INDIA

ਹੁਣ ਟਰੇਨ ‘ਚ ਸਫਰ ਕਰਨ ਦੌਰਾਨ ‘ਐਮ ਆਧਾਰ’ ਬਣੇਗਾ ਤੁਹਾਡੀ ਪਛਾਣ

ਨਵੀਂ ਦਿੱਲੀ— ਟਰੇਨ ‘ਚ ਸਫਰ ਕਰਨ ਦੌਰਾਨ ਸਾਨੂੰ ਆਪਣਾ ਕੋਈ ਇਕ ਪਛਾਣ ਪੱਤਰ ਦਿਖਾਉਣਾ ਪੈਂਦਾ ਹੈ, ਕਿਸੇ ਸਮੇਂ ਉਹ ਪਛਾਣ ਪੱਤਰ ਘਰ ‘ਚ ਹੀ ਭੁੱਲ ਜਾਣ ਕਾਰਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਹੁਣ ਇਸ ਤਰ੍ਹਾਂ ਨਾਲ ਨਹੀਂ ਹੋਵੇਗਾ। ਹੁਣ ਟਰੇਨ ‘ਚ ਸਫਰ ਦੌਰਾਨ ਤੁਸੀਂ ਆਈ. ਡੀ. ਕਾਰਡ ਦੀ ਜਗ੍ਹਾ ‘ਐਮ. ਆਧਾਰ’ ਟੀ. ਸੀ. ਨੂੰ ਦਿਖਾ ਸਕਦੇ ਹੋ। ਰੇਲਵੇ ਮੰਤਰਾਲੇ ਨੇ ਐਮ. ਆਧਾਰ (ਆਧਾਰ ਕਾਰਡ ਦਾ ਮੋਬਾਈਲ ਐਪ ਹੈ) ਨੂੰ ਆਈ. ਡੀ. ਪਰੂਫ ਦੇ ਤੌਰ ‘ਤੇ ਪਰਮਿਟ ਕੀਤਾ ਹੈ।
ਰੇਲਵੇ ਮੰਤਰਾਲੇ ਨੇ ਇਸ ਬਾਰੇ ‘ਚ ਦੱਸਿਆ ਕਿ ‘ਟਰੇਨ ਦੀ ਰਿਜ਼ਰਵ ਜਮਾਤ ‘ਚ ਸਫਰ ਦੌਰਾਨ ਐਮ. ਆਧਾਰ ਪ੍ਰਮਾਣਿਕ ਹੋਣਗੇ। ਯਾਤਰੀਆਂ ਵਲੋਂ ਕੇਵਲ ਐਪ ‘ਚ ਪਾਸਵਰਡ ਭਰ ਕੇ ਆਧਾਰ ਟੀ. ਸੀ. ਨੂੰ ਦਿਖਾਣਾ ਹੋਵੇਗਾ। ਜ਼ਿਕਰਯੋਗ ਹੈ ਕਿ ਐਮ. ਆਧਾਰ ਯੂ. ਆਈ. ਡੀ. ਏ. ਆਈ. ਦੀ ਮੋਬਾਈਲ ਐਪ ਹੈ। ਜਿਸ ਨਾਲ ਤੁਸੀਂ ਆਪਣਾ ਆਧਾਰ ਕਾਰਡ ਡਾਊਨਲੋਡ ਕਰ ਸਕਦੇ ਹੋ। ਇਹ ਐਪ ਉਨ੍ਹਾਂ ਹੀ ਮੋਬਾਇਲ ਨੰਬਰ ‘ਤੇ ਚੱਲੇਗਾ, ਜਿਸ ਨਾਲ ਤੁਹਾਡਾ ਆਧਾਰ ਕਾਰਡ ਲਿੰਕ ਹੋਵੇਗਾ। ਟਰੇਨ ‘ਚ ਆਧਾਰ ਦਿਖਾਉਣ ਦੇ ਲਈ ਤੁਹਾਡਾ ਐਪ ਖੋਲ੍ਹ ਕੇ ਉਸ ‘ਚ ਸਿਰਫ ਪਾਸਵਰਡ ਭਰਨਾ ਹੋਵੇਗਾ।

Most Popular

To Top