਹੈ। ਸਟੀਵ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਨ੍ਹਾਂ ਸਾਰੀਆਂ ਚੀਜ਼ਾਂ ਨਾਲ ਕੋਈ ਪਿਆਰ ਨਹੀਂ ਹੈ, ਮੈਂ ਇਨ੍ਹਾਂ ਦਾ ਕਲੈਕਸ਼ਨ ਇਸ ਲਈ ਕੀਤਾ ਕਿਉਂਕਿ ਮੈਂ ਇਨ੍ਹਾਂ ਦੇ ਇਸਤੇਮਾਲ ਨੂੰ ਲੈ ਕੇ ਬਹੁਤ ਜਨੂੰਨੀ ਸੀ। ਇਹੀ ਕਾਰਨ ਹੈ ਕਿ ਅੱਜ ਉਹ ਇਕ ਪਨਿਸ਼ਮੈਂਟ ਇੰਸਟ੍ਰਮੈਂਟ ਮਿਊਜ਼ੀਅਮ ਚਲਾ ਰਹੇ ਹਨ।

Most Popular

To Top