ਕੈਲਗਰੀ ਖ਼ਬਰਸਾਰ

ਪਾਈਨਰਿਜ ਗੋਲੀਬਾਰੀ ਘਟਨਾ ਯੋਜਨਾਬੱਧ ਅਪਰਾਧ ਨਾਲ ਜੁੜੀ ਹੋਈ ਹੈ – ਕੈਲਗਰੀ ਪੁਲਿਸ

Photo Credit: CTV News Calgary


ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਬੀਤੀ 27 ਅਕਤੂਬਰ ਨੂੰ ਕੈਲਗਰੀ ਦੇ ਪਾਈਨਰਿੱਜ ਏਰੀਆ ਵਿੱਚ ਹੋਈ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਜਖਮੀ ਹੋ ਗਿਆ ਸੀ ਜਿਸ ਨੂੰ ਪੁਲਿਸ ਦੀ ਮੱਦਦ ਨਾਲ ਹਸਪਤਾਲ ਲੈਜਾਇਆ ਗਿਆ ਸੀ ਅਤੇ ਉਸਦਾ ਬਚਾਅ ਹੋ ਗਿਆ । ਪੁਲਿਸ ਅਨਸਾਰ ਇਹ ਜਖਮੀ ਹੋਇਆ 40 ਕੁ ਸਾਲ ਦੀ ਉਮਰ ਦਾ ਵਿਅਕਤੀ ਨਿਰਦੋਸ਼ ਰਾਹਗੀਰ ਹੀ ਸੀ ਜੋ ਕਿ ਐਵੇਂ ਹੀ ਇਸ ਗੋਲੀਬਾਰੀ ਦੀ ਲਪੇਟ ਵਿੱਚ ਆ ਗਿਆ ਪਰ ਅਸਲ ਵਿੱਚ ਗੋਲੀ ਚਲਾਉਣ ਵਾਲੇ ਦਾ ਨਿਸ਼ਾਨਾ ਤਾਂ ਕੋਈ ਹੋਰ ਸੀ। ਇਹ ਗੋਲੀ ਅਚਨਚੇਤ ਨਹੀਂ ਚੱਲੀ ਸੀ ਸਗੋਂ ਇਹ ਯੋਜਨਾਬੱਧ ਅਪਰਾਧ ਦਾ ਹਿਸਾ ਸੀ। ਪੁਲਿਸ ਹੁਣ ਸ਼ੱਕੀ ਅਪਰਾਧੀ ਦੀ ਭਾਲ ਕਰ ਰਹੀ ਹੈ ਜੋ ਉਸ ਦਿਨ ਵਾਰਦਾਤ ਉਪਰੰਤ ਮੌਕੇ ਇੱਕ ਚਿੱਟੇ ਰੰਗ ਦੀ ਐਸ ਯੂ ਵੀ ਵਿੱਚ ਮੌਕੇ ਤੋਂ ਫ਼ਰਾਰ ਹੋ ਗਿਆ ਸੀ , ਪਰ ਐਸ ਯੂ ਵੀ ਨੂੰ ਪੁਲਿਸ ਨੇ ਥੋੜੀ ਦੇਰ ਬਾਅਦ 60 ਸਟ੍ਰੀਟ ਨਾਰਥ ਈਸਟ ਦੇ 3100 ਬਲਾਕ ਵਿੱਚ ਲੱਭ ਲਿਆ ਸੀ।ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਸ਼ੱਕੀ ਵਿਅਕਤੀਆਂ ਨੇ ਅਪਰਾਧ ਨਾਲ ਜੁੜੇ ਸਬੂਤਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਹੁਣ ਕਿਸੇ ਵੀ ਡੈਸ਼ ਕੈਮ ਜਾਂ ਸੁਰੱਖਿਆ ਵੀਡੀਓ ਦੀ ਤਲਾਸ਼ ਕਰ ਰਹੀ ਹੈ।

Photo Credit: CTV News Calgary


ਦਿਨ ਸ਼ੁੱਕਰਵਾਰ, 27 ਅਕਤੂਬਰ ਨੂੰ ਦੁਪਹਿਰ ਤੋਂ 2 ਵਜੇ ਦੇ ਵਿਚਕਾਰ ਪਾਈਨਮਿਲ ਵੇਅ ਨਾਰਥ ਈਸਟ ਦੇ 200 ਬਲਾਕ, ਅਤੇ 60 ਸਟ੍ਰੀਟ ਨਾਰਥ ਈਸਟ ਦੇ 3100 ਬਲਾਕ ਦੀ ਡੈਸ਼ ਕੈਮ ਇਸ ਜਾਂਚ ਵਿੱਚ ਮੱਦਦ ਕਰ ਸਕਦੀ ਹੈ
ਇਨ੍ਹਾਂ ਘਟਨਾਵਾਂ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਜਾਂ ਕੈਲਗਰੀ ਵਾਸੀਆਂ ਨੂੰ 403-266-1234 ‘ਤੇ ਕਾਲ ਕਰਕੇ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ ਜਾਂਦਾ ਹੈ।

Show More

Related Articles

Leave a Reply

Your email address will not be published. Required fields are marked *

Back to top button
Translate »