INDIA

‘ਵਟਸਐਪ’ ‘ਤੇ ਅਪਮਾਨਜਨਕ ਵੀਡੀਓ ਵਾਇਰਲ ਹੋਣ ਬਾਰੇ ਸਰਕਾਰ ਦੀ ਟਿੱਪਣੀ

ਨਵੀਂ ਦਿੱਲੀ — ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੋਬਾਈਲ ਫੋਨ ਦੇ ਜ਼ਰੀਏ ‘ਅਪਮਾਨਜਨਕ ਵੀਡੀਓ’ ਨੂੰ ‘ਅਪਲੋਡ’ ਕਰਨ ਅਤੇ ‘ਵਟਸਐਪ’ ਦੇ ਜ਼ਰੀਏ ਵਾਈਰਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਲੈਕਟ੍ਰਾਨਿਕਸ ਅਤੇ ਆਈ.ਟੀ. ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਇਕ ਪ੍ਰਸ਼ਨ ਦੇ ਲਿਖਿਤ ਉੱਤਰ ‘ਚ ਉੱਚ ਸਦਨ ਨੂੰ ਦੱਸਿਆ ਕਿ ‘ਮੈਸੇਜਿੰਗ ਐਪ’ ‘ਚ ਇਸ ਤਰ੍ਹਾਂ ਦੀ ਸਮੱਗਰੀ ਦੇ ਬਾਰੇ ਰਿਪੋਰਟ ਕਰਨ ਦਾ ਇਕ ਤਰੀਕਾ ਹੁੰਦਾ ਹੈ ਜਿਸਦਾ ਇਸਤੇਮਾਲਕਰਤਾ ‘ਸਕ੍ਰੀਨਸ਼ਾਟ’ ਲੈ ਸਕਦਾ ਹੈ ਅਤੇ ਉਚਿਤ ਯੋਗ ਕਾਨੂੰਨ ਦੇ ਅਧੀਨ ਅਧਿਕਾਰੀਆਂ ਨਾਲ ਸਾਂਝਾ ਕਰ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ, ‘ਵਾਟਸਐਪ’ ‘ਚ ਇਤਰਾਜ਼ਯੋਗ ਸਮੱਗਰੀ ਦੇ ਬਾਰੇ ‘ਚ ਰਿਪੋਰਟ ਦੇਣ ਦੀ ਵਿਵਸਥਾ ਤਾਂ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਸਵੀਕਾਰ ਕੀਤਾ ਕਿ ਉਨ੍ਹਾਂ ਦੇ ਕੋਲ ਸੰਦੇਸ਼ ਨੂੰ ਰੋਕਣ ਦੀ ਇਸ ਤਰ੍ਹਾਂ ਦੀ ਕੋਈ ਵਿਵਸਥਾ ਨਹੀਂ ਹੁੰਦੀ, ਇਸ ਕਾਰਨ ਉਨ੍ਹਾਂ ਵਲੋਂ ਕਾਰਵਾਈ ਕਰਨ ਦੀ ਸਮਰੱਥਾ ਸੀਮਤ ਹੋ ਜਾਂਦੀ ਹੈ।’ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸਰਕਾਰ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਅਪਮਾਨਜਨਕ ਵੀਡੀਓ ਮੋਬਾਈਲ ਫੋਨ ਦੇ ਜ਼ਰੀਏ ਅਪਲੋਡ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ‘ਵਟਸਐਪ’ ਦੇ ਜ਼ਰੀਏ ਸਾਂਝਾ ਕੀਤਾ ਜਾ ਰਿਹਾ ਹੈ’

Most Popular

To Top