News

ਯੂ. ਏ. ਈ. ‘ਚ 19 ਸਾਲਾ ਭਾਰਤੀ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

ਦੁਬਈ (ਬਿਊਰੋ)— ਸੰਯੁਕਤ ਅਰਬ ਅਮੀਰਾਤ ਦੀ ਯੂਨੀਵਰਸਿਟੀ ਦੇ ਇਕ ਕੈਂਪਸ ਤੋਂ ਛਾਲ ਮਾਰ ਕੇ 19 ਸਾਲਾ ਭਾਰਤੀ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਹੈ। ਅਧਿਕਾਰੀਆਂ ਮੁਤਾਬਕ ਵਿਦਿਆਰਥੀ ਦੀ ਲਾਸ਼ ਇਕ ਪੂਲ ਵਿਚ ਪਈ ਸੀ, ਜੋ ਕਿ ਉਸ ਦੇ ਖੂਨ ਨਾਲ ਭਰਿਆ ਹੋਇਆ ਸੀ। ਅਧਿਕਾਰੀਆਂ ਵੱਲੋਂ ਉਸ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਦੁਬਈ ਪੁਲਸ ਦਾ ਕਹਿਣਾ ਹੈ ਕਿ ਪੀੜਤ ਨੇ ਮੁਰਡੋਚ ਯੂਨੀਵਰਸਿਟੀ ਕੈਂਪਸ ਦੀ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਸੀ। ਪੁਲਸ ਹਾਲੇ ਤੱਕ ਪੀੜਤ ਦੀ ਪਛਾਣ ਨਹੀਂ ਕਰ ਪਾਈ ਹੈ।
ਪੀੜਤ ਵਿਦਿਆਰਥੀ ਦੇ ਇਕ ਦੋਸਤ ਦੇ ਬਿਆਨ ਮੁਤਾਬਕ ਉਹ ਆਪਣੇ ਪਿਤਾ ਨਾਲ ਯੂਨੀਵਰਸਿਟੀ ਵਿਚ ਫੀਸ ਜਮਾਂ ਕਰਵਾਉਣ ਲਈ ਆਇਆ ਸੀ। ਇਸ ਮਗਰੋਂ ਉਹ ਆਪਣੇ ਪਿਤਾ ਨੂੰ ਇਹ ਕਹਿ ਕੇ ਚਲਾ ਗਿਆ ਕਿ ਉਹ ਬਾਥਰੂਮ ਜਾ ਰਿਹਾ ਹੈ। ਇਸ ਮਗਰੋਂ ਉਸ ਨੇ ਇਮਾਰਤ ਤੋਂ ਛਾਲ ਮਾਰ ਦਿੱਤੀ। ਲੜਕੇ ਨੇ ਦੋਸਤ ਨੇ ਦੱਸਿਆ,”ਇਕ ਰਾਤ ਪਹਿਲਾਂ ਜਦੋਂ ਪੀੜਤ ਨੇ ਉਸ ਨਾਲ ਗੱਲ ਕੀਤੀ ਸੀ ਤਾਂ ਉਸ ਦੀ ਹਾਲਤ ਠੀਕ ਸੀ। ਉਹ ਬਿਲੁਕਲ ਵੀ ਤਣਾਅ ਵਿਚ ਨਹੀਂ ਸੀ।” ਪੁਲਸ ਪੀੜਤ ਲੜਕੇ ਵੱਲੋਂ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉੱਧਰ ਦੁਬਈ ਦੀ ਮੁਰਡੋਚ ਯੂਨੀਵਰਸਿਟੀ ਨੇ ਇਕ ਬਿਆਨ ਵਿਚ ਪੀੜਤ ਲੜਕੇ ਦੇ ਪਰਿਵਾਰ, ਦੋਸਤਾਂ ਅਤੇ ਸਾਥੀਆਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ।

Click to comment

Leave a Reply

Your email address will not be published. Required fields are marked *

Most Popular

To Top