News

ਵਿਕ ਗਿਆ ਟਰੰਪ ਦਾ ਤਾਜ ਮਹਿਲ ‘ਕੈਸੀਨੋ’

ਅਟਲਾਂਟਿਕ ਸਿਟੀ— ਅਜਿਹੀਆਂ ਖਬਰਾਂ ਹਨ ਕਿ ਅਟਲਾਂਟਿਕ ਸਿਟੀ ਵਿਚ ਸਥਿਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਤਾਜ ਮਹਿਲ ਕੈਸੀਨੋ ਨੂੰ ਹਾਰਡ ਰਾਕ ਇੰਟਰਨੈਸ਼ਨਲ ਕੰਪਨੀ ਨੂੰ ਵੇਚ ਦਿੱਤਾ ਗਿਆ ਹੈ। ਇਕ ਸਮੇਂ ‘ਚ ਟਰੰਪ ਇਸ ਕੈਸੀਨੋ ਦੇ ਮਾਲਕ ਸਨ। ਬੰਦ ਪਏ ਇਸ ਕੈਸੀਨੋ ਨੂੰ ਟਰੰਪ ਨੇ ਸਾਲ 1990 ‘ਚ ਖੋਲ੍ਹਿਆ ਸੀ।
ਹਾਰਡ ਰਾਕ ਇੰਟਰਨੈਸ਼ਨਲ ਕੰਪਨੀ ਨੇ ਕੈਸੀਨੋ ਨੂੰ ਇਕ ਮਾਰਚ ਨੂੰ ਅਰਬਪਤੀ ਨਿਵੇਸ਼ਕ ਕਾਰਲ ਆਈਕਨ ਤੋਂ ਖਰੀਦ ਲਿਆ ਹੈ। ਆਈਕਨ, ਰਾਸ਼ਟਰਪਤੀ ਟਰੰਪ ਦੇ ਇਕ ਕਰੀਬੀ ਦੋਸਤ ਅਤੇ ਸਲਾਹਕਾਰ ਹਨ। ਆਈਕਨ ਨੇ ਸਿਹਤ ਬੀਮਾ ਅਤੇ ਪੈਨਸ਼ਨ ਲਾਭ ਦੀ ਬਹਾਲੀ ਦੀ ਮੰਗ ਕਰਨ ਵਾਲੇ ਮਜ਼ਦੂਰਾਂ ਦੀ ਹੜਤਾਲ ਤੋਂ ਬਾਅਦ ਅਕਤੂਬਰ ‘ਚ ਤਾਜ ਮਹਿਲ ਨੂੰ ਬੰਦ ਕਰ ਦਿੱਤਾ ਸੀ।

Most Popular

To Top