News

ਜ਼ਮੀਨ ਖਿਸਕਣ ਕਾਰਨ ਦੱਬੀ ਗਈ ਔਰਤ ਨੂੰ 13 ਘੰਟੇ ਬਾਅਦ ਬਚਾਇਆ ਗਿਆ

ਜਕਾਰਤਾ (ਭਾਸ਼ਾ)— ਇੰਡੋਨੇਸ਼ੀਆ ਵਿਚ ਭਾਰੀ ਮੀਂਹ ਪੈਣ ਕਾਰਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਹੋ ਰਹੀਆਂ ਹਨ। ਇੱਥੇ ਬਚਾਅ ਦਲ ਨੇ ਜ਼ਮੀਨ ਖਿਸਕਣ ਕਾਰਨ 13 ਘੰਟਿਆਂ ਤੋਂ ਦਬੀ ਕਾਰ ਵਿਚੋਂ ਇਕ ਔਰਤ ਨੂੰ ਜ਼ਿੰਦਾ ਬਾਹਰ ਕੱਢਿਆ ਹੈ। ਇੱਥੇ ਲਗਾਤਾਰ ਪੈ ਰਹੇ ਤੇਜ਼ ਮੀਂਹ ਨੇ ਰਾਜਧਾਨੀ ਅਤੇ ਨਜਦੀਕੀ ਪੱਛਮੀ ਜਾਵਾ ਵਿਚ ਤਬਾਹੀ ਫੈਲਾ ਦਿੱਤੀ ਹੈ। ਕਈ ਲੋਕ ਹਾਲੇ ਵੀ ਲਾਪਤਾ ਹਨ। ਖਬਰਾਂ ਮੁਤਾਬਕ ਜਕਾਰਤਾ ਦੇ ਅੰਤਰ ਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਪੂਰੀ ਰਾਤ ਬਚਾਅ ਮੁਹਿੰਮ ਚਲਾਈ ਗਈ। ਬਚਾਅ ਕਰਮਚਾਰੀਆਂ ਨੇ ਮੰਗਲਵਾਰ ਸਵੇਰੇ ਲੱਗਭਗ 7 ਵਜੇ ਕਾਰ ਵਿਚ ਫਸੀ ਔਰਤ ਨੂੰ ਬਾਹਰ ਕੱਢਿਆ। ਪੱਛਮੀ ਜਾਵਾ ਵਿਚ ਜ਼ਮੀਨ ਖਿਸਕਣ ਕਾਰਨ ਕਈ ਪਿੰਡ ਤਬਾਹ ਹੋ ਗਏ ਹਨ। ਇੱਥੋਂ ਕੱਲ ਇਕ ਵਿਅਕਤੀ ਦੀ ਲਾਸ਼ ਮਿਲੀ ਸੀ ਜਦਕਿ 8 ਹੋਰ ਲੋਕਾਂ ਦੀ ਤਲਾਸ਼ ਜਾਰੀ ਹੈ।

Click to comment

Leave a Reply

Your email address will not be published. Required fields are marked *

Most Popular

To Top