INDIA

ਰਾਮ ਰਹੀਮ ਦੀ ਫਿਤਰਤ ਸੀ ‘ਕਾਨੂੰਨ ਤੋੜਣਾ’, ਆਦਿ ਸੀ ਸ਼ਰਾਬ ਤੇ ਅਫੀਮ ਦਾ

ਚੰਡੀਗੜ੍ਹ — ਬਲਾਤਕਾਰੀ ਬਾਬਾ ਰਾਮ ਰਹੀਮ ਦੇ ਜੇਲ ਜਾਣ ਤੋਂ ਬਾਅਦ ਉਸਦੇ ਰਾਜ਼ਦਾਰ ਰਹੇ ਸਾਧੂ ਅਤੇ ਸ਼ਰਧਾਲੂ ਇਕ-ਇਕ ਕਰਕੇ ਉਸਦੇ ਸਾਰੇ ਰਾਜ਼ਾਂ ਤੋਂ ਪੜਦਾ ਚੁੱਕ ਰਹੇ ਹਨ। ਕਈ ਸਾਲ ਤੱਕ ਡੇਰੇ ਦੇ ਸਾਧੂ ਰਹੇ ਗੁਰਦਾਸ ਤੂਰ ਨੇ ਇਕ ਹੋਰ ਨਵਾਂ ਖੁਲਾਸਾ ਕੀਤਾ ਹੈ। ਤੂਰ ਦਾ ਕਹਿਣਾ ਹੈ ਕਿ ਕਾਨੂੰਨ ਤੋੜਣਾ ਸ਼ੁਰੂ ਤੋਂ ਹੀ ਰਾਮ ਰਹੀਮ ਦੀ ਫਿਤਰਤ ‘ਚ ਰਿਹਾ ਹੈ। ਗੱਲ ਭਾਵੇਂ ਇਕ ਹੀ ਨੰਬਰ ਦੀਆਂ ਕਈ ਗੱਡੀਆਂ ਰੱਖਣ ਦੀ ਹੋਵੇ ਜਾਂ ਡੇਰੇ ‘ਚ ਗੈਰ-ਕਾਨੂੰਨੀ ਪਸ਼ੂ-ਪੰਛੀਆਂ ਨੂੰ ਕੈਦ ਕਰਕੇ ਰੱਖਣ ਦੀ ਹੋਵੇ। ਇੰਨਾ ਹੀ ਨਹੀਂ ਡੇਰਾ ਮੁਖੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਗੋਰਾ ਦਾ ਤਾਂ ਇਥੋਂ ਤੱਕ ਕਹਿਣਾ ਹੈ ਕਿ ਰਾਮ ਰਹੀਮ ਅਫੀਮ ਅਤੇ ਸ਼ਰਾਬ ਦਾ ਵੀ ਸ਼ੌਕੀਣ ਸੀ।
ਇਸ ਦੇ ਨਾਲ ਹੀ ਬਲਾਤਕਾਰੀ ਬਾਬਾ ਦੀ ਰਾਜ਼ਦਾਰ ਉਸਦੀ ਮੂੰਹਬੋਲੀ ਬੇਟੀ ਹਨੀਪ੍ਰੀਤ ਆਖਿਰ ਹੈ ਕਿਥੇ? ਰਾਮ ਰਹੀਮ ਦੇ ਨਾਲ ਪਰਛਾਵੇਂ ਦੀ ਤਰ੍ਹਾਂ ਰਹਿਣ ਵਾਲੀ ਹਨੀਪ੍ਰੀਤ ਕਿਉਂ ਰਾਮ ਰਹੀਮ ਨੂੰ ਮਿਲਣ ਨਹੀਂ ਪੁੱਜੀ? ਇਸ ਤਰ੍ਹਾਂ ਦੇ ਕਿੰਨੇ ਹੀ ਸਵਾਲ ਜਿੰਨਾ ਦਾ ਜਵਾਬ ਲੱਭਣ ਦੇ ਪੁਲਸ ਦਿਨ-ਰਾਤ ਇਕ ਕਰ ਰਹੀ ਹੈ, ਪਰ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਪੁਲਸ ਦੇ ਹੱਥ ਖਾਲੀ ਹਨ। ਇਸ ਸਵਾਲ ਦਾ ਜਵਾਬ ਸ਼ਾਇਦ ਡੇਰੇ ਦੇ ਨਾਲ ਸੰਬੰਧ ਰੱਖਣ ਵਾਲੇ ਇਸ ਵਿਅਕਤੀ ਦੇ ਕੋਲ ਹੈ। ਜੀ ਹਾਂ, ਰਾਮ ਰਹੀਮ ਦੀ ਨੂੰਹ ਦੇ ਕਜ਼ਨ ਭੁਪਿੰਦਰ ਸਿੰਘ ਗੋਰਾ ਦਾ ਕਹਿਣਾ ਹੈ ਕਿ ਹਨੀਪ੍ਰੀਤ ਮੁੰਬਈ ‘ਚ ਹੋ ਸਕਦੀ ਹੈ। ਗੋਰਾ ਨੇ ਦੱਸਿਆ ਕਿ ਮੁੰਬਈ ‘ਚ ਹਨੀਪ੍ਰੀਤ ਦੇ ਨਾਮ ‘ਤੇ ਰਾਮ ਰਹੀਮ ਨੇ ਕੁਝ ਫਲੈਟ ਖਰੀਦ ਕੇ ਰੱਖੇ ਹਨ।

Most Popular

To Top