ਕਲਮੀ ਸੱਥ

ਤੂੰ ਏਨਾ ਕੁ ਕੰਮ ਤਾਂ ਕਰ —

ਵਧੀਆ “ਸੰਨੀ ਡੇਅ” ਆ
ਤੂੰ ਆ ਮੇਰੇ ਪੱਟਾਂ ਤੇ ਸਿਰ ਰੱਖ

ਮੈਂ ਤੇਰੇ ਸਿਰ ਤੇ ਤੇਲ ਝੱਸਦੀ ਹਾਂ
ਤੂੰ ਮੇਰੇ ਵੱਲ ਦੇਖ
ਤੇ ਕੋਈ ਸਰਲ ਜਿਹੀ
ਸਿੰਪਲ ਜਿਹੀ
ਡੰਡੀ ਜਾਂ ਪਹੀ ਤੇ ਤੁਰੀ ਫਿਰਦੀ
ਹੱਸਦੀ ਖੇਡਦੀ, ਟੱਪੂ ਟੱਪੂ ਕਰਦੀ
ਸਭ ਦੇ ਸਮਝ ਆਉਣ ਵਾਲੀ
ਉੱਠਜਾ ਬੈਠਜਾ ਕਰਵਾਉਣ ਵਾਲੀ
ਦਿਲ ਦੀ ਧੜਕਣ ਵਧਾਉਣ ਵਾਲੀ
‘ਸੰਨੀ’ ਦੀ ਕਵਿਤਾ ਵਰਗੀ
ਕਵਿਤਾ ਲਿਖ

ਹੈਂ ਝੱਲੀ ਨਾ ਹੋਵੇ ਤਾਂ
ਕਵਿਤਾ ਲਿਖੀ ਥੋੜ੍ਹੋ ਜਾਂਦੀ ਹੈ
ਕਵਿਤਾ ਤਾਂ ਖੱਬਲ ਵਾਂਗ
ਪੋਹਲ਼ੀ ਵਾਂਗ
ਡੈਂਡੀਲਾਇਨ ਵਾਂਗ
ਪਾਣੀ ਤੋਂ ਬਿਨਾਂ
ਖਾਦ ਤੋਂ ਬਿਨਾਂ
ਆਪਣੇ ਆਪ ਉੱਗ ਪੈਂਦੀ ਹੈ
ਝਾਤੀਆਂ ਮਾਰਦੀ ਹੈ
ਪਾਣੀ ਦੇ ਫੁਆਰੇ ਵਾਂਗਰ
ਉਤਾਂਹ ਨੂੰ ਛਾਲ਼ਾਂ ਮਾਰਦੀ ਹੈ
ਮਨੀ ਪਲਾਂਟ ਵਾਂਗ ਵਧਦੀ ਤੁਰੀ ਜਾਂਦੀ ਹੈ
ਤੁਹਾਨੂੰ ਆਪਣੇ ਆਪ ਨਾਲ
ਗੱਲਾਂ ਕਰਨ ਲਾ ਦਿੰਦੀ ਹੈਂ
ਤੁਹਾਡੇ ਮਨ ਨੂੰ ਗਿੱਲਾ ਕਰਦੀ ਹੈ
ਫਿਰ, ਕਲਪਨਾ ਨੁੱਚੜਨ ਲਗਦੀ ਹੈ
ਸ਼ਬਦਾਂ ਦੇ ਪਤਲੇ ਪਤਲੇ ਬਸਤਰ ਪਹਿਨ ਕੇ
ਤੁਹਾਡੀ ਕਲਪਨਾ ਨੂੰ ਚੂੰਢੀਆਂ ਵੱਢਦੀ ਹੈ
ਰਚਨਾਤਮਿਕਤਾ ਦਾ ਬੂਹਾ ਖੜਕਾਉਂਦੀ ਹੈ
ਤੁਹਾਡੇ ਹੱਥ ਕਲਮ ਫੜਾਉਂਦੀ ਹੈਂ
ਕਲਮ ਤੋਂ ਅੱਖਰਾਂ ਦਾ ਡਾਂਨਸ ਕਰਾਉਂਦੀ ਹੈ
ਕੋਈ ਵਧੀਆ ਜਿਹਾ ਸੁਕੇਅਰ ਬਣਾਉਂਦੀ ਹੈ

ਮੈਨੂੰ ਨਹੀਂ ਪਤਾ

ਬੱਸ ਤੂੰ ਕਵਿਤਾ ਲਿਖ

ਚੱਲ ਫਿਰ ਤੂੰ ਹੀ ਦੱਸ ?
ਮੈਂ ਕਿਸ ਤਰਾਂ ਦੀ ਕਵਿਤਾ ਲਿਖਾਂ ?

ਸਾਰੀ ਦੁਨੀਆਂ ‘ਪਿਆਰ’ ਦੀ ਕਵਿਤਾ ਲਿਖਦੀ ਹੈ
ਤੂੰ ਵੀ ਕੋਈ ਪਿਆਰ ਦੀ ਕਵਿਤਾ ਲਿਖ
ਕਿਸੇ ਨੂੰ ਕਿਸੇ ਨਾਲ ਇਸ਼ਕ ਕਰਵਾ ਦੇ
ਕਿਸੇ ਨੂੰ ਖ਼ੈਰ ਪਵਾ ਦੇ
ਕਿਸੇ ਦੀ ਝੋਲੀ ਵਿੱਚ ਦਾਣੇ ਪਾ ਦੇ
ਕਿਸੇ ਦੇ ਦਾਣੇ ਚੋਰੀ ਕਰਵਾ ਦੇ
ਲੋਕ ਦਿਲ ਦਾ ਮਾਸ ਖਵਾਈਂ ਜਾਂਦੇ ਨੇ
ਤੂੰ ਜਿਗਰ ਦਾ ਟੋਟਾ ਹੀ ਖੁਆ ਦੇ

ਰੂਹਾਂ ਨੂੰ ਰੂਹਾਂ ਨਾਲ ਮਿਲਵਾ ਦੇ
ਇੱਕ ਦੂਜੇ ਨੂੰ ਮਿਲਣ ਦਾ ਕੋਈ ਬਹਾਨਾ ਬਣਾ ਦੇ
ਕਿਤੇ ਕੰਨਟੀਨ, ਮਾਲ, ਗਾਰਡਨ, ਬੱਸ ਸਟੈਂਡ, GNDU, PAU,
ਜਾਂ ਫਿਰ ‘ਤਖਤੂਪੁਰੇ’ ਦੇ
ਮਾਘੀ ਦੇ ਮੇਲੇ ਤੇ ਹੀ ਮਿਲਵਾ ਦੇ

ਜਿੱਥੇ ਤੇਰਾ ਜੀਅ ਕਰੇ
ਜਦੋਂ ਤੇਰਾ ਜੀਅ ਕਰੇ
ਕੋਈ ਲੁੱਡੀਆਂ ਸ਼ੁੱਡੀਆਂ ਪੁਆ ਦੇ
ਟੁੱਟਿਆ ਰਿਸ਼ਤਿਆਂ ਤੇ ਗੂੰਦ ਲਗਾ ਦੇ
ਚੀਕਾਂ ਮਾਰਦੇ ਪਿਆਰਾਂ ਤੇ WD-40 ਪਾ ਦੇ
ਆਪਸ ਵਿੱਚ ਜੱਫ਼ੀਆਂ ਪੁਆ ਦੇ
ਬੁੱਲ੍ਹਾਂ ਦਾ ਫ਼ਾਸਲਾ ਘਟਾ ਦੇ
ਕਿਸੇ ਦੇ ਬੁੱਲ੍ਹ ਕਿਸੇ ਹੋਰ ਦੇ ਬੁੱਲ੍ਹਾਂ ਤੇ ਰਖਵਾ ਦੇ
ਕਿਸੇ ਦੇ ਬੁੱਲ਼੍ਹਾਂ ਦੀ ਪਿਆਸ ਮਿਟਾ ਦੇ
ਬੁੱਲਾਂ ਨੂੰ ਕੌਂਗਰੂਐਂਟ ਕਰਵਾ ਦੇ
ਬੁੱਲਾਂ ਨੂੰ ਬੁੱਲਾਂ ਨਾਲ ਚਿਪਕਾਂ ਦੇ
ਕਿਸੇ ਤੋਂ ਕਿਸੇ ਦੀ ਲਿਪਸਟਿਕ ਲੁਹਾ ਦੇ
ਦੋ ਦਿਲਾਂ ਨੂੰ ਗੁਟਕੂ ਗੁਟਕੂ ਕਰਨ ਲਾ ਦੇ
ਇਧਰੋਂ ਉੱਧਰੋਂ ਸਿਹਾਰੀਆਂ ਬਿਹਾਰੀਆਂ
ਇਕੱਠੀਆਂ ਕਰਕੇ
ਕੋਈ ਕਵਿਤਾ ਬਣਾ ਦੇ
ਆਸ਼ਕਾਂ ਪਿਆਰਿਆ ਨੂੰ ਖ਼ੈਰ ਪੁਆ ਦੇ

ਹੋਰ ਕੁਝ ?

ਬੱਸ ਬੱਸ
ਤੂੰ ਏਨਾ ਕੁ ਕੰਮ ਤਾਂ ਕਰ

ਏਨਾ ਕੁ ਕੰਮ ਤਾਂ ਕ

Sunny Dhaliwal
Show More

Related Articles

Leave a Reply

Your email address will not be published. Required fields are marked *

Back to top button
Translate »