INDIA

ਹਿੰਸਾ ਤੇ ਘੱਟ ਪੋਲਿੰਗ ਲਈ ਕਾਂਗਰਸ ਨੇ ਮਹਿਬੂਬਾ ਸਰਕਾਰ ਕੋਲੋਂ ਮੰਗਿਆ ਅਸਤੀਫਾ

ਨਵੀਂ ਦਿੱਲੀ— ਕਾਂਗਰਸ ਨੇ ਸ਼੍ਰੀਨਗਰ ਲੋਕ ਸਭਾ ਹਲਕੇ ਦੀ ਉਪ ਚੋਣ ਦੌਰਾਨ ਘੱਟ ਪੋਲਿੰਗ ਅਤੇ ਹਿੰਸਾ ਦੀਆਂ ਘਟਨਾਵਾਂ ਲਈ ਸੂਬੇ ਦੀ ਪੀ. ਡੀ. ਪੀ.-ਭਾਜਪਾ ਦੀ ਅਗਵਾਈ ਵਾਲੀ ਮਹਿਬੂਬਾ ਸਰਕਾਰ ਕੋਲੋਂ ਅਸਤੀਫੇ ਦੇ ਮੰਗ ਕੀਤੀ ਹੈ।
ਕਾਂਗਰਸ ਦੇ ਬੁਲਾਰੇ ਸੁਸ਼ਮਿਤਾ ਦੇਵ ਨੇ ਬੁੱਧਵਾਰ ਅਨੰਤਨਾਗ ਵਿਖੇ ਹੋਣ ਵਾਲੀ ਲੋਕ ਸਭਾ ਦੀ ਉਪ ਚੋਣ ਨੂੰ ਟਾਲਣ ਲਈ ਕੁਝ ਸਿਆਸੀ ਪਾਰਟੀਆਂ ਵਲੋਂ ਚੋਣ ਕਮਿਸ਼ਨ ਕੋਲੋਂ ਕੀਤੀ ਗਈ ਮੰਗ ਦਾ ਵਿਰੋਧ ਕਰਦਿਆਂ ਕਿਹਾ ਕਿ ਉਪ ਚੋਣ ਮਿਥੇ ਸਮੇਂ ‘ਤੇ ਹੀ ਹੋਣੀ ਚਾਹੀਦੀ ਹੈ।

Most Popular

To Top