INDIA

ਹਿਮਾਚਲ ਪ੍ਰਦੇਸ਼ ‘ਚ ਏ. ਟੀ. ਐੱਮ. ਵਰਗਾ ਹੋਵੇਗਾ ਹੁਣ ਨਵਾਂ ਰਾਸ਼ਨ ਕਾਰਡ

ਸੋਲਨ — ਹਿਮਾਚਲ ਪ੍ਰਦੇਸ਼ ‘ਚ ਰਾਸ਼ਨ ਕਾਰਡ ਹੁਣ ਏੇ. ਟੀ. ਐੱਮ. ਕਾਰਡ ਵਰਗਾ ਹੋਵੇਗਾ ਤੇ ਸੂਬਾ ਸਰਕਾਰ ਵੱਲੋਂ ਅਪ੍ਰੈਲ ‘ਚ ਨਵੇਂ ਡਿਜੀਟਲ ਰਾਸ਼ਨ ਕਾਰਡ ਨੂੰ ਲਾਂਚ ਕਰਨ ਦੀ ਯੋਜਨਾ ਹੈ। ਰਾਸ਼ਨ ਕਾਰਡ ‘ਚ ਪਰਿਵਾਰ ਦੀ ਮੁਖੀਆ ਮਹਿਲਾ ਹੋਵੇਗੀ ਤੇ ਰਾਸ਼ਨ ਕਾਰਡ ਨੂੰ ਰੀਡ ਕਰਨ ਲਈ ਰਾਸ਼ਨ ਡਿਪੂ ‘ਤੇ ਪੁਆਇੰਟ ਆਫ ਸੇਲ ਮਸ਼ੀਨ ਲਾਈ ਜਾਵੇਗੀ। ਸੂਬੇ ‘ਚ ਏ. ਪੀ. ਐੱਲ., ਬੀ. ਪੀ. ਐੱਲ. ਤੇ ਅੰਤੋਦਿਆ ਪਰਿਵਾਰਾਂ ਦੇ ਕਰੀਬ 18.20 ਲੱਖ ਰਾਸ਼ਨ ਕਾਰਡ ਹਨ ਜੋ ਕਿ ਹੁਣ ਡਿਜੀਟਲ ਹੋਣਗੇ। ਡਿਜੀਟਲ ਰਾਸ਼ਨ ਕਾਰਡ ਜਾਰੀ ਹੋਣ ਤੋਂ ਬਾਅਦ ਇਕ ਗਾਹਕ ਦੇ ਰਾਸ਼ਨ ਦਾ ਕੋਟਾ ਦੂਸਰੇ ਨੂੰ ਜਾਰੀ ਨਹੀਂ ਹੋਵੇਗਾ। ਕਈ ਵਾਰ ਲੋਕਾਂ ਨੂੰ ਰਾਸ਼ਨ ਨਾ ਮਿਲਣ ਦੀ ਸ਼ਿਕਾਇਤ ਰਹਿੰਦੀ ਸੀ ਜੋ ਕਿ ਹੁਣ ਨਹੀਂ ਹੋਵੇਗੀ।
ਰਾਸ਼ਨ ਕਾਰਡ ਦੇ ਕਿਊ. ਆਰ. ਕੋਡ ਨੂੰ ਰੀਡ ਕਰਨ ਲਈ ਰਾਸ਼ਨ ਡਿਪੂ ‘ਚ ਲਾਈਆਂ ਜਾ ਰਹੀਆਂ ਪੁਆਇੰਟ ਮਸ਼ੀਨਾਂ ‘ਚ ਕਿਊ. ਆਰ. ਕੋਡ ਰੀਡਰ ਲਾਇਆ ਗਿਆ ਹੈ। ਰਾਸ਼ਨ ਕਾਰਡ ਨੂੰ ਮਸ਼ੀਨ ‘ਚ ਸਵਾਈਪ ਕਰਦਿਆਂ ਹੀ ਸੰਬੰਧਿਤ ਪਰਿਵਾਰ ਦੇ ਰਾਸ਼ਨ ਦੇ ਕੋਟੇ ਦੀ ਪੂਰੀ ਜਾਣਕਾਰੀ ਮਿਲ ਜਾਵੇਗੀ।
ਇਸ ਦੇ ਮੁਤਾਬਕ ਹੀ ਰਾਸ਼ਨ ਡਿਪੂ ‘ਚ ਰਾਸ਼ਨ ਮਿਲੇਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਰਾਸ਼ਨ ਕਾਰਡ ਦੀ ਕੋਈ ਸਮਾਂ ਸੀਮਾ ਤੈਅ ਨਹੀਂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਰਾਸ਼ਨ ਕਾਰਡ 5 ਸਾਲਾਂ ਲਈ ਬਣਾਏ ਜਾਂਦੇ ਸਨ।

Most Popular

To Top