INDIA

ਸਲਮਾਨ ਤੋਂ ਬਾਅਦ ਇਸ ਮਸ਼ਹੂਰ ਗਾਇਕ ਦੇ ਕਤਲ ਦੀ ਸਾਜਿਸ਼, ਮਿਲੀ ਖੁਫੀਆ ਰਿਪੋਰਟ

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਗਾਇਕ ਸੋਨੂੰ ਨਿਗਮ ਨੂੰ ਲੈ ਕੇ ਹਾਲ ਹੀ ‘ਚ ਇਕ ਵੱਡੀ ਖਬਰ ਸਾਹਮਣੇ ਆਈ ਹੈ। ਖਬਰਾਂ ਦੀ ਮੰਨੀਏ ਤਾਂ ਮਹਾਰਾਸ਼ਟਰ ਦੇ ਖੁਫੀਆ ਵਿਭਾਗ ਨੇ ਪੁਲਸ ਨੂੰ ਭੇਜੀ ਐਡਵਾਇਜ਼ਰੀ ‘ਚ ਕਿਹਾ ਹੈ ਕਿ ਕੁਝ ਕੱਟੜਪੰਥੀ ਸੰਗਠਨ ਸੋਨੂੰ ਨਿਗਮ ਦੇ ਕਤਲ ਸਾਜਿਸ਼ ਰੱਚ ਰਹੇ ਹਨ, ਜਿਸ ਕਾਰਨ ਪੁਲਸ ਉਨ੍ਹਾਂ ਦੀ ਸੁਰੱਖਿਆ ਵਧਾਉਣ ਜਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਖੁਫੀਆ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਇਹ ਕੱਟਰਪੰਥੀ ਸੰਗਠਨ ਸੋਨੂੰ ਨੂੰ ਕਿਸੀ ਪਬਲਿਕ ਪਲੇਸ ‘ਤੇ ਜਾਂ ਫਿਰ ਕਿਸੇ ਇਵੈਂਟ ਜਾਂ ਪ੍ਰਮੋਸ਼ਨ ਦੌਰਾਨ ਨਿਸ਼ਾਨਾ ਬਣਾ ਸਕਦੇ ਹਨ। ਅਜਿਹੇ ‘ਚ ਸੋਨੂੰ ਨਿਗਮ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਪੁਲਸ ਵੀ ਅਲਰਟ ਹੋ ਗਈ ਹੈ। ਇਸ ਤੋਂ ਪਹਿਲਾਂ ਸਲਮਾਨ ਖਾਨ ਨੂੰ ਵੀ ਗੈਂਗਸਟਰ ਲਾਰੇਂਸ ਬਿਸ਼ਨੋਈ ਵਲੋਂ ਜਾਨੋਂ ਮਾਰਨ ਦੀ ਧਮਕੀ ਮਿਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਸੋਨੂੰ ਨੂੰ ਲੈ ਕੇ ਕਾਫੀ ਬਵਾਲ ਮੁਚਿਆ ਸੀ। ਜਦੋਂ ਸੋਨੂੰ ਨੇ ਲਾਊਡਸਪੀਕਰ ਨੂੰ ਬੰਦ ਕਰਨ ਦੀ ਗੱਲ ਆਖੀ ਸੀ, ਜਿਸ ਤੋਂ ਬਾਅਦ ਪੂਰੇ ਦੇਸ਼ ਤੋਂ ਸੋਨੂੰ ਨੂੰ ਧਮਕੀਆਂ ਮਿਲੀਆਂ ਸਨ। ਉਸ ਸਮੇਂ ਕਾਫੀ ਵਿਵਾਦ ਹੋਇਆ ਸੀ, ਇੱਥੇ ਤੱਕ ਕੀ ਸੋਨੂੰ ਵਿਰੁੱਧ ਫਤਵਾ ਵੀ ਜਾਰੀ ਕਰ ਦਿੱਤਾ ਗਿਆ ਸੀ। ਹਾਲਾਂਕਿ ਸੋਨੂੰ ਨਿਗਮ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੇ ਟਵੀਟ ਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਉਨ੍ਹਾਂ ਨੂੰ ਇਸਲਾਮ ਧਰਮ ਦਾ ਵਿਰੋਧੀ ਬਣਾ ਦਿੱਤਾ ਗਿਆ ਸੀ, ਜਦਕਿ ਉਨ੍ਹਾਂ ਨੇ ਸਾਰੇ ਧਰਮਾਂ ਬਾਰੇ ‘ਚ ਲਿਖਿਆ ਸੀ।

Click to comment

Leave a Reply

Your email address will not be published. Required fields are marked *

Most Popular

To Top