INDIA

ਸੀਨੀਅਰ IAS ਸਮਿਤਾ ਬਣੀ UPSC ਦੀ ਮੈਂਬਰ

ਨਵੀਂ ਦਿੱਲੀ— ਸੀਨੀਅਰ ਆਈ. ਏ. ਐੱਸ. ਅਧਿਕਾਰੀ ਸਮਿਤਾ ਨਾਗਰਾਜ ਨੇ ਸੰਘ ਲੋਕ ਸੇਵਾ ਕਮਿਸ਼ਨ (ਯੂ. ਪੀ. ਐੱਸ. ਸੀ.) ‘ਚ ਮੈਂਬਰ ਅਹੁਦਾ ਸੰਭਾਲ ਲਿਆ ਹੈ।
ਅਮਲੇ ਅਤੇ ਸਿਖਲਾਈ ਵਿਭਾਗ ਵਲੋਂ ਜਾਰੀ ਇਕ ਹੁਕਮ ‘ਚ 59 ਸਾਲਾ ਸਮਿਤਾ ਨੂੰ ਬੀਤੀ ਇਕ ਦਸੰਬਰ ਨੂੰ ਯੂ. ਪੀ. ਐੱਸ. ਸੀ. ਦੀ ਮੈਂਬਰ ਨਿਯੁਕਤ ਕਰ ਦਿੱਤਾ ਗਿਆ ਸੀ। ਤਾਮਿਲਨਾਡੂ ਕੈਡਰ ਦੀ 1984 ਬੈਚ ਦੀ ਆਈ. ਏ. ਐੱਸ. ਅਫਸਰ ਸਮਿਤਾ ਇਸ ਨਿਯੁਕਤੀ ਤੋਂ ਪਹਿਲਾਂ ਰੱਖਿਆ ਮੰਤਰਾਲੇ ‘ਚ ਡਰੈਕਟਰ ਜਨਰਲ ਦੇ ਅਹੁਦੇ ‘ਤੇ ਤਾਇਨਾਤ ਸੀ।

Most Popular

To Top