INDIA

ਵੈਲੇਨਟਾਈਨ ਡੇ ਖਿਲਾਫ ਸ਼ਿਵ ਸੈਨਿਕਾਂ ਦਾ ਅਨੋਖਾ ਵਿਰੋਧ

ਮੁਜ਼ੱਫਰਨਗਰ — ਸ਼ਿਵਸੈਨਾ ਦੇ ਵਰਕਰ ਲਾਠੀ ਦੀ ਪੂਜਾ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਵੈਲੇਨਟਾਈਨ ਡੇ ਮਨਾਉਂਦੇ ਦੇਖੇ ਜਾਣਗੇ, ਉਨ੍ਹਾਂ ਦਾ ਇਸੇ ਲਾਠੀ ਨਾਲ ਇਲਾਜ ਕੀਤਾ ਜਾਵੇਗਾ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਵੈਲੇਨਟਾਈਨ ਡੇ ਦੀ ਸਰਪ੍ਰਸਤੀ ਵਿਚ ਲਵ ਜੇਹਾਦ ਨੂੰ ਉਤਸ਼ਾਹ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਲਾਠੀ ਉਨ੍ਹਾਂ ਲੜਕਿਆਂ ਲਈ ਵੀ ਹੈ, ਜੋ ਉਸ ਦਿਨ ਲੜਕੀਆਂ ਨੂੰ ਪ੍ਰੇਸ਼ਾਨ ਕਰਦੇ ਹਨ।
ਸ਼ਿਵ ਸੈਨਿਕਾਂ ਦਾ ਕਹਿਣਾ ਹੈ ਕਿ ਵੈਲੇਨਟਾਈਨ ਡੇ ਭਾਰਤੀ ਸੰਸਕ੍ਰਿਤੀ ਦੇ ਖਿਲਾਫ ਹੈ। ਅਸੀਂ ਆਪਣੀ ਸੰਸਕ੍ਰਿਤੀ ਨੂੰ ਬਰਬਾਦ ਨਹੀਂ ਹੋਣ ਦੇਵਾਂਗੇ। ਇਨ੍ਹਾਂ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਪਿਆਰ ਦੇ ਇਜ਼ਹਾਰ ਲਈ ਸਾਲ ਦੇ 365 ਦਿਨ ਹਨ, ਇਸ ਦਿਨ ਵੱਖਰਾ ਕੀ ਹੈ।

Click to comment

Leave a Reply

Your email address will not be published. Required fields are marked *

Most Popular

To Top