INDIA

ਰਾਹੁਲ-ਅਖਿਲੇਸ਼ ਦੇ ਰੋਡ ਸ਼ੋਅ ‘ਚ ਫਸੇ ਮਰੀਜ਼ ਦੀ ਮੌਤ

ਲਖਨਊ — ਰਾਹੁਲ ਗਾਂਧੀ ਅਤੇ ਅਖਿਲੇਸ਼ ਯਾਦਵ ਦੇ ਰੋਡ ਸ਼ੋਅ ਨੇ ਐਤਵਾਰ ਅੱਧੇ ਸ਼ਹਿਰ ਦਾ ਟਰੈਫਿਕ ਤਬਾਹ ਕਰ ਦਿੱਤਾ। ਹਜ਼ਰਤਗੰਜ ਤੋਂ ਚੌਕ ਤੱਕ ਦੀਆਂ ਸੜਕਾਂ ‘ਤੇ ਨੇਤਾਵਾਂ ਦੀਆਂ ਗੱਡੀਆਂ ਕਾਰਨ ਚੱਲਣ ਦੀ ਜਗ੍ਹਾ ਨਹੀਂ ਮਿਲੀ, ਜਦਕਿ ਗਲੀਆਂ ਸਮਰਥਕਾਂ ਦੀ ਭੀੜ ਕਾਰਨ ਚੌਕ ਰਹੀ ਰੋਡ ਸ਼ੋਅ ਕਾਰਨ ਡਾਲੀਗੰਜ ਪੁਲ ‘ਤੇ ਲੱਗੇ ਜਾਮ ਨਾਲ ਇਕ ਐਬੂਲੇਂਸ ਵੀ ਫਸ ਗਈ, ਜਿਸ ਕਾਰਨ ਸਹੀ ਸਮੇਂ ‘ਤੇ ਇਲਾਜ ਨਾ ਮਿਲਣ ਕਾਰਨ ਇਕ ਮਰੀਜ਼ ਦੀ ਮੌਤ ਹੋ ਗਈ।
ਰੋ ਸ਼ੋਅ ਨੂੰ ਹਜ਼ਰਤਗੰੰਜ ਸਥਿਤ ਗਾਂਧੀ ਪ੍ਰਤਿਮਾ ਤੋਂ ਦੁਪਹਿਰ ਇਕ ਵਜੇ ਨਿਕਲਣਾ ਸੀ, ਪਰ ਰਾਹੁਲ ਅਤੇ ਅਖਿਲੇਸ਼ ਤੈਅ ਸਮੇਂ ‘ਤੇ ਇੱਥੇ ਨਹੀਂ ਪਹੁੰਚੇ। ਉਨ੍ਹਾਂ ਦਾ ਰੱਥ ਚੌਰਾਹੇ ‘ਤੇ ਸਵੇਰ ਤੋਂ ਖੜ੍ਹਾ ਰਿਹਾ। ਇਸ ਨਾਲ ਤਕਰੀਬਨ 1 ਹਜ਼ਾਰ ਤੋਂ ਵੱਧ ਸਮਰਥਕ ਚਾਰੇ ਰਸਤੇ ਬੰਦ ਕਰਕੇ ਡਟੇ ਰਹੇ। ਟਰੈਫਿਕ ਪੁਲਸ ਨੇ ਸਿਕੰਦਰਬਾਦ, ਗੋਲਫ ਕਲੱਬ ਅਤੇ ਰਾਇਲ ਹੋਟਲ ਚੌਕ ਤੋਂ ਰੂਟ ਬਦਲ ਕੇ ਸਥਿਤੀ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਸਪਰੂ ਮਾਰਗ, ਡੀ. ਐੱਸ. ਓ ਚੌਕ ਅਤੇ ਹੁਸੈਨਗੰਜ ਵਲੋਂ ਗੱਡੀਆਂ ਅੰਦਰ ਵੜਦੀਆਂ ਰਹੀਆਂ। ਜੋ ਲੋਕ ਗੱਡੀ ਲੈ ਕੇ ਭੀੜ ‘ਚ ਵੜੇ, ਉਨ੍ਹਾਂ ਨੂੰ ਨਿਕਲਣ ਵਾਸਤੇ ਕਾਫੀ ਮਿਹਨਤ ਕਰਨੀ ਪਈ।
ਜਾਮ ‘ਚ ਫਸੀ ਐਬੂਲੇਂਸ ‘ਚ ਮਰੀਜ਼ ਨੇ ਤੋੜਿਆ ਦਮ
ਰੋਡ ਸ਼ੋਅ ਕਾਰਨ ਡਾਲੀਗੰਜ ਪੁਲ ‘ਤੇ ਵੀ ਜਾਮ ਲੱਗਿਆ ਰਿਹਾ। ਇੱਥੇ ਇਕ ਐਬੂਲੇਂਸ ਕਾਫੀ ਦੇਰ ਤੱਕ ਫਸੀ ਰਹੀ, ਜਿਸ ਕਾਰਨ ਇਕ ਮਰੀਜ਼ ਦੀ ਮੌਤ ਹੋ ਗਈ। ਗੁਡੰਬਾ ਦੇ ਰਾਜੌਲੀ ਪਿੰਡ ਨਿਵਾਸੀ ਮੁੰਨਾ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਮੁਹੰਮਦ ਅਨੀਸ (30) ਦਾ ਇੰਟੀਗ੍ਰਲ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਹਾਲਤ ਗੰਭੀਰ ਹੋਣ ‘ਤੇ ਐਤਵਾਰ ਨੂੰ ਡਾਕਟਰਾਂ ਨੇ ਕੇਜੀਐੱਮਯੂ ਰੈਫਰ ਕਰ ਦਿੱਤਾ। ਦੁਪਹਿਰ ਤਕਰੀਬਨ 1.30 ਵਜੇ ਹਸਪਤਾਲ ਦੀ ਐਬੂਲੈਂਸ ਰਾਹੀਂ ਭਰਾ ਨੂੰ ਲੈ ਕੇ ਆ ਰਹੇ ਸਨ। ਪਰ ਐਬੂਲੇਂਸ ਡਾਲੀੰਗੰਜ ਪੁਲ ‘ਤੇ ਜਾਮ ‘ਚ ਫਸ ਗਈ। ਸਾਈਰਨ ਸੁਣ ਕੇ ਪੁਲਸ ਵਾਲੇ ਰਸਤਾ ਖਾਲੀ ਕਰਵਾਉਣ ਨਹੀਂ ਆਏ।
ਤਕਰੀਬਨ ਅੱਧੇ ਘੰਟੇ ਜਾਮ ‘ਚ ਫਸੇ ਰਹਿਣ ਤੋਂ ਬਾਅਦ ਕੇਜੀਐੱਮਯੂ ਪਹੁੰਚੇ ਤਾਂ ਡਾਕਟਰਾਂ ਡਾਕਟਰਾਂ ਨੇ ਭਰਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਕਿ ਆਉਣ ‘ਚ ਦੇਰ ਹੋ ਗਈ ਹੈ। ਉੱਥੇ ਹੀ ਏਐੱਸਪੀ ਟਰੈਫਿਕ ਹਬੀਬੁਲ ਹਸਨ ਦਾ ਕਹਿਣਾ ਹੈ ਕਿ ਕਿਸੇ ਵੀ ਐਬੂਲੇਂਸ ਦੇ ਜਾਮ ‘ਚ ਫਸੇ ਹੋਣ ਦੀ ਜਾਣਕਾਰੀ ਨਹੀਂ ਮਿਲੀ ਹੈ। ਪੀੜ੍ਹਤੇ ਦੀ ਸ਼ਿਕਾਇਤ ਮਿਲੀ ਤਾਂ ਮੌਕੇ ‘ਤੇ ਤਾਇਨਾਤ ਟਰੈਫਿਕ ਕਰਮਚਾਰੀਆਂ ਵਿਰੁੱਧ ਕਾਰਵਾਈ ਹੋਵੇਗੀ।

Most Popular

To Top