ਕੁਰਸੀ ਦੇ ਆਲੇ ਦੁਆਲੇ

ਭਾਰੀ ਬਹੁਮਤ ਨਾਲ ਸਰਕਾਰ ਬਣਾਵੇਗੀ ‘ਆਪ’: ਅਨਮੋਲ ਗਗਨ ਮਾਨ

ਕਾਂਗਰਸ ਅਤੇ ਅਕਾਲੀਆਂ ਦਾ ਪੱਲਾ ਛੱਡ ‘ਆਪ’ ‘ਚ ਸ਼ਾਮਿਲ ਹੋਏ ਖਰੜ ਦੇ ਦਰਜਨਾਂ ਪਰਿਵਾਰ
… ‘ਆਪ’ ਉਮੀਦਵਾਰ ਅਨਮੋਲ ਗਗਨ ਮਾਨ ਨੇ ਸਾਰਿਆਂ ਨੂੰ ਪਾਰਟੀ ‘ਚ ਕਰਵਾਇਆ ਸ਼ਾਮਿਲ, ਕੀਤਾ ਸਵਾਗਤ
…ਪੰਜਾਬੀਆਂ ਨੇ ‘ਆਪ’ ਨੂੰ ਮੌਕਾ ਦੇਣ ਦਾ ਬਣਾਇਆ ਮਨ, ਭਾਰੀ ਬਹੁਮਤ ਨਾਲ ਸਰਕਾਰ ਬਣਾਵੇਗੀ ‘ਆਪ’: ਅਨਮੋਲ ਗਗਨ ਮਾਨ

ਖਰੜ, 15 ਜਨਵਰੀ 2021 (ਪੰਜਾਬੀ ਅਖ਼ਬਾਰ ਬਿਊਰੋ) ਖਰੜ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਮਜ਼ਬੂਤੀ ਮਿਲੀ ਹੈ। ਸ਼ਨੀਵਾਰ ਨੂੰ ਅਕਾਲੀ-ਕਾਂਗਰਸ ਦਾ ਸਾਥ ਛੱਡ ਖਰੜ ਦੇ ਦਰਜਨਾਂ ਪਰਿਵਾਰਾਂ ਨੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਆਮ ਆਦਮੀ ਪਾਰਟੀ ਪੰਜਾਬ ਵੱਲੋਂ ਹਲਕਾ ਖਰੜ ਤੋਂ ਉਮੀਦਵਾਰ ਅਨਮੋਲ ਗਗਨ ਮਾਨ ਨੇ ਸਾਰਿਆਂ ਨੂੰ ਪਾਰਟੀ ਚ ਸ਼ਾਮਲ ਕਰਵਾਇਆ ਅਤੇ ਉਨ੍ਹਾਂ ਦਾ ਸੁਆਗਤ ਕੀਤਾ।
ਪਾਰਟੀ ‘ਚ ਸ਼ਾਮਲ ਹੋਏ ਮੈਂਬਰਾਂ ਦਾ ਸਵਾਗਤ ਕਰਦਿਆਂ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਖ਼ੋਖਲੇ ਵਾਅਦੇ ਨਹੀਂ ਕਰਦੀ। ਦਿੱਲੀ ‘ਚ ਅਰਵਿੰਦ ਕੇਜਰੀਵਾਲ ਨੇ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਸਾਰੇ ਦੇ ਸਾਰੇ ਪੂਰੇ ਕਰਕੇ ਵਖਾਏ। ਪੰਜਾਬ ਵਿੱਚ ਵੀ ਉਹਨਾਂ ਵੱਲੋਂ ਦਿਤੀਆਂ ਗਈਆਂ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ ਜਾਣਗੀਆਂ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਫਿਰ ਤੋਂ ਖੁਸ਼ਹਾਲੀ ਅਤੇ ਵਿਕਾਸ ਦੇ ਰਾਹ ‘ਤੇ ਲੈਕੇ ਜਾਵੇਗੀ। ਇਲਾਕੇ ਵਿੱਚ ਆਮ ਆਦਮੀ ਪਾਰਟੀ ਦੇ ਉਭਾਰ ਕਾਰਨ ਵਿਰੋਧੀ ਧਿਰਾਂ ਦੀ ਮਾੜੀ ਰਾਜਨੀਤੀ ਉੱਤੇ ਡੂੰਘੀ ਸੱਟ ਵੱਜੀ ਹੈ। ਮਾਨ ਨੇ ਓਥੋਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਅਤੇ ਸਰਕਾਰ ਆਉਣ ਸਾਰ ਉਨ੍ਹਾਂ ਦਾ ਹੱਲ ਕੱਢਣ ਦਾ ਭਰੋਸਾ ਵੀ ਦਵਾਇਆ। 


ਮਾਨ ਨੇ ਕਿਹਾ ਕਿ ਭਾਰੀ ਗਿਣਤੀ ਵਿੱਚ ਲੋਕਾਂ ਦਾ ਲਗਾਤਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਾ ਸਾਬਤ ਕਰਦਾ ਹੈ ਕਿ ਪੰਜਾਬ ਦੀ ਜਨਤਾ ਕਾਂਗਰਸ ਅਤੇ ਅਕਾਲੀ ਸਰਕਾਰਾਂ ਦੀ ਲੁੱਟ ਅਤੇ ਭ੍ਰਿਸ਼ਟਾਚਾਰ ਤੋਂ ਤੰਗ ਆ ਚੁੱਕੀ ਹੈ। ਹੁਣ ਪੰਜਾਬ ਦੇ ਲੋਕ ਕਾਂਗਰਸ, ਅਕਾਲੀ, ਭਾਜਪਾ ਅਤੇ ਕੈਪਟਨ ਦੇ ਝੂਠੇ ਵਾਅਦਿਆਂ ਦੀ ਗੰਦੀ ਰਾਜਨੀਤੀ ਵਿੱਚ ਪੈਣ ਵਾਲੇ ਨਹੀਂ ਹਨ। ਪੰਜਾਬੀਆਂ ਨੇ ਇਸ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਦਾ ਪੱਕਾ ਮਨ ਬਣਾ ਲਿਆ ਹੈ। 10 ਮਾਰਚ ਨੂੰ ਭਾਰੀ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਜਿੱਤ ਹੋਵੇਗੀ ਅਤੇ ਪੰਜਾਬ ਦੇ ਰਾਜਨੀਤਕ ਇਤਿਹਾਸ ‘ਚ ਆਪ ਸਰਕਾਰ ਦਾ ਇੱਕ ਨਵਾਂ ਅਧਿਆਇ ਸ਼ੁਰੂ ਹੋਵੇਗਾ।
ਇਸ ਮੌਕੇ ‘ਤੇ ਮਾਨ ਨੇ ਇੰਦਰ ਸਿੰਘ, ਰਾਮ ਬਾਬੂ, ਸਤਪਾਲ ਸਿੰਘ, ਸੌਰਵ ਸ਼ੁਕਲਾ,  ਨਿਸ਼ਾ ਰਾਣੀ, ਆਰਤੀ ਰਾਜਪੂਤ, ਮਨੀਸ਼ ਕੁਮਾਰ, ਹਰਿੰਦਰ ਸਿੰਘ, ਜੋਨ ਵਾਲੀਆ, ਦਿਨੇਸ਼ ਵਾਲੀਆ, ਰਾਬਾਵ ਸ਼ੁਕਲਾ, ਅਮਰਜੀਤ ਕੌਰ, ਹੀਰਾ ਸਿੰਘ ਅਤੇ ਪ੍ਰਤਾਪ ਸਿੰਘ ਆਦਿ ਦਾ ਸ਼ਾਮਿਲ ਹੋਣ ‘ਤੇ ਧੰਨਵਾਦ ਕੀਤਾ

Show More

Related Articles

Leave a Reply

Your email address will not be published. Required fields are marked *

Back to top button
Translate »