News

ਸਿਡਨੀ ਦੇ ਮਸ਼ਹੂਰ ਬੀਚ ਤੋਂ ਮਿਲੇ ਇਨਸਾਨੀ ਅਵਸ਼ੇਸ਼

ਸਿਡਨੀ— ਸ਼ਹਿਰ ਦੇ ਮਸ਼ਹੂਰ ਬੋਂਡਈ ਬੀਚ ‘ਤੋਂ ਇਨਸਾਨੀ ਅਵਸ਼ੇਸ਼ ਮਿਲਣ ਦੀ ਸੂਚਨਾ ਪ੍ਰਾਪਤ ਹੋਈ ਹੈ। ਨਿਊ ਸਾਊਥ ਵੇਲਜ਼ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਮੰਗਲਵਾਰ ਨੂੰ ਇੱਥੇ ਕੁਝ ਲੋਕ ਤੈਰਾਕੀ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ‘ਚੋਂ ਇੱਕ ਨੇ ਬੀਚ ਦੇ ਕਿਨਾਰੇ ‘ਤੇ ਇਨਸਾਨੀ ਹੱਡੀਆਂ ਦੇਖੀਆਂ। ਬੁਲਾਰੇ ਨੇ ਦੱਸਿਆ ਕਿ ਪੁਲਸ ਨੂੰ ਰਾਤੀਂ 9 ਵਜੇ ਬੀਚ ‘ਤੇ ਬੁਲਾਇਆ ਗਿਆ। ਉਸ ਨੇ ਦੱਸਿਆ ਕਿ ਹੱਡੀਆਂ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਅਤੇ ਪੂਰੀ ਜਾਂਚ ਤੋਂ ਬਾਅਦ ਇਸ ਸੰਬੰਧ ‘ਚ ਹੋਰ ਵਧੇਰੇ ਜਾਣਕਾਰੀ ਸਾਹਮਣੇ ਆ ਸਕਦੀ ਹੈ। ਉੱਧਰ ਬੁੱਧਵਾਰ ਨੂੰ 10 ਪੁਲਸ ਅਫਸਰਾਂ ਵਲੋਂ ਮਾਮਲੇ ਦੇ ਸੰਬੰਧ ‘ਚ ਬੀਚ ਦਾ ਦੌਰਾ ਕੀਤਾ ਗਿਆ।

Most Popular

To Top