INDIA

ਸ਼ਿਵ ਸੈਨਾ ਨੂੰ ਭਾਜਪਾ ਵਲੋਂ ਚੁਣੌਤੀ

ਨਵੀਂ ਦਿੱਲੀ— ਸ਼ਿਵ ਸੈਨਾ ਨੇ ਭਾਜਪਾ ਵਾਲੀ ਗੋਆ ਸਰਕਾਰ ਨੂੰ ਅੱਜ ਚੁਣੌਤੀ ਦਿੱਤੀ ਕਿ ਉਹ ‘ਧਰਤੀ ਦੀ ਗੰਦਗੀ’ ਦੱਸ ਕੇ ਘਰੇਲੂ ਸੈਲਾਨੀਆਂ ਖਿਲਾਫ ਮੋਰਚਾ ਖੋਲ੍ਹਣ ਦੀ ਬਜਾਏ ਸੂਬੇ ‘ਚ ਰਹਿਣ ਵਾਲੇ ਵਿਦੇਸ਼ੀਆਂ ਦੇ ਖਿਲਾਫ ਕਾਰਵਾਈ ਕਰ ਕੇ ਦਿਖਾਏ।
ਦੱਸਣਯੋਗ ਹੈ ਕਿ ਗੋਆ ਸਰਕਾਰ ਦੇ 2 ਮੰਤਰੀਆਂ ਨੇ ਪਿਛਲੇ ਦਿਨੀਂ ਘਰੇਲੂ ਸੈਲਾਨੀਆਂ ਦੇ ਇਕ ਤਬਕੇ ਨੂੰ ‘ਧਰਤੀ ਦੀ ਗੰਦਗੀ’ ਦੱਸਿਆ ਤਾਂ ਦੂਜੇ ਨੇ ਉਨ੍ਹਾਂ ਨੂੰ ਸੂਬੇ ‘ਚੋਂ ਬਾਹਰ ਭਜਾਉਣ ਦੀ ਧਮਕੀ ਦੇ ਦਿੱਤੀ। ਇਹ ਦਾਅਵਾ ਕਰਦੇ ਕਿ ਅੱਤਵਾਦ ਨੇ ਜੰਮੂ-ਕਸ਼ਮੀਰ ਦੇ ਸੈਲਾਨੀ ਉਦਯੋਗ ‘ਚ ਰੋਜ਼ਗਾਰ ਦੇ ਮੌਕੇ ਘੱਟ ਕਰ ਦਿੱਤੇ ਹਨ, ਸ਼ਿਵ ਸੈਨਾ ਨੇ ਕਿਹਾ ਕਿ ਗੋਆ ਦੇ ਖੇਤੀਬਾੜੀ ਮੰਤਰੀ ਵਿਜੇ ਸਰਦੇਸਾਈ ਦੀ ਵਿਸ਼ੇਸ਼ ਖੇਤਰ ਦੇ ਲੋਕਾਂ ‘ਤੇ ਕੀਤੀ ਗਈ ਟਿੱਪਣੀ ‘ਗੈਰ-ਜ਼ਿੰਮੇਵਾਰਾਨਾ’ ਹੈ।

Click to comment

Leave a Reply

Your email address will not be published. Required fields are marked *

Most Popular

To Top