News

ਵਿਕ ਰਿਹੈ ਟਰੰਪ ਦਾ ਇਹ ਆਲੀਸ਼ਾਨ ਰਿਜ਼ਾਰਟ, ਦੇਖ ਕੇ ਕਰ ਉੱਠੋਗੇ ਅਸ਼-ਅਸ਼

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕੈਰੇਬੀਅਨ ਸਟੇਟ 2 ਅਰਬ ਰੁਪਏ ‘ਚ ਵਿਕਣ ਲਈ ਤਿਆਰ ਹੈ। ‘ਲੀ ਸ਼ਾਤਯੂ ਦੇਸ ਪਾਲਮਾਇਰਸ’ ਨਾਮ ਦਾ ਇਹ ਰਿਜ਼ਾਰਟ ਫਰੈਂਚ ਸੈਂਟ ਮਾਰਟੀਨ ਆਈਲੈਂਡ ‘ਤੇ ਮੌਜੂਦ ਹੈ। ਟਰੰਪ ਨੇ ਇਸ ਨੂੰ ਕਈ ਸਾਲਾਂ ਤਕ ਕਿਰਾਏ ਦੀ ਪ੍ਰਾਪਟੀ ਦੇ ਤੌਰ ‘ਤੇ ਇਸਤੇਮਾਲ ਕੀਤਾ। ਟਰੰਪ ਨੇ 2013 ‘ਚ ਇਹ 4.8 ਏਕੜ ‘ਚ ਫੈਲੀ ਪ੍ਰਾਪਟੀ 15 ਮਿਲੀਅਨ ਪੌਂਡ (125 ਕਰੋੜ ਰੁਪਏ) ‘ਚ ਖਰੀਦੀ ਸੀ। ਸੈਂਟ ਮਾਰਟਿਨ ਦੇ ਪਾਲਮ ਬੇਅ ‘ਤੇ ਇਸ ‘ਚ ਦੋ ਵਿਲਾ ਬਣੇ ਹਨ। ਇਸ ਤੋਂ ਇਲਾਵਾ ਕਈ ਹੋਰ ਇਮਾਰਤਾਂ ਵੀ ਹਨ। ਦੋ ਮੰਜ਼ਲਾ ਵਿਲਾ ‘ਚ ਮਾਸਟਰ ਬੈੱਡਰੂਮ ਦੇ ਨਾਲ 5 ਕਮਰੇ ਹਨ ਅਤੇ ਦੋ ਪ੍ਰਾਈਵੇਟ ਬਾਲਕਨੀਆਂ ਵੀ ਹਨ। ਬਾਥਰੂਮ ‘ਚ ਜਕੂਜੀ ਬਾਥਟਬ ਵੀ ਹੈ। ਇਕ ਜੰਗਲ ਰੂਮ ਹੈ, ਜਿਸ ‘ਚ ਘਾਹ ਤੇ ਪੌਦਿਆਂ ਦੇ ਪ੍ਰਿੰਟ ਵਾਲੇ ਕਾਰਪੇਟ ਵਿਛੇ ਹਨ। ਸਰਦੀਆਂ ਦੀਆਂ ਛੁੱਟੀਆਂ ‘ਚ ਇੱਥੇ ਇਕ ਰਾਤ ਲਈ ਰੁਕਣ ਦਾ ਕਿਰਾਇਆ 17 ਲੱਖ ਰੁਪਏ ਤਕ ਪੁੱਜ ਜਾਂਦਾ ਹੈ।

Most Popular

To Top