INDIA

70,000 ਕਰੋੜ ਰੁਪਏ ਖਰਚ ਕੇ ਭਾਰਤ ਕਰੇਗਾ ਸਮੁੰਦਰ ਦੀ ਨਿਗਰਾਨੀ

ਨਵੀਂ ਦਿੱਲੀ— ਸਰਹੱਦ ‘ਤੇ ਡੋਕਲਾਮ ਵਿਵਾਦ ਨੂੰ ਲੈ ਕੇ ਜਿਥੇ ਭਾਰਤ ਅਤੇ ਚੀਨ ਦਰਮਿਆਨ ਖਿਚਾਅ ਜਾਰੀ ਹੈ, ਉਥੇ ਚੀਨ ਕਈ ਵਾਰ ਭਾਰਤ ਨੂੰ ਜੰਗ ਦੀ ਧਮਕੀ ਵੀ ਦੇ ਚੁੱਕਾ ਹੈ। ਇਸ ਹਾਲਾਤ ‘ਚ ਭਾਰਤ ਆਪਣੀ ਸੁਰੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ‘ਚ ਲੱਗ ਗਿਆ ਹੈ। ਉਹ ਆਪਣੀ ਜ਼ਮੀਨੀ, ਹਵਾਈ ਤੇ ਸਮੁੰਦਰੀ ਤਾਕਤ ਨੂੰ ਵਧਾਉਣ ਦਾ ਯਤਨ ਕਰ ਰਿਹਾ ਹੈ।

ਭਾਰਤ 70,000 ਕਰੋੜ ਰੁਪਏ ਦੀ ਲਾਗਤ ਨਾਲ ਆਪਣੀ ਸਮੁੰਦਰੀ ਤਾਕਤ ਘਟਾਏਗਾ। ਇਸ ਰਕਮ ਨਾਲ 6 ਐਡਵਾਂਸਡ ਸਟੇਲਥ ਪਣਡੁੱਬੀਆਂ ਲਈਆਂ ਜਾਣਗੀਆਂ। ਇਸ ਲਈ ਭਾਰਤ ਨੇ ਫਰਾਂਸ, ਜਰਮਨ, ਰੂਸ, ਸਵੀਡਨ, ਸਪੇਨ ਅਤੇ ਜਾਪਾਨ ਨਾਲ ਮਿਲ ਕੇ ਸਮੁੰਦਰ ਅੰਦਰ ਸੁਰੱਖਿਆ ਲਈ ਸਭ ਤੋਂ ਵੱਡੇ ਸੌਦੇ ਦੀ ਪਹਿਲ ਕਰ ਦਿੱਤੀ ਹੈ। ਭਾਰਤ ਦੇ ਇਸ ਰੱਖਿਆ ਪ੍ਰੋਗਰਾਮ ਨੂੰ ‘ਪ੍ਰਾਜੈਕਟ-75’ ਦਾ ਨਾਂ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ਪਹਿਲੀ ਵਾਰ ਨਵੰਬਰ 2007 ‘ਚ ਇਸ ਸਬੰਧੀ ਲੋੜ ਨੂੰ ਪ੍ਰਵਾਨ ਕੀਤਾ ਸੀ। ਪਿਛਲੇ ਮਹੀਨੇ ਰੱਖਿਆ ਮੰਤਰਾਲਾ ਨੇ ਇਸ ਸੌਦੇ ਨੂੰ ਅੰਤਿਮ ਪ੍ਰਵਾਨਗੀ ਦਿੱਤੀ ਹੈ।

Most Popular

To Top