News

ਰੱਬ ਨੇ ਹੱਥ ਦੇ ਕੇ ਬਚਾਈ ਇਨ੍ਹਾਂ ਬੱਚਿਆਂ ਦੀ ਜਾਨ, ਹਰ ਕੋਈ ਕਰਦੈ ਇਨ੍ਹਾਂ ਦੀ ਕਿਸਮਤ ‘ਤੇ ਮਾਣ

ਸੀਰੀਆ— ਦੁਨੀਆ ‘ਚ ਅਜਿਹੇ ਕਈ ਚਮਤਕਾਰ ਹੁੰਦੇ ਹਨ ਜਿਨ੍ਹਾਂ ਨੂੰ ਅੱਖੀਂ ਦੇਖ ਕੇ ਵੀ ਸਾਨੂੰ ਯਕੀਨ ਨਹੀਂ ਹੁੰਦਾ ਕਿ ਇਹ ਸੱਚ ਹੈ। ਕਈ ਵਾਰ ਅਜਿਹੇ ਹਾਦਸਿਆਂ ਤੇ ਹਾਲਾਤਾਂ ‘ਚ ਬੱਚਿਆਂ ਦੀਆਂ ਜ਼ਿੰਦਗੀਆਂ ਬਚ ਜਾਂਦੀਆਂ ਹਨ, ਜਿਸ ਦੀ ਉਮੀਦ ਵੀ ਕੀਤੀ ਨਹੀਂ ਜਾਂਦੀ। ਸੀਰੀਆ ‘ਚ ਇਕ ਅਜਿਹੇ ਬੱਚੇ ਦਾ ਜਨਮ ਹੋਇਆ ਜਿਸ ਦੀ ਮਾਂ ਹਵਾਈ ਹਮਲਿਆਂ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ ਤੇ ਉਸ ਦੇ ਪੇਟ ‘ਚ ਖਤਰਨਾਕ ਰਸਾਇਣ ਦਾ ਇਕ ਟੁਕੜਾ ਚਲਾ ਗਿਆ ਸੀ। ਕਿਹਾ ਜਾ ਰਿਹਾ ਸੀ ਕਿ ਬੱਚਾ ਜ਼ਖਮੀ ਹੋ ਕੇ ਮਰ ਜਾਵੇਗਾ ਪਰ ਜਦ ਆਪਰੇਸ਼ਨ ਕੀਤਾ ਗਿਆ ਤਾਂ ਸਭ ਹੈਰਾਨ ਸਨ ਕਿ ਬੱਚਾ ਬਿਲਕੁਲ ਠੀਕ ਸੀ। ਸਾਲ 2009 ‘ਚ ਹੈਤੀ ‘ਚ ਭਿਆਨਕ ਭੂਚਾਲ ਆਇਆ। ਜਿਸ ‘ਚ ਕਈ ਲੋਕਾਂ ਦੀ ਮੌਤ ਹੋ ਗਈ। ਮਲਬੇ ਹੇਠਾਂ ਧੱਸੀਆਂ ਲਾਸ਼ਾਂ ਹੀ ਕੱਢੀਆਂ ਗਈਆਂ ਅਜਿਹੇ ‘ਚ ਮਲਬੇ ਹੇਠੋਂ 11 ਦਿਨਾਂ ਦਾ ਬੱਚਾ ਬਿਲਕੁਲ ਸੁਰੱਖਿਅਤ ਮਿਲਿਆ, ਜਿਸ ਨੂੰ ਦੇਖ ਕੇ ਸਭ ਭਾਵੁਕ ਹੋ ਗਏ ਤੇ ਕਹਿਣ ਲੱਗੇ ਕਿ ਰੱਬ ਨੇ ਇਸ ਨੂੰ ਹੱਥ ਦੇ ਕੇ ਰੱਖਿਆ ਹੈ। ਨਾਈਜੀਰੀਆ ‘ਚ ਰਹਿਣ ਵਾਲੀ ਇਕ ਗਰਭਵਤੀ ਔਰਤ ਸ਼ਰਣਾਰਥੀ ਕਿਸ਼ਤੀ ‘ਚ ਸਵਾਰ ਸੀ। ਰਸਤੇ ‘ਚ ਕਿਸ਼ਤੀ ਪਲਟ ਗਈ ਅਤੇ ਇਸੇ ਦੌਰਾਨ ਉਸ ਨੂੰ ਜਣੇਪੇ ਦੀ ਦਰਦ ਸ਼ੁਰੂ ਹੋ ਗਈ। ਬਚਾਅ ਕਰਮਚਾਰੀਆਂ ਨੇ ਡਾਕਟਰਾਂ ਨੂੰ ਭੇਜ ਕੇ ਇਸ ਔਰਤ ਦੀ ਡਲਿਵਰੀ ਕਰਵਾਈ ਤੇ ਉਸ ਨੇ ਤੰਦਰੁਸਤ ਮੁੰਡੇ ਨੂੰ ਜਨਮ ਦਿੱਤਾ। 2015 ‘ਚ ਜੂਨ ਮਹੀਨੇ ਕੋਲੰਬੀਆ ਦੇ ਜੰਗਲਾਂ ‘ਚ ਇਕ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਅਤੇ ਉਸ ਦੇ ਪਾਇਲਟ ਦੀ ਮੌਤ ਹੋ ਗਈ। 4 ਦਿਨਾਂ ਮਗਰੋਂ ਉੱਥੋਂ ਝੁਲਸ ਚੁੱਕਾ ਬੱਚਾ ਮਿਲਿਆ ਪਰ ਉਸ ਦੀ ਅਤੇ ਉਸ ਦੀ ਮਾਂ ਦੀ ਜ਼ਿੰਦਗੀ ਬਚ ਗਈ।
ਵਾਸ਼ਿੰਗਟਨ ‘ਚ 9 ਮਹੀਨੇ ਦਾ ਇਕ ਬੱਚਾ ਘਰ ‘ਚ ਸੌਂ ਰਿਹਾ ਸੀ ਕਿ ਉਸ ਦੇ ਘਰ ਕੋਲੋਂ ਲੰਘ ਰਹੀ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ। ਇਹ ਕਾਰ ਉਨ੍ਹਾਂ ਦੇ ਘਰ ‘ਚ ਹੀ ਦਾਖਲ ਹੋ ਗਈ। ਇਸ ਹਾਦਸੇ ‘ਚ ਪੂਰਾ ਘਰ ਬੁਰੀ ਤਰ੍ਹਾਂ ਨਾਲ ਟੁੱਟ ਗਿਆ ਪਰ ਫਿਰ ਵੀ ਬੱਚੇ ਦੀ ਜਾਨ ਬਚ ਗਈ।

Click to comment

Leave a Reply

Your email address will not be published. Required fields are marked *

Most Popular

To Top