News

18 ਸਾਲ ਦੇ ਮੁੰਡੇ ਨੇ ਨਾਬਾਲਗ ਦੀ ਕੁੜੀ ਨਾਲ ਰਚਾਇਆ ਵਿਆਹ, ਜਾਣੋ ਕਿਉਂ

ਚੀਨ — ਚੀਨ ਵਿਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਜਿਥੇ ਇਕ ਨਾਬਾਲਗ ਕੁੜੀ ਨੂੰ ਵਿਆਹ ਦੇ ਬੰਧਨ ਵਿਚ ਬੱਝਣਾ ਪਿਆ। ਉਹ ਇਸ ਲਈ ਕਿਉਂਕਿ ਉਹ 5 ਮਹੀਨੇ ਦੀ ਗਰਭਵਤੀ ਸੀ। ਦੱਸਿਆ ਜਾ ਰਿਹਾ ਹੈ ਕਿ ਕੁੜੀ ਦੀ ਉਮਰ 13 ਅਤੇ ਮੁੰਡੇ ਦੀ ਉਮਰ 18 ਸਾਲ ਹੈ। ਦੋਵੇਂ ਇਕ-ਦੂਜੇ ਨੂੰ ਪਿਆਰ ਕਰਦੇ ਸਨ। ਇਸ ਦੌਰਾਨ ਲੜਕੀ ਗਰਭਵਤੀ ਹੋ ਗਈ। ਇਸ ਲਈ ਦੋਹਾਂ ਦਾ ਵਿਆਹ ਕਰ ਦਿੱਤਾ ਗਿਆ। ਉਂਝ ਚੀਨ ਵਿਚ ਵਿਆਹ ਦੀ ਉਮਰ ਕਾਨੂੰਨੀ ਰੂਪ ਨਾਲ 13 ਸਾਲ ਨਹੀਂ ਹੈ। ਇਥੇ ਵਿਆਹ ਲਈ ਕੁੜੀ ਦੀ ਉਮਰ 20 ਅਤੇ ਮੁੰਡੇ ਦੀ ਉਮਰ 23 ਸਾਲ ਤੈਅ ਕੀਤੀ ਗਈ ਹੈ।

Most Popular

To Top