INDIA

ਸ਼੍ਰੀਨਗਰ ‘ਚ ਹਿਜ਼ਬੁਲ ਦਾ ਮੁੱਖ ਕਮਾਂਡਰ ਗ੍ਰਿਫਤਾਰ

ਸ਼੍ਰੀਨਗਰ— ਗਰਮ ਰਾਜਧਾਨੀ ਸ਼੍ਰੀਨਗਰ ‘ਚ ਪੁਲਸ ਨੇ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦੇ ਇਕ ਮੁੱੱਖ ਕਮਾਂਡਰ ਨੂੰ ਗ੍ਰਿਫਤਾਰ ਕਰ ਲਿਆ ਹੈ। ਸੂਤਰਾਂ ਨੇ ਕਿਹਾ ਕਿ ਪੁਲਸ ਅਤੇ ਫੌਜ ਨੇ ਸੰਯੁਕਤ ਮੁਹਿੰਮ ਦੌਰਾਨ ਹਿਜ਼ਬੁਲ ਦੇ ਅਨੰਤਨਾਗ ਜ਼ਿਲਾ ਕਮਾਂਡਰ ਆਮਿਰ ਵੇਗਯ ਉਰਫ ਇਬ-ਏ-ਕਾਸਿਮ ਪੁੱਤਰ ਗੁਲਾਮ ਨਬੀ ਵੇਗਯ ਵਾਸੀ ਗੋਰੀਵਾਨ ਬਿਜਬਿਹਾੜਾ ਨੂੰ ਸ਼੍ਰੀਨਗਰ ਤੋਂ ਗ੍ਰਿਫਤਾਰ ਕਰ ਲਿਆ।
ਸੂਤਰਾਂ ਮੁਤਾਬਕ ਆਮਿਰ ਸ਼੍ਰੀਨਗਰ ‘ਚ ਸੰਪਰਕ ਸਥਾਪਿਤ ਕਰਨ ਅਤੇ ਬੀਮਾਰੀ ਦਾ ਇਲਾਜ ਕਰਾਉਣ ਲਈ ਰੁੱਕਿਆ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਪਿਛਲੇ 2 ਸਾਲਾਂ ਦੇ ਕਈ ਮੁਕਾਬਲਿਆਂ ‘ਚ ਆਮਿਰ ਦੇ ਸਾਰੇ ਸਹਿਯੋਗੀਆਂ ਨੂੰ ਮਾਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਮਿਰ ਫੌਜ ਅਤੇ ਬੀ. ਐੱਸ. ਐੱਫ. ਕਾਫਲਿਆਂ ‘ਤੇ ਹੋਏ ਕਈ ਘਾਤਕ ਹਮਲਿਆਂ ‘ਚ ਵੀ ਸ਼ਾਮਲ ਸੀ। ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਅੱਤਵਾਦੀਆਂ ਦੀ ਆਵਾਜਾਈ ‘ਤੇ ਯੋਜਨਾਬੱਧ ਨਿਗਰਾਨੀ ਦੇ ਆਧਾਰ ‘ਤੇ ਮੁਹਿੰਮ ਨੂੰ ਅੰਜਾਮ ਦਿੱਤਾ ਗਿਆ ਹੈ।

Most Popular

To Top