ਧਰਮ-ਕਰਮ ਦੀ ਗੱਲ

ਪੰਥਕ ਲੋੜ ਹੈ ਸੋਸ਼ਲ ਮੀਡੀਆ ਦੀ ਜਾਗਰੂਕ ਵਰਤੋਂ

ਡਾ ਸਤਿੰਦਰ ਪਾਲ ਸਿੰਘ
੨੧ ਫਰਵਰੀ ਨੂੰ ਜੈਤੋ ਮੋਰਚਾ ਸਾਕੇ ਦੇ ੧੦੦ ਸਾਲ ਪੂਰੇ ਹੋਣ ਤੇ ਵੱਡੇ ਪੱਧਰ ਤੇ ਸ਼ਰਧਾਂਜਲੀ ਸਮਾਗਮ ਹੋਏ । ਇਸ ਤੋਂ ਠੀਕ ਇੱਕ
ਦਿਨ ਪਹਿਲਾਂ ਦਿੱਲੀ ਵਿੱਚ ਕਾਂਗਰਸ ਦੇ ਕੌਮੀ ਬੁਲਾਰੇ ਸ਼੍ਰੀ ਪਵਨ ਖੇੜਾ ਨੇ ਪਾਰਟੀ ਹੈਡ ਕੁਆਟਰ ਵਿੱਚ ਹੋਈ ਪ੍ਰੇਸ ਕਾਨਫਰੰਸ ਵਿੱਚ
ਜੈਤੋ ਮੋਰਚੇ ਦਾ ਜਿਕਰ ਕੀਤਾ । ਸ਼੍ਰੀ ਖੇੜਾ ਨੇ ਜੈਤੋ ਮੋਰਚੇ ਨੂੰ ਕਿਸਾਨਾਂ ਦਾ ਮੋਰਚਾ ਦੱਸਿਆ ਤੇ ਸ਼ਹੀਦਾਂ ਨੂੰ ਕਿਸਾਨ ਦੇ ਰੂਪ ‘ਚ ਪੇਸ਼
ਕੀਤਾ । ਸਪਸ਼ਟ ਹੈ ਕਿ ਉਨ੍ਹਾਂ ਦੀ ਕੋਈ ਭਾਵਨਾ ਜੈਤੋ ਮੋਰਚੇ ਲਈ ਨਹੀਂ ਸੀ । ਉਹ ਜੈਤੋ ਮੋਰਚਾ ਦਿਵਸ ਦੀ ਸਿਆਸੀ ਵਰਤੋਂ
ਵਰਤਮਾਨ ਕਿਸਾਨ ਅੰਦੋਲਨ ਦੇ ਸੰਦਰਭ ਵਿੱਚ ਕਰਨਾ ਚਾਹੁੰਦੇ ਸਨ । ਪਰ ਇਹ ਸਿਆਸੀ ਲਾਹੇ ਤੋਂ ਜਿਆਦਾ ਗੰਭੀਰ ਮਸਲਾ ਹੈ ।
ਕਾਂਗਰਸ ਬੁਲਾਰੇ ਨੇ ਜੈਤੋ ਮੋਰਚੇ ਦਾ ਜਿਕਰ ਕਰਨ ਤੋਂ ਪਹਿਲਾਂ ਮੋਰਚੇ ਬਾਰੇ ਜਰੂਰ ਪੜ੍ਹਿਆ ਹੋਵੇਗਾ । ਜੈਤੋ ਮੋਰਚਾ ਆਪਣੇ ਆਪ
ਵਿੱਚ ਕੋਈ ਵੱਖਰਾ ਮੋਰਚਾ ਨਹੀਂ ਸੀ । ਇਹ ਅਕਾਲੀ ਮੋਰਚਿਆਂ ਦਾ ਇੱਕ ਅਨ ਨਿਖੇੜਵਾਂ ਅੰਗ ਸੀ ਤੇ ਗੁਰਦੁਆਰਾ ਸੁਧਾਰ ਲਹਿਰ
ਦਾ ਹਿੱਸਾ ਸੀ । ਇਤਿਹਾਸ ਵਿੱਚ ਇਸ ਨੂੰ ਹਰ ਇਤਿਹਾਸਕਾਰ ਨੇ ਅਕਾਲੀ ਮੋਰਚੇ ਵੱਜੋਂ ਹੀ ਸਵੀਕਾਰ ਕੀਤਾ ਹੈ । ਜੈਤੋ ਮੋਰਚੇ ਦੀ
ਕਮਾਨ ਪੂਰਨ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਕੋਲ ਸੀ । ਇਸ ਦਾ ਮਨੋਰਥ ਨਿਰੋਲ ਧਾਰਮਕ ਸੀ ।
ਜੈਤੋ ਮੋਰਚੇ ਨੂੰ ਕਿਸਾਨਾਂ ਨਾਲ ਜੋੜਨਾ ਇਤਿਹਾਸਕ ਬੇਇਮਾਨੀ ਹੈ ਜੋ ਸਿਆਸੀ ਪੱਧਰ ਤੇ ਕੀਤੀ ਗਈ । ਕਾਂਗਰਸ ਨੇ ਐਕਸ ਤੇ
ਪਵਨ ਖੇੜਾ ਦੇ ਇਸ ਬਿਆਨ ਨੂੰ ਬਾਕਾਇਦਾ ਪੋਸਟ ਕੀਤਾ । ਅਫਸੋਸ ਇਹ ਕੀ ਇਸ ਬਿਆਨ ਦਾ ਖੰਡਨ ਕਿਤੇ ਵੇਖਣ ਨੂੰ ਨਹੀਂ
ਮਿਲਿਆ । ਐਕਸ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਬਾਜਾਪਤਾ ਅਕਾਊਂਟ ਹਨ । ਜੈਤੋ ਮੋਰਚਾ
ਨੂੰ ਕਿਸਾਨ ਮੋਰਚਾ ਦੇ ਰੂਪ ‘ਚ ਪੇਸ਼ ਕਰਨਾ ਜੇ ਪੜ੍ਹਿਆ ਨਹੀਂ ਗਿਆ ਤਾਂ ਵੀ ਮੰਦਭਾਗਾ ਹੈ , ਜੇ ਪੜ੍ਹ ਕੇ ਕੋਈ ਪ੍ਰਤੀਕਰਮ ਕਰਨ ਦੀ
ਲੋੜ ਮਹਿਸੂਸ ਨਹੀਂ ਕੀਤੀ ਗਈ ਤਾਂ ਵੀ ਮੰਦਭਾਗਾ ਹੈ ।
ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਸਿੱਖ ਵੀ ਸਰਗਰਮ ਹਨ । ਇਹ ਸਮੇਂ ਦੇ ਨਾਲ ਚੱਲਣ ਦਾ ਭਲਾ ਉੱਦਮ ਹੈ । ਪਰ
ਸੋਸ਼ਲ ਮੀਡੀਆ ਕਿਸ ਦਿਸ਼ਾ ਵੱਲ ਵੱਧ ਰਿਹਾ ਹੈ ਇਸ ਤੋਂ ਅਣਜਾਣ ਰਹਿਣਾ ਹਰਗਿਜ਼ ਸਿਆਣਪ ਨਹੀਂ ਕਹੀ ਜਾ ਸਕਦੀ । ਸੋਸ਼ਲ
ਮੀਡੀਆ ਦੀ ਮਹੱਤਤਾ ਅੱਜ ਦੇ ਸਮੇਂ ਵਿੱਚ ਜੀਵਨ ਦੇ ਲਗਭਗ ਹਰ ਖੇਤਰ ਵਿੱਚ ਸਵੀਕਾਰ ਕੀਤੀ ਜਾ ਰਹੀ ਹੈ । ਸਮਾਰਟ ਫੋਨ ਨੇ
ਸਾਰੀ ਦੁਨੀਆ ਮਨੁੱਖ ਦੀ ਮੁੱਠੀ ਵਿੱਚ ਸੀਮਤ ਕਰ ਦਿੱਤੀ ਹੈ । ਫੇਸਬੁੱਕ , ਐਕਸ , ਇੰਸਟਾਗ੍ਰਾਮ , ਯੂ ਟਿਊਬ ਤੇ ਵਾਟਸਅਪ ਅਜਿਹੇ
ਪਲੇਟਫਾਰਮ ਹਨ ਜਿਨ੍ਹਾਂ ਰਾਹੀਂ ਕੋਈ ਵੀ ਜਾਨਕਾਰੀ ਨਿਮਖ ਮਾਤਰ ‘ਚ ਸਾਂਝੀ ਕੀਤੀ ਜਾ ਰਹੀ ਹੈ । ਇਸ ਲਈ ਕਿਸੀ ਖ਼ਾਸ
ਵਿਦਵਤਾ , ਤਕਨੀਕ ਦੀ ਲੋੜ ਨਹੀਂ । ਆਮ ਮਨੁੱਖ ਇਸ ਦੀ ਵਰਤੋਂ ਸੌਖੇ ਢੰਗ ਨਾਲ ਕਰ ਰਿਹਾ ਹੈ । ਸੋਸ਼ਲ ਮੀਡੀਆ ਦਾ ਮੂਲ
ਮਨੋਰਥ ਆਪਸੀ ਭਾਈਚਾਰਾ ਵਧਾਉਣਾ ਤੇ ਵਿਚਾਰਾਂ ਦੀ ਸਾਂਝ ਪਾਉਣਾ ਸੀ । ਅੱਜ ਇਹ ਮਨੋਰਥ ਪਿੱਛੇ ਰਹਿ ਗਿਆ ਹੈ । ਸੋਸ਼ਲ
ਮੀਡੀਆ ਦੇ ਸਾਰੇ ਮੁੱਖ ਪਲੇਟਫਾਰਮ ਸਿਆਸਤ ਦੇ ਹਥਿਆਰ ਬਣ ਗਏ ਹਨ । ਸਮਾਜ ਨੂੰ ਤੋੜ ਕੇ ਲੋਕਾਂ ਨੂੰ ਸਿਆਸੀ ਬਿਸਾਤ ਤੇ
ਮੋਹਰੇ ਬਣਾਉਣ ਲਈ ਸੋਸ਼ਲ ਮੀਡੀਆ ਦੀ ਭਰਪੂਰ ਦੁਰਵਰਤੋਂ ਹੋ ਰਹੀ ਹੈ । ਅੱਜ ਪਦਾਰਥਵਾਦ ਵਿੱਚ ਰੁੱਝੇ ਲੋਕਾਂ ਕੋਲ ਕਿਤਾਬਾਂ
ਪੜ੍ਹਨ ਦਾ ਸਮਾਂ ਨਹੀਂ ਹੈ , ਸੋਚ ਵਿਚਾਰ ਦਾ ਮਾਹੌਲ ਨਹੀਂ ਹੈ , ਗਹਿਰਾਈ ਵਿੱਚ ਜਾਣ ਦੀ ਰੁਚੀ ਨਹੀਂ ਹੈ । ਜੋ ਸਾਹਮਣੇ ਆ ਰਿਹਾ
ਹੈ ਉਸ ਤੇ ਵਿਸ਼ਵਾਸ ਕਰ ਲੈਣ ਤੋਂ ਅਲਾਵਾ ਕੋਈ ਵਿਕਲਪ ਨਹੀਂ ਹੈ । ਇਸ ਪ੍ਰਵ੍ਰਿਤੀ ਨੇ ਧਾਰਮਕ , ਇਤਿਹਾਸਕ ਭਰਮ , ਭੁਲੇਖੇ
ਪਾਉਣ ਵਾਲਿਆਂ ਦਾ ਕੰਮ ਸੌਖਾ ਕਰ ਦਿੱਤਾ ਹੈ । ਇੰਨੀ ਚਲਾਕੀ ਨਾਲ ਗੱਲ ਕਹੀ ਜਾ ਰਹੀ ਹੈ ਪੜ੍ਹਨ , ਸੁਣਨ ਵਾਲੇ ਨੂੰ ਪੂਰਨ
ਪ੍ਰਮਾਣਿਕ ਜਾਪਦੀ ਹੈ । ਇਤਿਹਾਸ ਦਾ ਸਵਰੂਪ ਵਿਗਾੜਿਆ ਜਾ ਰਿਹਾ ਹੈ , ਸਿਧਾਂਤਾਂ ਦਾ ਘਾਣ ਕਰਨ ਲਈ ਮਨਘੜੰਤ ਬ੍ਰਿਤਾਂਤ
ਸਿਰਜੇ ਜਾ ਰਹੇ ਹਨ । ਸਭ ਤੋਂ ਜਿਆਦਾ ਸੰਕਟ ਸਿੱਖ ਕੌਮ ਤੇ ਹੈ ਕਿਉਂਕਿ ਅਸੀਂ ਅਜੇ ਤੱਕ ਆਪਨੇ ਇਤਿਹਾਸ ਨੂੰ ਕੋਈ ਪੁਖਤਾ
ਤਰਤੀਬ ਹੀ ਨਹੀਂ ਦੇ ਸਕੇ ਹਾਂ । ਬਹੁਤ ਸਾਰੀਆਂ ਪੁਰਾਤਨ ਲਿਖਤਾਂ ਹਨ ਜਿਨ੍ਹਾਂ ਨੂੰ ਤਵੱਜੋਂ ਦੇ ਕੇ ਵੀਚਾਰਿਆ ਹੀ ਨਹੀਂ ਗਿਆ ਹੈ ।

-੨-

ਇਤਿਹਾਸਕ ਸ੍ਰੋਤਾਂ ਦੀ ਖੋਜ ਦੀਆਂ ਨਵੀਆਂ ਸੰਭਾਵਨਾਵਾਂ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ । ਦਰਅਸਲ ਸੰਘਰਸ਼ਾਂ ਦੇ
ਦੌਰ ਲਗਾਤਾਰ ਚੱਲਦੇ ਰਹੇ ਜਿਸ ਕਾਰਣ ਕੌਮ ਨੂੰ ਇਨ੍ਹਾਂ ਕਾਰਜਾਂ ਲਈ ਸਮਾਂ ਹੀ ਨਹੀਂ ਮਿਲਿਆ । ਇਨ੍ਹਾਂ ਦਾ ਖਾਮਿਆਜਾ ਭੁਗਤਨਾ
ਪੈ ਰਿਹਾ ਹੈ । ਇਸ ਦੀ ਅਹਿਮ ਮਿਸਾਲ ਹੈ ਰਹਿਤਨਾਮੇ । “ ਗੁਰੂ ਖਾਲਸਾ ਮਾਨੀਅਹਿ ਪਰਗਟ ਗੁਰੂ ਕੀ ਦੇਹ “ ਦਾ ਸੰਕਲਪ ਕਿਵੇਂ
ਤੇ ਕਦੋਂ “ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ “ ਵਿੱਚ ਬਦਲ ਗਿਆ ਕਿਸੇ ਨੂੰ ਸਮਝ ਹੀ ਨਹੀਂ ਆਇਆ । ਪਰ ਇਸ ਬਦਲ
ਦੇ ਢੂੰਘੇ ਅਸਰ ਧਾਰਮਕ ਮਾਨਤਾਵਾਂ ਤੇ ਪੈ ਰਹੇ ਹਨ । ਅਜਿਹੇ ਸੰਕਟ ਕੌਮ ਤੇ ਨਿਰੰਤਰ ਮੰਡਰਾ ਰਹੇ ਹਨ । ਇਸ ਸੱਚ ਦੇ ਮੱਦੇਨਜ਼ਰ
ਸੋਸ਼ਲ ਮੀਡੀਆ ਦੇ ਪ੍ਰਭਾਵ ਨੂੰ ਗੰਭੀਰਤਾ ਨਾਲ ਲੈ ਕੇ ਹੀ ਆਪਣੇ ਵਿਰਸੇ ਨੂੰ ਬਚਾਇਆ ਜਾ ਸਕਦਾ ਹੈ । ਇਸ ਲਈ ਸਿਆਸੀ ਦਲਾਂ
ਦੁਆਰਾ ਸੋਸ਼ਲ ਮੀਡੀਆ ਦੀ ਕੀਤੀ ਜਾ ਵਰਤੋਂ ਦੇ ਢੰਗ ਤੋਂ ਸਿਖਣ ਦੀ ਲੋੜ ਹੈ ।
ਅਕਸਰ ਕਿਹਾ ਜਾਂਦਾ ਹੈ ਕਿ ਸਿੱਖ ਕੌਮ ਦਾ ਗੌਰਵਸ਼ਾਲੀ ਇਤਿਹਾਸ ਹੈ ਜਿਸ ਤੋਂ ਅਸੀਂ ਦੁਨੀਆ ਨੂੰ ਜਾਣੂੰ ਨਹੀਂ ਕਰਾ ਸਕੇ ਹਾਂ ।
ਸੋਸ਼ਲ ਮੀਡੀਆ ਦੇ ਇਸ ਯੁਗ ਵਿੱਚ ਅਜਿਹੀ ਦਲੀਲ ਸਾਡੇ ਨਿਕੰਮੇਪਨ ਦਾ ਸਬੂਤ ਮੰਨੀ ਜਾਵੇਗੀ । ਸੋਸ਼ਲ ਮੀਡੀਆ ਬਾਰੇ ਕੋਈ
ਕੌਮੀ ਨੀਤੀ ਹੀ ਨਹੀਂ ਹੈ । ਸਵੇਰੇ ਤੋਂ ਸ਼ਾਮ ਤੱਕ ਹੁਕਮਨਾਮੇ ਹੀ ਭੇਜੇ ਜਾਂ ਪ੍ਰਾਪਤ ਹੁੰਦੇ ਰਹਿੰਦੇ ਹਨ । ਵਿਆਖਿਆ ਸਮੇਤ ਜਾਰੀ ਹੋਣੇ
ਵਾਲੇ ਹੁਕਮਨਾਮੇ ਸ਼ਾਇਦ ਹੀ ਪੜ੍ਹੇ ਜਾਂਦੇ ਹੋਣਗੇ । ਕਥਾਵਾਚਕ ਆਪਣੀ ਕਥਾ ਦੇ ਵੀਡਿਉ ਲੋਕਾਂ ਤੱਕ ਪੁਜਾ ਰਹੇ ਹਨ ਪਰ ਗਿਆਨੀ
ਸੰਤ ਸਿੰਘ ਜੀ ਮਸਕੀਨ ਤੋਂ ਅਲਾਵਾ ਕਿਸੇ ਹੋਰ ਨੂੰ ਸੁਣਨ ਵਾਲੇ ਘੱਟ ਹੀ ਮਿਲਣਗੇ । ਇਹੋ ਹਾਲ ਸ਼ਬਦ ਕੀਰਤਨ ਦੇ ਵੀਡੀਉ ਦਾ ਹੈ
। ਗੁਰ ਇਤਿਹਾਸ , ਗੁਰ ਸ਼ਬਦ ਦੇ ਪ੍ਰਚਾਰ ਦੀ ਭਾਵਨਾ ਤੇ ਆਤਮ ਪ੍ਰਚਾਰ ਦੀ ਭਾਵਨਾ ਭਾਰੀ ਪੈ ਰਹੀ ਹੈ । ਹੈਰਾਨੀ ਹੁੰਦੀ ਹੈ ਜਦੋਂ
ਵਿਦਵਾਨ ਕਥਾ ਵਾਚਕ , ਰਾਗੀ ਸਿੰਘ ਇੰਸਟਾਗ੍ਰਾਮ ਤੇ ਵੀ ਆਪਣੀਆਂ ਰੀਲਾਂ ਪੋਸਟ ਕਰਦੇ ਮਿਲਦੇ ਹਨ । ਜੇ ਨਿਸ਼ਾਨਾ ਆਤਮ
ਪ੍ਰਚਾਰ ਹੈ ਤਾਂ ਨਿਗਾਹ ਸਿੱਖੀ ਸਿਧਾਂਤਾਂ ਤੇ ਕਿਉਂ । ਸੋਸ਼ਲ ਮੀਡੀਆ ਰਾਹੀਂ ਸਿੱਖੀ ਸਿਧਾਂਤਾਂ ਤੇ ਜੋ ਹੰਮਲੇ ਹੋ ਰਹੇ ਹਨ ਉਨ੍ਹਾਂ ਦਾ
ਜਵਾਬ ਕੌਣ ਦੇਵੇਗਾ । ਸਿੱਖ ਇਤਿਹਾਸ ਦੇ ਨਿਰੋਲ ਸਵਰੂਪ ਨੂੰ ਸੋਸ਼ਲ ਮੀਡੀਆ ਤੇ ਲਿਆਉਣ ਦੀ ਜ਼ਿੰਮੇਵਾਰੀ ਕਿਸ ਦੀ ਹੈ । ਸੰਸਾਰ
ਭਰ ਵਿੱਚ ਸਿੱਖ ਵਿਅਕਤੀਗਤ ਰੂਪ ‘ਚ ਵੀ ਭੇਦਭਾਵ , ਨਫਰਤ , ਹਿੰਸਾ ਦਾ ਸ਼ਿਕਾਰ ਹੋ ਰਹੇ ਹਨ ਕਿਉਂਕਿ ਉਹ ਸਿੱਖ ਹਨ । ਸਿੱਖ
ਹੋਣ ਦਾ ਅਰਥ ਕੀ ਹੈ ਇਹ ਅਸੀਂ ਨਹੀਂ ਦੱਸ ਸਕੇ ਹਾਂ ।
ਸੋਸ਼ਲ ਮੀਡੀਆ ਅੱਜ ਵਾਰ ਰੂਮ ਵਿੱਚ ਬਦਲ ਗਿਆ ਹੈ । ਇਸ ਦੇ ਅਸਰ ਤੋਂ ਬਚਨਾ ਮੁਮਕਿਨ ਨਹੀਂ ਰਿਹਾ । ਜਿਵੇਂ ਕੋਈ ਜੰਗ
ਜਿੱਤਣ ਲਈ ਹੰਮਲਾ ਮਾਰਨ ਤੇ ਹੰਮਲੇ ਤੋਂ ਸੁਰੱਖਿਆ ਦੀ ਦੋਹਰੀ ਨੀਤੀ ਤਿਆਰ ਕੀਤੀ ਜਾਂਦੀ ਹੈ ਉਵੇਂ ਹੀ ਆਪਣਾ ਪੱਖ ਰੱਖਣ ਦੇ
ਨਾਲ ਹੀ ਆਪਣੇ ਹਿੱਤ ਦੀ ਰੱਖਿਆ ਲਈ ਵੀ ਜਤਨਸ਼ੀਲ ਹੋਣ ਦੀ ਲੋੜ ਹੈ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੋਸ਼ਲ
ਮੀਡੀਆ ਬਾਰੇ ਇੱਕ ਪੰਥਕ ਨੀਤੀ ਬਣਾਉਣ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ । ਜਿੰਨੀ ਲੋੜ ਪ੍ਰਚਾਰਕਾਂ ਦੀ ਹੈ ਅੱਜ ਸੋਸ਼ਲ ਮੀਡੀਆ
ਵਾਲੰਟੀਅਰ ਵੀ ਉੱਨੇ ਹੀ ਮਹੱਤਵਪੂਰਨ ਹੋ ਗਏ ਹਨ । ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ੮ ਮਾਰਚ ਨੂੰ ਦਿੱਲੀ ਵਿੱਚ ਦੇਸ਼ ਭਰ ਤੋਂ ਸੱਦੇ ਤੇ
ਬੁਲਾਏ ਗਏ ਸੋਸ਼ਲ ਮੀਡੀਆ ਵਾਲੰਟੀਅਰ ਨੂੰ ਆਪ ਸੰਬੋਧਨ ਕੀਤਾ ਤੇ ਉਨ੍ਹਾਂ ਦਾ ਸਮਰਥਨ ਮੰਗਿਆ । ਇਹ ਸੋਸ਼ਲ ਮੀਡੀਆ ਦੀ
ਤਾਕਤ ਹੈ ਜੋ ਸਰਕਾਰਾਂ ਬਣਾਉਣ ‘ਚ ਵੀ ਆਪਣੀ ਭੂਮਿਕਾ ਰੱਖਣ ਲੱਗ ਪਈ ਹੈ । ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਸਮਾਂ ਹੈ ਕਿ ਸੋਸ਼ਲ
ਮੀਡੀਆ ਦੀ ਭੂਮਿਕਾ ਦੀ ਪੱਕੀ ਪਛਾਣ ਕੀਤੀ ਜਾਵੇ । ਸਿੱਖ ਵਾਲੰਟੀਅਰਾਂ ਨੂੰ ਬਾਕਾਇਦਾ ਟ੍ਰੇਨਿੰਗ ਦਿੱਤੀ ਜਾਵੇ । ਉਨ੍ਹਾਂ ਨੂੰ ਰੀਸਰਚ
ਕੀਤਾ ਕੰਟੇਂਟ ਵੀ ਮੁਹਈਆ ਕਰਾਇਆ ਜਾਵੇ । ਸੋਸ਼ਲ ਮੀਡੀਆ ਤੇ ਸਰਗਰਮ ਸਾਰੇ ਸਿੱਖ ਇੱਕ ਦੂਜੇ ਨਾਲ ਜੁੜਨ ਤੇ ਢੁਕਵੀਆਂ
ਪੋਸਟਾਂ ਵੱਧ ਤੋਂ ਵੱਧ ਸ਼ੇਅਰ ਕਰਨ । ਪੋਸਟਾਂ ਪੜ੍ਹੀਆਂ ਵੀ ਜਾਣ । ਸਿੱਖ ਇਤਿਹਾਸ ਵਿੱਚ ਇੰਨੇ ਨਾਇਕ ਹੀ ਹਨ ਕਿ ਉਨ੍ਹਾਂ ਦੀ ਚਰਚਾ

-੩-

ਲਈ ਸਾਲ ਦੇ ਦਿਨ ਘੱਟ ਹਨ । ਨਿਤ ਨਵੀਂ ਜਾਣਕਾਰੀ ਸਾਂਝੀ ਕਰਨ ਦਾ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਰੰਭ ਕਰ
ਸਕਦੀ ਹੈ । ਸ਼੍ਰੋਮਣੀ ਕਮੇਟੀ ਨੂੰ ਐਕਸ ਤੇ ਆਪਣੇ ਫਾਲੋਵਰ ਵਧਾਉਣ ਦੀ ਲੋੜ ਹੈ ਜੋ ਅਜੇ ਹਜ਼ਾਰਾਂ ਵਿੱਚ ਹੀ ਹਨ ।
ਇੱਕ ਸੋਸ਼ਲ ਮੀਡੀਆ ਨਿਗਰਾਨੀ ਰੂਮ ਵੀ ਹੋਣਾ ਚਾਹੀਦੇ ਜੋ ਪੰਥ ਦਾ ਘਾਣ ਕਰਨ ਵਾਲੇ ਕੰਟੇਂਟ ਤੇ ਨਿਗਾਹ ਰੱਖੇ ਤੇ ਤੁਰੰਤ
ਪ੍ਰਤੀਕਰਮ ਵੀ ਕਰੇ । ਕਈ ਸਿੱਖ ਹੀ ਸੋਸ਼ਲ ਮੀਡੀਆ ਤੇ ਕੌਮ ਬਾਰੇ ਨਾਹ ਪੱਖੀ ਪ੍ਰਚਾਰ ਕਰਦੇ ਨਜਰ ਆਉਂਦੇ ਹਨ । ਉਨ੍ਹਾਂ ਨਾਲ
ਅਸਰਦਾਰ ਢੰਗ ਨਾਲ ਪੇਸ਼ ਆਉਣ ਦੀ ਲੋੜ ਹੈ ।
ਜੈਤੋ ਮੋਰਚੇ ਨੂੰ ਕਿਸਾਨ ਮੋਰਚਾ ਦੱਸਣ ਦੀ ਬੇਈਮਾਨੀ ਤਾਂ ਹੁੰਦੀ ਹੈ ਜਦੋਂ ਕਿਸੇ ਮਾਕੂਲ ਪ੍ਰਤੀਕਾਰ ਦਾ ਅੰਦੇਸ਼ਾ ਨਹੀਂ ਹੁੰਦਾ । ਇਹ
ਪੰਥ ਲਈ ਸੁਚੇਤ ਹੋਣ ਦਾ ਸਬਕ ਤੇ ਅਵਸਰ ਹੈ ।


ਡਾ ਸਤਿੰਦਰ ਪਾਲ ਸਿੰਘ
ਈ – ੧੭੧੬ , ਰਾਜਾਜੀਪੁਰਮ
ਲਖਨਊ – ੨੨੬੦੧੭
ਈ ਮੇਲ – [email protected]

Show More

Related Articles

Leave a Reply

Your email address will not be published. Required fields are marked *

Back to top button
Translate »