INDIA

ਹੁਣ ਜ਼ਿਲਿਆਂ ਦੇ ਮੁੱਖ ਡਾਕਘਰਾਂ ‘ਚ ਵੀ ਬਣਨਗੇ ਪਾਸਪੋਰਟ

ਨਵੀਂ ਦਿੱਲੀ— ਦੇਸ਼ ਦੇ ਕੋਨੇ-ਕੋਨੇ ਵਿਚ ਪਾਸਪੋਰਟ ਸੇਵਾਵਾਂ ਨੂੰ ਪਹੁੰਚਾਉਣ ਦੀ ਕਵਾਇਦ ਵਿਚ ਵਿਦੇਸ਼ ਮੰਤਰਾਲਾ ਨੇ ਡਾਕ ਵਿਭਾਗ ਨਾਲ ਹੱਥ ਮਿਲਾ ਲਿਆ ਹੈ ਅਤੇ ਦੇਸ਼ ਦੇ ਹਰ ਜ਼ਿਲੇ ਦੇ ਮੁੱਖ ਡਾਕਘਰ ਵਿਚ ਵੀ ਪਾਸਪੋਰਟ ਸੇਵਾ ਕੇਂਦਰ ਸ਼ੁਰੂ ਕੀਤਾ ਜਾਵੇਗਾ। ਕੇਂਦਰੀ ਸੰਚਾਰ ਰਾਜ ਮੰਤਰੀ (ਆਜ਼ਾਦਾਨਾ ਚਾਰਜ) ਮਨੋਜ ਸਿਨਹਾ ਅਤੇ ਵਿਦੇਸ਼ ਰਾਜ ਮੰਤਰੀ ਜਨਰਲ ਵੀ. ਕੇ. ਸਿੰਘ ਨੇ ਅੱਜ ਇਥੇ ਪ੍ਰੈੱਸ ਕਾਨਫਰੰਸ ਵਿਚ ਇਹ ਜਾਣਕਾਰੀ ਦਿੱਤੀ। ਪਾਇਲਟ ਪ੍ਰਾਜੈਕਟ ਦੇ ਰੂਪ ਵਿਚ ਕਰਨਾਟਕ ਦੇ ਮੈਸੂਰ ਅਤੇ ਗੁਜਰਾਤ ਦੇ ਦਾਹੌਦ ਵਿਚ ਮੁਖ ਡਾਕਘਰਾਂ ਵਿਚ ਇਹ ਸੇਵਾ ਸ਼ੁਰੂ ਹੋ ਰਹੀ ਹੈ। ਜਲਦੀ ਹੀ ਰਾਏਪੁਰ ਅਤੇ ਰਾਂਚੀ ਦੇ ਮੁੱਖ ਡਾਕਘਰਾਂ ਵਿਚ ਪਾਸਪੋਰਟ ਸੇਵਾ ਸ਼ੁਰੂ ਕੀਤੀ ਜਾਵੇਗੀ।
ਜਨਰਲ ਸਿੰਘ ਨੇ ਕਿਹਾ ਕਿ ਆਮ ਲੋਕਾਂ ਨੂੰ ਪਾਸਪੋਰਟ ਉਨ੍ਹਾਂ ਦੇ ਘਰ ਦੇ ਨੇੜੇ ਹੀ ਮੁਹੱਈਆ ਕਰਾਉਣ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਵਾਅਦੇ ਨੂੰ ਪੂਰਾ ਕਰਨ ਲਈ ਇਹ ਕ੍ਰਾਂਤੀਕਾਰੀ ਪਹਿਲ ਕੀਤੀ ਗਈ ਹੈ। ਹਾਲਾਂ ਕਿ ਉਨ੍ਹਾਂ ਪਹਿਲੇ ਪੜਾਅ ਦਾ ਸਾਰੇ 38 ਸ਼ਹਿਰਾਂ ਦੇ ਨਾਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਦੱਸਣ ‘ਚ ਅਸਮਰਥਾ ਪ੍ਰਗਟ ਕੀਤੀ।

Most Popular

To Top