INDIA

ਵੀਰਭੱਦਰ ਮਾਮਲਾ : ਐੱਲ. ਆਈ. ਸੀ. ਏਜੰਟ ਚੌਹਾਨ ਨੇ ਮੰਗੀ ਅੰਤਰਿਮ ਜ਼ਮਾਨਤ

ਨਵੀਂ ਦਿੱਲੀ— ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਕਥਿਤ ਤੌਰ ‘ਤੇ ਸ਼ਮੂਲੀਅਤ ਵਾਲੇ, ਕਾਲੇ ਧਨ ਨੂੰ ਚਿੱਟਾ ਕਰਨ ਦੇ ਇਕ ਮਾਮਲੇ ‘ਚ ਮੁਲਜ਼ਮ ਐੱਲ. ਆਈ. ਸੀ. ਏਜੰਟ ਆਨੰਦ ਚੌਹਾਨ ਨੇ ਅੰਤਰਿਮ ਜ਼ਮਾਨਤ ਲਈ ਇਥੋਂ ਦੀ ਇਕ ਵਿਸ਼ੇਸ਼ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਚੌਹਾਨ ਵਲੋਂ ਦਾਖਲ ਕੀਤੀ ਰਿੱਟ ਵਿਚ ਭਤੀਜੀ ਦੇ ਵਿਆਹ ‘ਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਗਈ ਹੈ।ਮੁਲਜ਼ਮ ਵਲੋਂ ਪੇਸ਼ ਇਕ ਵਕੀਲ ਨੇ ਆਪਣੇ ਮੁਵੱਕਲ ਲਈ 25 ਨਵੰਬਰ ਤੋਂ 10 ਦਸੰਬਰ ਤਕ ਲਈ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ ਹੈ। ਚੌਹਾਨ ਨੂੰ ਜਾਂਚ ਅਧਿਕਾਰੀ ਨਾਲ ਸਹਿਯੋਗ ਨਾ ਕਰਨ ‘ਤੇ ਪਿਛਲੇ ਸਾਲ 9 ਜੁਲਾਈ ਨੂੰ ਕਾਲੇ ਧਨ ਨੂੰ ਚਿੱਟਾ ਕਰਨ ਤੋਂ ਰੋਕਣ ਸਬੰਧੀ ਕਾਨੂੰਨ ਦੇ ਤਹਿਤ ਚੰਡੀਗੜ੍ਹ ‘ਚੋਂ ਗ੍ਰਿਫਤਾਰ ਕੀਤਾ ਗਿਆ ਸੀ।

Most Popular

To Top