INDIA

ਸੀ.ਬੀ.ਆਈ. ਨੇ ਡਾਕਘਰ ਕਰਮਚਾਰੀਆਂ ਦੇ ਖਿਲਾਫ ਮਾਮਲਾ ਕੀਤਾ ਦਰਜ

ਭੁਵਨੇਸ਼ਵਰ— ਸੀ.ਬੀ.ਆਈ. ਨੇ ਨੋਟਬੰਦੀ ਦੌਰਾਨ 36.80 ਲੱਖ ਰੁਪਏ ਦੀ ਨਗਦੀ ਜਮ੍ਹਾਂ ਕਰਵਾਉਣ ਦੀ ਆਗਿਆ ਦੇਣ ਦੇ ਲਈ ਡਾਕ ਵਿਭਾਗ ਦੇ ਦੋ ਕਰਮਚਾਰੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।
ਅਧਿਕਾਰਿਤ ਸੂਤਰਾਂ ਨੇ ਦੱਸਿਆ ਕਿ ਇਥੇ ਸ਼ਹੀਦ ਨਗਰ ਡਾਕਘਰ ‘ਚ ਪੋਸਟਮਾਸਟਰ ਤੇ ਪੋਸਟਲ ਅਸਿਸਟੈਂਟ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਤੇ ਸੱਤ ਲੋਕਾਂ ਦੇ ਬੱਚਤ ਖਾਤੇ ‘ਚ ਕਰੀਬ 36,80,930 ਰੁਪਏ ਦੀ ਨਗਦੀ ਜਮ੍ਹਾਂ ਕਰਵਾਉਣ ਦੀ ਆਗਿਆ ਦਿੱਤੀ ਸੀ। ਜਾਣਕਾਰੀ ਮੁਤਾਬਕ ਅੱਠ ਨਵੰਬਰ 2016 ਨੂੰ ਨੋਟਬੰਦੀ ਦੇ ਐਲਾਨ ਦੇ ਬਾਅਦ ਡਾਕ ਵਿਭਾਗ ਵਲੋਂ 9 ਨਵੰਬਰ ਨੂੰ ਗੈਰ ਕੰਮਕਾਜੀ ਦਿਨ ਐਲਾਨ ਕੀਤਾ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਵੱਖ-ਵੱਖ ਧਾਰਾਵਾਂ ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਦੋਵਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

Most Popular

To Top