INDIA

385 ਵਿਦਿਆਰਥੀਆਂ ਨੂੰ ਮਿਲੇਗੀ ਕੇ. ਵੀ. ਪੀ. ਵਾਈ. ਫੈਲੋਸ਼ਿਪ , 3 ਵਿਦਿਆਰਥੀ ਟਾਪ ਅਤੇ 8 ਵਿਦਿਆਰਥੀ ਟਾਪ 100 ‘ਚ

ਕੋਟਾ – ਰੇਜੋਨੈਂਸ ਦੇ ਵਿਦਿਆਰਥੀਆਂ ਨੂੰ ਕਿਸ਼ੋਰ ਵਿਗਿਆਨਕ ਪ੍ਰੋਤਸਾਹਨ ਯੋਜਨਾ (ਕੇ. ਵੀ. ਪੀ. ਵਾਈ.) ਦੀ ਦੂਸਰੀ ਅਤੇ ਆਖਰੀ ਪੜਾਅ ਦੀ ਪ੍ਰੀਖਿਆ ਵਿਚ ਜ਼ਬਰਦਸਤ ਸਫਲਤਾ ਮਿਲੀ ਹੈ। ਰੇਜੋਨੈਂਸ ਦੇ 3 ਵਿਦਿਆਰਥੀ ਟਾਪ 10 ਵਿਚ ਅਤੇ 8 ਵਿਦਿਆਰਥੀ ਟਾਪ 100 ਵਿਚ ਸ਼ਾਮਲ ਹਨ। ਰੇਜੋਨੈਂਸ ਦੇ ਸੰਸਥਾਪਕ ਅਤੇ ਜਨਰਲ ਡਾਇਰੈਕਟਰ ਸ਼੍ਰੀ ਆਰ. ਕੇ. ਵਰਮਾ ਨੇ ਦੱਸਿਆ ਕਿ ਸੰਸਥਾਨ ਦੇ 385 ਵਿਦਿਆਰਥੀ ਇਸ ਪ੍ਰੀਖਿਆ ਵਿਚ ਸਫਲ ਰਹੇ ਹਨ। ਇਨ੍ਹਾਂ ਵਿਚੋਂ 166 ਰੇਜੋਨੈਂਸ ਦੇ ਰੈਗੂਲਰ ਕੋਚਿੰਗ ਵਿਦਿਆਰਥੀ ਅਤੇ 219 ਦੁਰੇਡੀ ਸਿੱਖਿਆ ਤੋਂ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਬੀ. ਐੱਸ. ਸੀ. ਦੀ ਪੜ੍ਹਾਈ ਦੌਰਾਨ 3 ਸਾਲ ਤਕ 5 ਹਜ਼ਾਰ ਰੁਪਏ ਮਹੀਨਾ, ਉਸਤੋਂ ਬਾਅਦ ਐੈੱਮ. ਐੱਸ. ਸੀ. ਦੌਰਾਨ 2 ਸਾਲ ਤਕ 7 ਹਜ਼ਾਰ ਰੁਪਏ ਮਹੀਨਾ ਦੀ ਫੈਲੋਸ਼ਿਪ ਮਿਲੇਗੀ। ਇਸ ਤੋਂ ਇਲਾਵਾ ਬੀ. ਐੱਸ. ਸੀ. ਕਰਨ ਦੌਰਾਨ ਹਰੇਕ ਸਾਲ 20 ਹਜ਼ਾਰ ਰੁਪਏ ਅਤੇ ਐੱਮ. ਐੱਸ. ਸੀ. ਦੀ ਪੜ੍ਹਾਈ ਦੌਰਾਨ ਹਰੇਕ ਸਾਲ 28 ਹਜ਼ਾਰ ਰੁਪਇਆ ਮਿਲੇਗਾ।

Most Popular

To Top