News

ਸੀਰੀਆ ‘ਚ ਫੌਜ ਨੇ 14 ਪਿੰਡਾਂ ‘ਤੇ ਕਬਜ਼ਾ

ਦਮਿਸ਼ਕ— ਸੀਰੀਆ ‘ਚ ਫੌਜ ਨੇ ਲਗਾਤਾਰ ਹਵਾਈ ਹਮਲਿਆਂ ਮਗਰੋਂ ਅੱਤਵਾਦੀਆਂ ਦੇ ਕਬਜ਼ੇ ਵਾਲੇ 14 ਪਿੰਡਾਂ ‘ਤੇ ਕਬਜ਼ਾ ਕਰ ਲਿਆ। ਸਾਊਦੀ ਅਰਬ ਦੇ ਇਕ ਅਖਬਾਰ ‘ਚ ਪ੍ਰਕਾਸ਼ਿਤ ਰਿਪੋਰਟ ‘ਚ ਦੱਸਿਆ ਗਿਆ ਕਿ ਪਿਛਲੇ ਸਾਲ ਅਕਤਬੂਰ ਤੋਂ ਵਿਦਰੋਹੀਆਂ ਦੇ ਖਿਲਾਫ ਹਮਲੇ ਦੀ ਕਾਰਵਾਈ ਸ਼ੁਰੂ ਕੀਤੀ ਗਈ। ਇਸ ਦੌਰਾਨ ਅੱਤਵਾਦੀਆਂ ਦੇ ਕੰਟਰੋਲ ਵਾਲੇ ਤਕਰੀਬਨ 100 ਪਿੰਡਾਂ ‘ਤੇ ਕਬਜ਼ਾ ਕੀਤਾ ਗਿਆ। ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਸੋਮਵਾਰ ਨੂੰ ਫੌਜ ਨੇ ਅੱਤਵਾਦੀਆਂ ਦੇ ਕਬਜ਼ੇ ਵਾਲੇ 14 ਪਿੰਡਾਂ ‘ਤੇ ਕਬਜ਼ਾ ਕੀਤਾ ਹੈ। ਇਕ ਮੀਡੀਆ ਏਜੰਸੀ ਨੇ ਕਿਹਾ ਕਿ ਫੌਜ ਨੇ ਫਰੇਜ਼ਾ, ਜਾਹਮਨ, ਦਾਊਦਿਆ ਅਤੇ ਜਬ ਅਲ ਕਸਾਬ ਸਮੇਤ ਕਈ ਹੋਰ ਪਿੰਡਾਂ ‘ਤੇ ਕਬਜ਼ਾ ਕੀਤਾ ਹੈ। ਫੌਜ ਨੇ ਪਿਛਲੇ ਕੁੱਝ ਘੰਟਿਆਂ ‘ਚ ਵਿਦਰੋਹੀਆਂ ਦੇ ਕਬਜ਼ੇ ਵਾਲੇ 14 ਪਿੰਡਾਂ ‘ਤੇ ਕਬਜ਼ਾ ਕਰਨ ਦੀ ਪੁਸ਼ਟੀ ਕੀਤੀ ਹੈ।

Click to comment

Leave a Reply

Your email address will not be published. Required fields are marked *

Most Popular

To Top