INDIA

ਸਿਰ ਵੱਢ ਕੇ ਲਾਲ ਚੌਕ ‘ਚ ਟੰਗ ਦਿਆਂਗੇ, ਇਸਲਾਮ ਦੀ ਜੰਗ ‘ਚ ਦਖਲ ਨਾ ਦੇਣ ਹੁਰੀਅਤ ਦੇ ਆਗੂ

ਸ਼੍ਰੀਨਗਰ— ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਨੇ ਸ਼ੁੱਕਰਵਾਰ ਕਸ਼ਮੀਰ ਵਿਚ ਹੁਰੀਅਤ ਆਗੂਆਂ ਨੂੰ ਧਮਕੀ ਦਿੱਤੀ ਹੈ। ਬੁਰਹਾਨ ਵਾਨੀ ਦੀ ਥਾਂ ‘ਤੇ ਹਿਜ਼ਬੁਲ ਦੇ ਕਮਾਂਡਰ ਬਣੇ ਜ਼ਾਕਿਰ ਮੂਸਾ ਨੇ ਇਕ ਆਡੀਓ ਸੰਦੇਸ਼ ਦੇ ਰਾਹੀਂ ਹੁਰੀਅਤ ਆਗੂਆਂ ਨੂੰ ਕਿਹਾ ਹੈ ਕਿ ਜੇਕਰ ਉਹ ਨਾ ਸੁਧਰੇ ਤਾਂ ਉਨ੍ਹਾਂ ਦੇ ਸਿਰ ਵੱਢ ਕੇ ਲਾਲ ਚੌਕ ‘ਚ ਟੰਗ ਦਿੱਤੇ ਜਾਣਗੇ।
ਤਿੰਨ ਦਿਨ ਪਹਿਲਾਂ ਸਈਅਦ ਅਲੀ ਸ਼ਾਹ ਗਿਲਾਨੀ, ਮੀਰਵਾਇਜ਼ ਮੌਲਵੀ ਉਮਰ ਫਾਰੂਕ ਅਤੇ ਯਾਸੀਨ ਮਲਿਕ ਨੇ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਕਸ਼ਮੀਰ ਵਿਚ ਸਿਰਫ ਆਜ਼ਾਦੀ ਦੀ ਜੰਗ ਚੱਲ ਰਹੀ ਹੈ। ਇਸਦਾ ਦੁਨੀਆ ਵਿਚ ਜਾਰੀ ਇਸਲਾਮਿਕ ਅੱਤਵਾਦ ਨਾਲ ਕੋਈ ਸਰੋਕਾਰ ਨਹੀਂ । ਭਾਰਤੀ ਸੁਰੱਖਿਆ ਏਜੰਸੀਆਂ ਕਸ਼ਮੀਰੀਆਂ ਦੀ ਆਵਾਜ਼ ਨੂੰ ਦਬਾਉਣ ਲਈ ਹੀ ਇਥੇ ਜਾਰੀ ਆਜ਼ਾਦੀ ਦੇ ਅੰਦੋਲਨ ਆਈ. ਐੱਸ. ਆਈ. ਐੱਸ., ਅਲਕਾਇਦਾ ਤੇ ਇਸਲਾਮਿਕ ਕੱਟੜਵਾਦ ਨਾਲ ਜੋੜ ਰਹੀਆਂ ਹਨ। ਹਾਲਾਂਕਿ ਜ਼ਾਕਿਰ ਮੂਸਾ ਨੇ ਅੱਜ ਇਕ ਵਾਰ ਆਪਣੇ ਆਡੀਓ ਸੰਦੇਸ਼ ਵਿਚ ਸਪੱਸ਼ਟ ਕਰ ਦਿੱਤਾ ਕਿ ਉਹ ਜਾਂ ਉਸਦੇ ਸਾਥੀ ਬੰਦੂਕ ਚੁੱਕ ਕੇ ਕਸ਼ਮੀਰ ਵਿਚ ਲੜ ਰਹੇ ਹਨ, ਉਹ ਕਸ਼ਮੀਰ ਦੀ ਆਜ਼ਾਦੀ ਲਈ ਨਹੀਂ, ਸਗੋਂ ਕਸ਼ਮੀਰ ਵਿਚ ਇਸਲਾਮਿਕ ਰਾਜ ਅਤੇ ਸ਼ਰੀਆ ਦੀ ਬਹਾਲੀ ਲਈ ਲੜ ਰਹੇ ਹਨ। ਜ਼ਾਕਿਰ ਮੂਸਾ ਨੇ ਵੱਖਵਾਦੀ ਆਗੂਆਂ ਨੂੰ ਸਵਾਲ ਕੀਤਾ ਕਿ ਜੇਕਰ ਇਹ ਇਸਲਾਮਿਕ ਜੰਗ ਨਹੀਂ ਹੈ ਤਾਂ ਫਿਰ ਤੁਸੀਂ ਮਸਜਿਦਾਂ ਦੀ ਵਰਤੋਂ ਕਿਉਂ ਨਹੀਂ ਕਰ ਰਹੇ। ਜੇਕਰ ਇਹ ਇਸਲਾਮਿਕ ਜੰਗ ਨਹੀਂ ਹੈ ਤਾਂ ਭਾਰਤੀ ਫੌਜ ਨਾਲ ਜੰਗ ਵਿਚ ਸ਼ਹੀਦ ਹੋਣ ਵਾਲਿਆਂ ਨੂੰ ਤੁਸੀਂ ਮੁਜ਼ਾਹਿਦੀਨ-ਏ-ਇਸਲਾਮ ਕਿਉਂ ਕਹਿੰਦੇ ਹੋ?

Most Popular

To Top