News

ਸਾਊਦੀ ਅਰਬ ਦੇ ਲੋਕ ਹੁਣ ਨਹੀਂ ਦੇਣਗੇ ਆਮਦਨ ਕਰ

ਰਿਆਦ— ਸਾਊਦੀ ਅਰਬ ਦੇ ਵਿੱਤ ਮੰਤਰੀ ਨੇ ਕਿਹਾ ਹੈ ਕਿ ਦੇਸ਼ ਦੇ ਲੋਕ ਹੁਣ ਆਪਣੀ ਆਮਦਨ ‘ਤੇ ਕੋਈ ਵੀ ਟੈਕਸ ਨਹੀਂ ਦੇਣਗੇ। ਇੰਨਾ ਹੀ ਨਹੀਂ, ਦੇਸ਼ ਦੇ ਵੱਡੇ ਆਰਥਿਕ ਸੁਧਾਰਾਂ ਅਧੀਨ ਸਾਊਦੀ ਕੰਪਨੀਆਂ ਨੂੰ ਵੀ ਉਨ੍ਹਾਂ ਦੇ ਲਾਭ ‘ਤੇ ਕੋਈ ਟੈਕਸ ਨਹੀਂ ਦੇਣਾ ਪਏਗਾ।
ਤਿੰਨ ਸਾਲ ਪਹਿਲਾਂ ਤੇਲ ਦੀਆਂ ਕੀਮਤਾਂ ‘ਚ ਕਮੀ ਕਾਰਨ ਸਾਊਦੀ ਅਰਬ ਦੀ ਅਰਥਵਿਵਸਥਾ ਦੇ ਹਰ ਹਿੱਸੇ ‘ਚ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਦੀ ਲੋੜ ਪਈ ਸੀ। ਇਸ ਅਧੀਨ ਨਵੀਂ ਟੈਕਸ ਪ੍ਰਣਾਲੀ ਲਾਗੂ ਕੀਤੀ ਗਈ ਸੀ ਅਤੇ ਸਰਕਾਰੀ ਖਰਚਿਆਂ ‘ਚ ਭਾਰੀ ਕਮੀ ਕੀਤੀ ਗਈ ਸੀ। ਸਾਊਦੀ ਅਰਬ ਦੀ ਸਰਕਾਰੀ ਖਬਰ ਏਜੰਸੀ ਐੱਸ. ਪੀ. ਏ. ਨੇ ਦੇਸ਼ ਦੇ ਵਿੱਤ ਮੰਤਰੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਲੋਕ ਇਸ ਗੱਲ ਤੋਂ ਚਿੰਤਾ ਮੁਕਤ ਹੋ ਜਾਣ ਕਿ ਅਹਿਮ ਸੁਧਾਰ ਯੋਜਨਾਵਾਂ ਅਧੀਨ ਉਨ੍ਹਾਂ ‘ਤੇ ਟੈਕਸ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਗਲੇ ਸਾਲ ਤੋਂ ੈਵੈਟ ਲਾਉਣ ਦੀ ਯੋਜਨਾ ਹੈ, ਜੋ 5 ਫੀਸਦੀ ਤੋਂ ਵੱਧ ਨਹੀਂ ਹੋਵੇਗਾ।

Most Popular

To Top