INDIA

ਹੈਲਥ ਬਿਜ਼ਨੈੱਸ ‘ਚ ਉੱਤਰਿਆ ਇਹ ਸੁਪਰਸਟਾਰ, ਸਟਾਰਟ-ਅੱਪ ਕਿਓਰ.ਫਿੱਟ ਨਾਲ ਸਾਈਨ ਕੀਤੀ ਇੰਨੀ ਵੱਡੀ ਡੀਲ

ਬੈਂਗਲੁਰੂ— ਹੈਲਥ ਐਂਡ ਵੈਲਨੈੱਸ ਸਟਾਰਟ-ਅੱਪ ਕਿਓਰ.ਫਿੱਟ () ਨੇ ਆਪਣੇ ਬਰਾਂਡ ਅੰਬੈਸਡਰ ਦੇ ਰੂਪ ‘ਚ ਅਦਾਕਾਰ ਰਿਤਿਕ ਰੋਸ਼ਨ ਨਾਲ ਕਰਾਰ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਕਿਸੇ ਭਾਰਤੀ ਸਟਾਰਟ-ਅੱਪ ਵਲੋਂ ਕੀਤੀ ਗਈ ਸਭ ਤੋਂ ਵੱਡੀ ਐਂਡੋਰਸਮੈਂਟ ਡੀਲ ‘ਚੋਂ ਇਕ ਹੈ। ਪੰਜ ਸਾਲ ਲਈ ਇਹ ਡੀਲ 100 ਕਰੋੜ ਰੁਪਏੇ ‘ਚ ਤੈਅ ਕੀਤੀ ਗਈ ਹੈ, ਜਿਸ ‘ਚ ਰਿਤਿਕ ਜਾ ਇਕੁਇਟੀ ਸਟੀਕ ਵੀ ਸ਼ਾਮਲ ਹੋਵੇਗਾ। ਆਪਣੇ ਨਿੱਜੀ ਬ੍ਰਾਂਡ ਐੱਚ.ਆਰ.ਐਕਸ. ਦੇ ਸਪੈਸ਼ਲਾਈਜ਼ਡ ਵਰਕਆਊਟ ਪਲਾਨ ਤੋਂ ਮਿਲਣ ਵਾਲੇ ਪ੍ਰਮੋਸ਼ਨ ਅਤੇ ਰਾਇਲਟੀ ਵੀ ਇਸ ‘ਚ ਸ਼ਾਮਲ ਹੋਣਗੇ। ਇਹ ਪਲਾਨ Cure Fit ਵਲੋਂ ਸੰਚਾਲਿਤ ਸਾਰੇ ਕਲਟ ਫਿਟਨੈੱਸ ਸੈਂਟਰ ‘ਚ ਪੇਸ਼ ਕੀਤੇ ਜਾਣਗੇ।
Cure Fit ਵਲੋਂ ਚਲਾਏ ਜਾ ਰਹੇ ਕਲਟ ਫਿਟਨੈੱਸ ਸੈਂਟਰ ‘ਚ ਐੱਚ.ਆਰ.ਐਕਸ. ਵਰਕਆਊਟ ਆਫਰਿੰਗ ਦਿੱਤੀ ਜਾ ਰਹੀ ਹੈ ਅਤੇ ਜਲਦ ਹੀ ਇਸ ਦਾ ਮੋਬਾਈਲ ਐਪ ਵੀ ਲਾਂਚ ਕੀਤਾ ਜਾਵੇਗਾ। ਇਸ ਨਾਲ ਆਉਣ ਵਾਲੇ ਸਾਲਾਂ ‘ਚ 250 ਕਰੋੜ ਰੁਪਏ ਸਾਲਾਨਾ ਦਾ ਬਿਜ਼ਨੈੱਸ ਹੋਣ ਦੀ ਉਮੀਦ ਹੈ।
ਐੱਚ.ਆਰ.ਐਕਸ. ਦੇ ਫਾਊਂਡਰ ਰਿਤਿਕ ਨੇ ਕਿਹਾ ਕਿ ਇਸ ਕਸਰਤ ਦਾ ਮਕਸਦ ਹੈ ਕਿ ਲੋਕਾਂ ਨੂੰ ਬਿਹਤਰ ਅਤੇ ਤੇਜ਼ੀ ਨਾਲ ਵੱਧਣ ਅਤੇ ਹੌਲੀ-ਹੌਲੀ ਉਨ੍ਹਾਂ ‘ਚੋਂ ਐਥਲੈਟਿਕ ਫੀਲ ਲਿਆਉਣਾ ਹੈ। ਇਸ ਦੀ ਸ਼ੁਰੂਆਤ ਤੋਂ ਬਾਅਦ ਤੋਂ ਐੱਚ.ਆਰ.ਐਕਸ. ਵਰਕਆਊਟ ਨੂੰ ਪ੍ਰਤੀਭਾਗੀ ਪਸੰਦ ਕਰ ਰਹੇ ਹਨ। ਅਸੀਂ ਸ਼ੁਰੂਆਤੀ ਪ੍ਰਤੀਕਿਰਿਆ ਤੋਂ ਖੁਸ਼ ਹਾਂ।

Most Popular

To Top