INDIA

ਮੋਦੀ ਸਰਕਾਰ ਤਿੰਨ ਸਾਲ ਪੂਰੇ ਹੋਣ ‘ਤੇ ਜਾਰੀ ਕਰੇਗੀ ਰਿਪੋਰਟ ਕਾਰਡ

ਨਵੀਂ ਦਿੱਲੀ— ਭਾਜਪਾ ਦੀ ਅਗਵਾਈ ਵਾਲੀ ਰਾਜਗ ਸਰਕਾਰ ਅਗਲੇ ਮਹੀਨੇ ਆਪਣੇ ਕਾਰਜਕਾਲ ਦੇ ਤਿੰਨ ਸਾਲ ਪੂਰੇ ਹੋਣ ਮੌਕੇ ਇਕ ‘ਰਿਪੋਰਟ ਕਾਰਡ’ ਜਾਰੀ ਕਰੇਗੀ, ਜਿਸ ‘ਚ ਉਹ ਆਪਣੀਆਂ ਵੱਖ-ਵੱਖ ਨੀਤੀਆਂ ‘ਤੇ ਸਿਆਸੀ ਦੋਸ਼ਾਂ ਦਾ ਜਵਾਬ ਦੇਵੇਗੀ। ਇਕ ਸੂਤਰ ਨੇ ਕਿਹਾ,”ਸਰਕਾਰ ਆਪਣੇ ਤਿੰਨ ਸਾਲ ਪੂਰੇ ਹੋਣ ਮੌਕੇ ਜਨਤਾ ਲਈ ਤਿੰਨ ਸਾਲ ਦਾ ਇਕ ਰਿਪੋਰਟ ਕਾਰਡ ਜਾਰੀ ਕਰੇਗੀ। ਆਲੋਚਨਾ ਨੋਟਿਸ ਕਰਦੇ ਹੋਏ ਉਹ ਜਵਾਬ ਵੀ ਦੇਵੇਗੀ।”
ਸੂਤਰ ਨੇ ਕਿਹਾ ਕਿ ਰਿਪੋਰਟ ਕਾਰਡ ‘ਚ ਪਿਛਲੇ ਤਿੰਨ ਸਾਲਾਂ ‘ਚ ਸਰਕਾਰ ਦੀਆਂ ਵੱਖ-ਵੱਖ ਉਪਲੱਬਧੀਆਂ ਨੂੰ ਰੇਖਾਂਕਿਤ ਕੀਤਾ ਜਾਵੇਗਾ ਅਤੇ ਨਾਲ ਹੀ ਸਿਆਸੀ ਦੋਸ਼ਾਂ ਨੂੰ ਖਾਰਜ ਕਰਨ ਲਈ ਇਸ ‘ਚ ਜਵਾਬੀ ਬਿੰਦੂ ਵੀ ਹੋਣਗੇ। ਸੂਤਰ ਅਨੁਸਾਰ ਇਸ ਪਹਿਲ ਦਾ ਮਕਸਦ ਸਕਾਰਾਤਮਕ ਤਬਦੀਲੀਆਂ ਨੂੰ ਲੈ ਕੇ ਲੋਕਾਂ ਨਾਲ ਸਹੀ ਤਰੀਕੇ ਨਾਲ ਗੱਲਬਾਤ ਕਰਨਾ ਅਤੇ ਸਰਕਾਰ ਦੀ ਅਕਸ ਨੂੰ ਖਰਾਬ ਕਰ ਰਹੀਆਂ ਗਲਤ ਸੂਚਨਾਵਾਂ ਦਾ ਜਵਾਬ ਦੇਣਾ ਹੈ। ਹਰ ਮੰਤਰਾਲੇ ਨੂੰ ਵੱਖ-ਵੱਖ ਖੇਤਰਾਂ ਨਾਲ ਜੁੜੇ ਵਿਸ਼ੇਸ ਵਿਸ਼ੇ ਦਿੱਤੇ ਜਾਣਗੇ, ਜਿਸ ‘ਤੇ ਉਹ ਨੋਟ ਤਿਆਰ ਕਰਨਗੇ। ਵਿਰੋਧੀ ਦਲਾਂ ਨੇ ਕੇਂਦਰ ‘ਤੇ ਪੂਰੇ ਰੋਜ਼ਗਾਰ ਦੀ ਰਚਨਾ ਨਾ ਕਰਨ ਅਤੇ ਮੁੱਖ ਆਰਥਿਕ ਖੇਤਰਾਂ ‘ਚ ਕਥਿਤ ਅਸੰਗਤ ਪ੍ਰਦਰਸ਼ਨ ਦਾ ਦੋਸ਼ ਲਾਇਆ ਹੈ। ਰਾਜਗ ਸਰਕਾਰ 26 ਮਈ ਨੂੰ ਆਪਣੇ ਕਾਰਜਕਾਲ ਦੇ ਤਿੰਨ ਸਾਲ ਪੂਰੇ ਕਰ ਲਵੇਗੀ।

Click to comment

Leave a Reply

Your email address will not be published. Required fields are marked *

Most Popular

To Top