ਅਦਬਾਂ ਦੇ ਵਿਹੜੇ

ਵਾਇਸ ਆਫ ਮਾਨਸਾ ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਲੋਕ ਜਾਗਰਿਤ ਕਰਨ ਲਈ ਕੀਤਾ ਜਾਵੇਗਾ ਮਾਰਚ, ਅੰਤਰਰਾਸ਼ਟਰੀ ਪੱਧਰ ਦੀਆਂ ਸਖਸ਼ੀਅਤਾਂ ਹੋਣਗੀਆਂ ਸ਼ਾਮਿਲ

ਮਾਨਸਾ (ਪੰਜਾਬੀ ਅਖ਼ਬਾਰ ਬਿਊਰੋ ) ਵਾਇਸ ਆਫ ਮਾਨਸਾ ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਲੋਕਾਂ ਨੂੰ ਜਾਗਰਿਤ ਕਰਨ ਲਈ 20 ਫਰਵਰੀ ਨੂੰ ਸ਼ਹਿਰ ਦੀ ਦਾਣਾ ਮੰਡੀ ਤੋਂ ਸ਼ੁਰੂ ਕਰਕੇ ਸਾਰੇ ਬਾਜ਼ਾਰ ਵਿੱਚੋਂ ਦੀ ਹੁੰਦੇ ਹੋਏ ਬੱਸ ਸਟੈਂਡ ਤੱਕ ਪੈਦਲ ਮਾਰਚ ਕਰਕੇ ਚੇਤੰਨਤਾ ਰੈਲੀ ਕਰਵਾਏ ਜਾਣ ਦਾ ਐਲਾਨ ਕੀਤਾ ਹੈ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਮਾਨਸਾ ਇਲਾਕੇ ਦਾ ਪੰਜਾਬੀ ਸੰਗੀਤ ਜਗਤ ਵਿੱਚ ਵੱਡਾ ਨਾਮ ਕਰਨ ਵਾਲੇ ਅਸ਼ੋਕ ਬਾਂਸਲ ਮਾਨਸਾ ਦੀ ਰਹਿਨੁਮਾਈ ਹੇਠ ਇਹ ਚੇਤੰਨਤਾ ਰੈਲੀ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਵਿੱਚ ਸ਼ਹਿਰ ਦੀਆਂ ਵਿਿਦਅਕ ਸੰਸਥਾਵਾਂ ਦੇ ਵਿਿਦਆਰਥੀਆਂ ਵੱਲੋਂ ਪੰਜਾਬੀ ਸੱਭਿਆਚਾਰ ਦੀਆਂ ਵੱਖ ਵੱਖ ਵੰਨਗੀਆਂ ਪੇਸ਼ ਕਰਨ ਦੇ ਨਾਲ ਨਾਲ ਸ਼ਹਿਰ ਨਿਵਾਸੀਆਂ ਨੂੰ ਮਾਂ ਬੋਲੀ ਦੀ ਅਹਿਮੀਅਤ ਤੋਂ ਜਾਣੂ ਕਰਾਉਣ ਲਈ ਪੈਦਲ ਮਾਰਚ ਕੀਤਾ ਜਾਵੇਗਾ ਜਿਸ ਦਾ ਆਰੰਭ ਡਿਪਟੀ ਕਮਿਸ਼ਨਰ ਮਾਨਸਾ ਬਲਦੀਪ ਕੌਰ ਅਤੇ ਸੀਨੀਅਰ ਪੁਲਿਸ ਕਪਤਾਨ ਮਾਨਸਾ ਡਾ ਨਾਨਕ ਸਿੰਘ ਵੱਲੋਂ ਮਸ਼ਾਲਾਂ ਬਾਲ ਕੇ ਕੀਤਾ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਦੇ ਗਿੱਧਾ ਕੋਚ ਤੇ ਗਾਇਕ ਪਾਲ ਸਿੰਘ ਸਮਾਉਂ ਦੀ ਟੀਮ ਵੱਲੋਂ ਸਾਰੇ ਰਸਤੇ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਕੀਤਾ ਜਾਵੇਗਾ ਅਤੇ ਉਹਨਾਂ ਨਾਲ ਖੁੱਲੀ ਜੀਪ ਵਿੱਚ ਢੋਲੀ ਵੀ ਹੋਵੇਗਾ ਜਿਸ ਦੀ ਤਾਲ ਤੇ ਮਾਨਸਾ ਦੇ ਵੱਖ ਸਕੂਲਾਂ ਤੇ ਕਾਲਜਾਂ ਦੇ ਬੱਚੇ ਆਪੋ ਆਪਣੇ ਫਨ ਦਾ ਪ੍ਰਦਰਸ਼ਨ ਕਰਦੇ ਹੋਏ ਇਸ ਮਾਰਚ ਵਿੱਚ ਭਾਗ ਲੈਣਗੇ। ਸੰਸਥਾ ਦੇ ਸਕੱਤਰ ਵਿਸ਼ਵਦੀਪ ਬਰਾੜ ਨੇ ਕਿਹਾ ਕਿ ਉੱੱਘੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਾਲਾ ਗਾਜੀਆਣਾ ਅਤੇ ਅਮਰੀਕਾ ਵਾਸੀ ਪੰਜਾਬੀ ਮਨਜੀਤ ਚਹਿਲ ਇਸ ਮੌਕੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਵੱਲੋਂ ਪੰਜਾਬੀ ਮਾਂ ਬੋਲੀ ਲਈ ਕਰਵਾਏ ਜਾਂਦੇ ਯਤਨਾਂ ਦੀ ਜਾਣਕਾਰੀ ਦੇਣਗੇ। ਅਸ਼ੋਕ ਬਾਂਸਲ ਨੇ ਇਸ ਮੌਕੇ ਦੱਸਿਆ ਕਿ ਕੈਲਗਿਰੀ ਤੋਂ ਪੰਜਾਬੀ ਅਖਬਾਰ ਦੇ ਸੰਪਾਦਕ ਹਰਬੰਸ ਸਿੰਘ ਬੁੱਟਰ ਇਸ ਮਾਰਚ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣ ਲਈ ਪਹੁੰਚ ਰਹੇ ਹਨ ਤੇ ਉਹਨਾਂ ਦੇ ਨਾਲ ਕਨੇਡਾ ਦੇ ਮੀਡੀਆ ਨਾਲ ਸਬੰਧਤ ਹੋਰ ਕਈ ਸ਼ਖਸ਼ੀਅਤਾਂ ਵੱਲੋਂ ਵੀ ਇਸ ਮਾਰਚ ਵਿਚ ਸ਼ਾਮਿਲ ਹੋਣ ਦੀ ਸੰਭਾਵਨਾ ਹੈ। ਸੰਸਥਾ ਵੱਲੋਂ ਇਸ ਦਾ ਪੋਸਟਰ ਰੀਲੀਜ਼ ਕਰਨ ਸਮੇਂ ਆਪਣੇ ਵਿਚਾਰ ਪ੍ਰਗਟਾਉਦੇ ਹੋਏ ਡਾ ਸ਼ੇਰ ਜੰਗ ਸਿੱਧੂ ਨੇ ਕਿਹਾ ਕਿ ਮਾਂ ਬੋਲੀ ਦਾ ਦੇਣ ਕਦੇ ਨਹੀਂ ਭੁਲਾਇਆ ਜਾ ਸਕਦਾ ਹੈ । ਉਹਨਾਂ ਦੇ ਵਿਚਾਰਾਂ ਦੀ ਤਾਇਦ ਕਰਦੇ ਹੋਏ ਹਰਿੰਦਰ ਮਾਨਸ਼ਾਹੀਆਂ ਅਤੇ ਡਾ ਲਖਵਿੰਦਰ ਮੂਸਾ ਨੇ ਅਜਿਹੇ ਪ੍ਰੋਗਰਾਮ ਸੰਸਥਾਂ ਦੇ ਵੱਲੋਂ ਸਲਾਨਾ ਰੂਪ ਵਿੱਚ ਕਰਵਾਏ ਜਾਣ ਦੀ ਅਹਿਮੀਅਤ ਤੇ ਜ਼ੋਰ ਦਿੱਤਾ। ਮੁਸਲਿਮ ਆਗੂ ਹੰਸ ਰਾਜ ਮੋਫਰ ਅਤੇ ਸਮਾਜ ਸੇਵੀ ਪ੍ਰੇਮ ਅਗਰਵਾਲ ਨੇ ਇਸ ਮੌਕੇ ਕਿਹਾ ਕਿ ਪੰਜਾਬੀ ਮਾਂ ਬੋਲੀ ਸਾਰੇ ਪੰਜਾਬੀਆਂ ਦੀ ਸਾਂਝੀ ਮਾਂ ਬੋਲੀ ਹੈ ਅਤੇ ਇਸ ਦੀ ਸੇਵਾ ਲਈ ਜਿੰਨੇ ਵੀ ਯਤਨ ਕੀਤੇ ਜਾਣ ਉਹ ਥੋੜੇ ਹੀ ਹਨ ਕਿਉਂਕਿ ਪੁੱਤਰ ਕਦੇ ਮਾਂ ਦਾ ਕਰਜ਼ ਨਹੀਂ ਚੁੱਕਾ ਸਕਦੇ । ਸੰਸਥਾ ਵੱਲੋਂ ਮੀਡੀਆ ਇੰਚਾਰਜ ਨਰਿੰਦਰ ਗੁਪਤਾ ਨੇ ਇਸ ਮੌਕੇ ਮਾਂ ਬੋਲੀ ਉਪਰ ਆਪਣੀ ਇੱਕ ਕਵਿਤਾ ਸੁਣਾਈ। ਇਸ ਮੌਕੇ ਸੀਨੀਅਰ ਸਿਟੀਜ਼ਨ ਆਗੂ ਬਿੱਕਰ ਸਿੰਘ ਮਘਾਣੀਆਂ ਅਤੇ ਈਕੋ ਵੀਲਰਜ਼ ਸ਼ਾਇਕਲ ਗੁਰੱਪ ਦੇ ਭਰਪੂਰ ਸਿੰਘ ਬਰਾੜ ਅਤੇ ਹਰਮਿੰਦਰ ਸਿੰਘ ਸਿੱਧੂ ਵੱਲੋਂ ਸਾਇਕਲਾਂ ਤੇ ਮਾਂ ਬੋਲੀ ਦੇ ਪ੍ਰਚਾਰ ਲਈ ਆਪਣੇ ਵਲੋਂ ਕੀਤੇ ਜਾ ਰਹੇ ਕਦਮਾਂ ਦੀ ਜਾਣਕਾਰੀ ਦਿੱਤੀ । ਜਿਲਾ ਅੱਗਰਵਾਲ ਸਭਾ ਦੇ ਪ੍ਰਧਾਨ ਵਿਨੋਦ ਭੰਮਾ ਨੇ ਪੈਦਲ ਮਾਰਚ ਮੌਕੇ ਸਮੂਹ ਵਪਾਰੀ ਅਤੇ ਦੁਕਾਨਦਾਰਾਂ ਵੱਲੋਂ ਵੱਡੇ ਪੱਧਰ ਤੇ ਇਸ ਮਾਰਚ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਸੰਜੀਵ ਕੇ ਐਸ ਅਤੇ ਰਾਵਿੰਦਰ ਗਰਗ ਵੱਲੋਂ ਸੰਸਥਾ ਮੈਂਬਰ ਗੁਰਜੰਟ ਚਹਿਲ ਵੱਲੋਂ ਇਸ ਮੌਕੇ ਲਗਾਈ ਜਾਣ ਵਾਲੀ ਪੁਰਾਤਨ ਵਸਤਾਂ ਦੀ ਪ੍ਰਦਰਸ਼ਨੀ ਲਈ ਆਪਣੇ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸੰਸਥਾ ਵੱਲੋਂ ਇਸ ਮਾਰਚ ਵਿਚ ਸਾਮਿਲ ਹੋਣ ਲਈ ਲੋਕਾਂ ਨੂੰ ਖੁੱਲਾ ਸੱਦਾ ਦਿੰਦਿਆ ਕਿਹਾ ਕਿ ਇਹ ਮਾਂ ਬੋਲੀ ਲਈ ਆਪਣੇ ਵੱਲੋਂ ਕੁੱਝ ਕਾਰਜ ਕਰਨ ਦੀ ਕੋਸ਼ਿਸ਼ ਹੈ ਜਿਸ ਵਿੱਚ ਸਭ ਨੂੰ ਸ਼ਾਮਿਲ ਹੋਣਾ ਚਾਹੀਦਾ ਹੈ ਤਾਂ ਜੋ ਸਮੂਹ ਮਾਨਸਾ ਵਾਸੀਆਂ ਦੀ ਮਾਂ ਬੋਲੀ ਦੇ ਵਿਕਾਸ ਪ੍ਰਤੀ ਇੱਕ ਜੁੱਟਤਾ ਦਾ ਪ੍ਰਦਰਸ਼ਨ ਕੀਤਾ ਜਾ ਸਕੇ।

Show More

Related Articles

Leave a Reply

Your email address will not be published. Required fields are marked *

Back to top button
Translate »