ਕੁਰਸੀ ਦੇ ਆਲੇ ਦੁਆਲੇ

ਰਿਵਾਇਤੀ ਪਾਰਟੀਆਂ ਵੱਲੋਂ ਫੈਲਾਈ ਗੰਦਗੀ ਨੂੰ ‘ਆਪ’ ਦਾ ਝਾੜੂ ਕਰੇਗਾ ਸਾਫ: ਅਨਮੋਲ ਗਗਨ ਮਾਨ

ਅਨਮੋਲ ਗਗਨ ਮਾਨ ਨੇ ਹਲਕਾ ਪੱਧਰੀ ਅਹੁਦੇਦਾਰ ਕੀਤੇ ਨਿਯੁਕਤ
… ਕੁਰਾਲੀ ਸਥਿਤ ਦਫਤਰ ਵਿਖੇ ਮਾਨ ਨੇ ਅਹੁਦੇਦਾਰਾਂ ਦਾ ਕੀਤਾ ਸਨਮਾਨ, ਦਿੱਤੀ ਵਧਾਈ
… ਰਿਵਾਇਤੀ ਪਾਰਟੀਆਂ ਵੱਲੋਂ ਫੈਲਾਈ ਗੰਦਗੀ ਨੂੰ ‘ਆਪ’ ਦਾ ਝਾੜੂ ਕਰੇਗਾ ਸਾਫ: ਅਨਮੋਲ ਗਗਨ ਮਾਨ
ਖਰੜ, 17 ਦਸੰਬਰ 2021
ਆਮ ਆਦਮੀ ਪਾਰਟੀ ਪੰਜਾਬ ਵੱਲੋਂ ਖਰੜ ਤੋਂ ਉਮੀਦਵਾਰ ਅਨਮੋਲ ਗਗਨ ਮਾਨ ਨੇ ਸ਼ੁੱਕਰਵਾਰ ਨੂੰ ਕੁਰਾਲੀ ਵਿਖੇ ਆਮ ਆਦਮੀ ਪਾਰਟੀ ਦੇ ਨਵੇਂ ਅਹੁਦੇਦਾਰਾਂ ਦਾ ਸਨਮਾਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕੀ ਪਾਰਟੀ ਵਰਕਰਾਂ ਦੀ ਮਿਹਨਤ ਸਦਕਾ ਇਸ ਵਾਰ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ  ਸਰਕਾਰ ਬਣਾਕੇ ਰਵਾਇਤੀ ਪਾਰਟੀਆਂ ਦੀ ਮਾੜੀ ਰਾਜਨੀਤੀ ਨੂੰ ਠੱਲ੍ਹ ਪਾਉਣਗੇ। 


ਮਾਨ ਨੇ ਆਮ ਆਦਮੀ ਪਾਰਟੀ ਦੇ ਕੁਰਾਲੀ ਸਥਿਤ ਦਫ਼ਤਰ ਵਿਖੇ ‘ਆਪ’ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਸੂਚਨਾ ਪੱਤਰ ਦਿੰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੋਕੇ ਜਰਨੈਲ ਸਿੰਘ ਨੂੰ ਜਰਨਲ ਸੈਕਟਰੀ ਹਲਕਾ ਖਰੜ, ਸੰਨੀ ਸ਼ਰਮਾ ਨੂੰ ਟ੍ਰੇਡ ਵਿੰਗ ਕੋਆਰਡੀਨੇਟਰ ਹਲਕਾ ਖਰੜ, ਜਗਮੀਤ ਸਿੰਘ ਯੂਥ ਵਿੰਗ ਜਨਰਲ ਸੈਕਟਰੀ ਹਲਕਾ ਖਰੜ ਅਤੇ ਨਤਾਸ਼ਾ ਨੂੰ ਇਸਤਰੀ ਵਿੰਗ ਜਰਨਲ ਸੈਕਟਰੀ ਹਲਕਾ ਖਰੜ ਵਜੋਂ ਨਿਯੁਕਤ ਕੀਤਾ ਗਿਆ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕ ਹਿਤ ਲਈ ਦਿਨ ਰਾਤ ਕੰਮ ਕਰਨ ਵਾਲੇ ਵਰਕਰਾਂ ਦਾ ਸਨਮਾਨ ਕਰਨਾ ਆਪਣਾ ਫਰਜ਼ ਸਮਝਦੀ ਹੈ। ਉਨ੍ਹਾਂ ਕਿਹਾ ਕਿ ਵਰਕਰਾਂ ਦੀ ਮਿਹਨਤ ਸਦਕਾ ਇਲਾਕੇ ਦੇ ਲੋਕ ਇਸ ਵਾਰ ਆਮ ਆਦਮੀ ਪਾਰਟੀ ਨੂੰ ਰਕਾਰਡ ਤੋੜ ਵੋਟਾਂ ਪਾਕੇ ਖਰੜ ਹਲਕੇ ਤੋਂ ਜਿੱਤ ਦਰਜ ਕਰਵਾਉਂਦੇ ਹੋਏ ਸੀਟ ਪਾਰਟੀ ਦੀ ਝੋਲੀ ਪਾਉਣਗੇ। ਜਿੱਥੇ ਪਿਛਲੀਆਂ ਸਰਕਾਰਾਂ ਵੱਲੋਂ ਪੰਜਾਬ ਦੇ ਸਰੋਤਾਂ ਨੂੰ ਆਪਣੇ ਫਾਇਦਿਆਂ ਲਈ ਵਰਤਿਆ ਗਿਆ ਓਥੇ ਹੀ ਪੰਜਾਬ ਦੀ ਜਵਾਨੀ ਆਪਣਿਆਂ ਹੱਕਾਂ ਲਈ ਧਰਨਿਆਂ ‘ਤੇ ਬੈਠਣ ਲਈ ਮਜਬੂਰ ਹੈ। ਉਨ੍ਹਾਂ ਕਿਹਾ ਕਿ ‘ਆਪ’ ਪੰਜਾਬ ਨੂੰ ਮੁੜ ‘ਤੋਂ ਤਰੱਕੀ ਦੇ ਰਾਹ ‘ਤੇ ਲਿਜਾਉਣ ਲਈ ਵਚਨਬੱਧ ਹੈ।
ਮਾਨ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਹੀ ਬੋਲਣ ਨਾਲੋਂ ਵਧੇਰੇ ਕੰਮ ਕਰਕੇ ਵਖਾਉਣ ਵਿੱਚ ਯਕੀਨ ਰੱਖਿਆ ਹੈ। ਦੇਸ਼ ਦੇ ਆਮ ਲੋਕਾਂ ਨੇ ‘ਆਪ’ ਵੱਲੋਂ ਦਿੱਲੀ ਵਿੱਚ ਲਿਆਂਦੇ ਗਏ ਇਤਿਹਾਸਿਕ ਬਦਲਾਵ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਹੈ। ਜਿੱਥੇ ਇਕ ਪਾਸੇ ਦਿੱਲੀ ਦੇ ਆਮ ਲੋਕਾਂ ਨੂੰ ਸੁੱਖ ਦਾ ਸਾਹ ਨਸੀਬ ਹੋਇਆ ਹੈ ਓਥੇ ਹੀ ਦਿੱਲੀ ਸਰਕਾਰ ਦੀ ਕਾਰਗੁਜ਼ਾਰੀ ਦੀ ਅੰਤਰਰਾਸ਼ਟਰੀ ਪੱਧਰ ‘ਤੇ ਵੀ ਚਰਚਾ ਹੋਈ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸੱਚ ਦੀ ਸਰਕਾਰ ਬਣਾਉਣ ਦੀ ਅਪੀਲ ਕਰਦਿਆਂ ਸਾਲਾਂ ਤੋਂ ਮਾੜੀ ਰਾਜਨੀਤੀ ਕਰ ਰਹੇ ਕਾਂਗਰਸ ਅਤੇ ਅਕਾਲੀਆਂ ਨੂੰ 2022 ਦੀਆਂ ਚੋਣਾ ਵਿੱਚ ਸ਼ੀਸ਼ਾ ਵਖਾਉਣ ਦੀ ਅਪੀਲ ਕੀਤੀ ਹੈ।

Show More

Related Articles

Leave a Reply

Your email address will not be published. Required fields are marked *

Back to top button
Translate »