ਪੰਜਾਬੀਆਂ ਦੀ ਬੱਲੇ ਬੱਲੇ

ਪੰਜਾਬ ਦੇ ਪਿੰਡਾਂ ਦੀ ਤਰੱਕੀ ਕਰਨ ਵਿੱਚ ਐਨ ਆਰ ਆਈ ਭੈਣਾਂ ਭਰਾਵਾਂ ਦਾ ਵੱਡਾ ਯੋਗਦਾਨ

ਟਰਾਂਟੋ, (ਪੰਜਾਬੀ ਅਖ਼ਬਾਰ ਬਿਊਰੋ) ਕਨੇਡਾ ਦੇ ਸ਼ਹਿਰ ਟਰਾਂਟੋ ਦੇ ਮੁੱਖ ਗੁਰਦੁਆਰਾ ਓਨਟਾਰੀਓ ਖ਼ਾਲਸਾ ਦਰਬਾਰ, ਮਿਸੀਸਾਗਾ ਵਿੱਚ ਸੀਨੀਅਰ ਸੈਕੰਡਰੀ ਸਕੂਲ, ਗੁਰੂ ਤੇਗ ਬਹਾਦਰ ਗੜ੍ਹ (G T B Garh) ਰੋਡੇ, ਜ਼ਿਲ੍ਹਾ ਮੋਗਾ (ਪੰਜਾਬ) ਦੇ ਸਾਬਕਾ ਵਿਦਿਆਰਥੀਆਂ ਦੀ ਭਰਵੀਂ ਇਕੱਤਰਤਾ ਹੋਈ। ਇਹ ਸਾਰੇ ਉਹ ਸਾਬਕਾ ਵਿਦਿਆਰਥੀ ਹਨ, ਜੋ ਲਗਪਗ 40-50 ਸਾਲਾਂ ਤੋਂ ਕਨੇਡਾ ਅਤੇ ਅਮਰੀਕਾ ਵਿੱਚ ਆ ਕੇ ਆਪਣੇ ਪਰਿਵਾਰਾਂ ਸਮੇਤ ਪੂਰੀ ਤਰ੍ਹਾਂ ਸਥਾਪਿਤ ਹੋ ਚੁੱਕੇ ਹਨ। ਪਰ ਧਿਆਨਪੂਰਵਕ ਅਤੇ ਵਰਨਣਯੋਗ ਗੱਲ ਇਹ ਹੈ ਕਿ ਇਹ ਸਾਰੇ ਜਾਣੇ ਆਪਣੇ ਪਿਛੋਕੜ ਸਕੂਲਾਂ, ਕਾਲਜਾਂ, ਆਪਣੀ ਜਨਮਭੂਮੀ ਆਪਣੇ ਪਿੰਡਾਂ ਅਤੇ ਪੰਜਾਬ ਨੂੰ ਬਿਲਕੁਲ ਨਹੀਂ ਭੁੱਲੇ। ਇਹ ਅਕਸਰ ਆਪਣੇ ਪੰਜਾਬ ਵੱਲ ਫੇਰਾ ਪਾਉਣ ਸਮੇਂ ਆਪਣੇ ਸਕੂਲਾਂ, ਕਾਲਜਾਂ ਅਤੇ ਪਿੰਡਾਂ ਦੀ ਖਸਤਾ ਹਾਲਤ ਦੇਖਕੇ ਪ੍ਰੇਸ਼ਾਨ ਹੁੰਦੇ ਰਹਿੰਦੇ ਹਨ ਅਤੇ ਉਹਨਾਂ ਦੀ ਬੇਹਤਰੀ ਲਈ ਕੁਝ ਕਰਨ ਲਈ ਹੰਭਲਾ ਮਾਰਦੇ ਅਕਸਰ ਦਿਖਾਈ ਦਿੰਦੇ ਹਨ। ਇਸ ਮੀਟਿੰਗ ਵਿੱਚ ਹੁਣ ਅਮਰੀਕਾ ਨਿਵਾਸੀ ਡਾਕਟਰ ਚਮਕੌਰ ਸਿੰਘ ਵੈਰੋਕੇ ਨੇ ਦੱਸਿਆ ਕਿ ਜਦੋਂ ਉਸਨੇ ਸਕੂਲ ਦੀ ਬਿਹਤਰੀ ਲਈ ਪ੍ਰਿੰਸੀਪਲ ਸਾਹਬ ਨਾਲ ਕੋਈ ਆਰਥਿਕ ਮੱਦਦ ਕਰਨ ਦੀ ਪੇਸ਼ਕਸ਼ ਕੀਤੀ ਤਾਂ ਪ੍ਰਿੰਸੀਪਲ ਸਾਹਬ ਨੇ ਸਿਰਫ਼ ਚਾਰ ਲੱਖ ਰੁਪੈ ਦੀ ਸਹਾਇਤਾ ਹੀ ਮੰਗੀ। ਤਾਂ ਸ. ਚਮਕੌਰ ਸਿੰਘ ਨੇ ਕਹਿਆ ਕਿ ਅਸੀਂ ਸਾਰੇ ਐਨ ਆਰ ਆਈ ਵੀਰ 10 ਲੱਖ ਰੁਪੈ ਦੀ ਰਾਸ਼ੀ ਸਕੂਲ ਦੀ ਹਾਲਤ ਠੀਕ ਕਰਨ ਲਈ ਦੇਵਾਂਗੇ। ਓਸ ਦਿਨ ਤੋਂ ਸਾਰੇ ਐਨ ਆਰ ਆਈ ਇਸ ਸੰਜੀਦਾ ਮਸਲੇ ਪ੍ਰਤੀ ਸੁਹਿਰਦ ਅਤੇ ਇਕਜੁੱਟ ਹਨ। ਅੱਜ ਦੀ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਵੱਲੋਂ ਮੌਕੇ ‘ਤੇ  ਹੀ  ਸਹਾਇਤਾ ਵਜੋਂ ਦੇਣ ਦਾ ਐਲਾਨ ਕਰ ਦਿੱਤਾ। ਸਾਰੇ ਹਾਜ਼ਰ ਮੈਂਬਰਾਂ ਨੇ ਆਪੋ ਆਪਣੀ ਜਾਣ-ਪਹਿਚਾਨ ਕਰਾਉਣ ਦੇ ਨਾਲ ਨਾਲ ਆਪਣੇ ਸਾਬਕਾ ਸਕੂਲ ਦੀ ਤਰੱਕੀ ਲਈ ਹਰ ਤਰ੍ਹਾਂ ਦਾ ਯੋਗਦਾਨ ਪਾਉਣ ਲਈ ਪ੍ਰਣ ਕੀਤਾ। ਇਸ ਮੀਟਿੰਗ ਵਿੱਚ ਡਾ. ਚਮਕੌਰ ਸਿੰਘ ਵੈਰੋਕੇ (ਅਮਰੀਕਾ), ਪਰਮਜੀਤ ਸਿੰਘ ਰੋਡੇ (ਅਮਰੀਕਾ), ਗੁਰਦੇਵ ਸਿੰਘ ਰੋਡੇ ਬਾਬਾ, ਬਰਾੜ ਸਾਹਿਬ ਦੇ ਧਰਮ ਪਤਨੀ, ਰੀਤਾਂ ਬਰਾੜ, ਲਖਵਿੰਦਰ ਸਿੰਘ ਰੋਡੇ ਪੋਤਰਾ ਸ: ਸੁੱਚਾ ਸਿੰਘ ਜਥੇਦਾਰ, ਬਲਵਿੰਦਰ ਸਿੰਘ ਰੋਡੇ, ਲਾਹੌਰਾ ਸਿੰਘ ਰਾਜੇਆਣਾ, ਭੈਣ ਜੀ ਗੁਰਬਚਨ ਕੌਰ ਬਰਾੜ, ਰਾਜਿਆਣਾ/ ਸਮਾਲਸਰ, ਬਲਦੇਵ ਸਿੰਘ  ਬਰਾੜ, ਸਹਿਦੇਵ ਰੋਡੇ, ਲਖਵੀਰ ਸਿੰਘ ਰੋਡੇ, ਜਗਸੀਰ ਸਿੰਘ ਰੋਡੇ, ਦਰਸ਼ਨ ਸਿੰਘ ਰੋਡੇ, ਇਕਬਾਲ ਸਿੰਘ ਰੋਡੇ, ਰਣਜੀਤ ਸਿੰਘ ਜੀਤ ਰੋਡੇ,  ਸਰਦਾਰ ਹਰਦਿਆਲ ਸਿੰਘ ਬਰਾੜ, ਮਸੂ ਕੇ, ਰੋਡੇ ਜੀ ਦੇ ਪੋਤਰੇ, ਮਨਜੀਤ ਸਿੰਘ ਸ: ਮੌਹਨ ਸਿੰਘ ਕਵੀਸ਼ਰ ਦੇ ਪੋਤਰੇ,   ਦਰਸ਼ਨ ਸਿੰਘ ਗਿਲ ਸਾਫੂ ਵਾਲਾ,  ਬਲੌਰ ਸਿੰਘ ਸਾਬਕਾ ਮਸ਼ਹੂਰ ਕਬੱਡੀ ਖਿਡਾਰੀ ਕੋਟਲਾ ਮੇਹਰ ਸਿੰਘ ਵਾਲ਼ਾ, ਬਲਵਿੰਦਰ ਸਿੰਘ ਕੋਟਲਾ ਮੇਹਰ ਸਿੰਘ ਵਾਲਾ,  ਮੇਜਰ ਸਿੰਘ ਕੋਟਲਾ  ਮਿਹਰ ਸਿੰਘ. ਵਾਲਾ, ਚਮਕੌਰ ਸਿੰਘ ਬਲੌਰ ਸਿੰਘ ਕੋਟਲਾ ਦੇ ਵੱਡੇ ਭਰਾਤਾ, ਸਰਦਾਰ ਬਲਜੀਤ ਸਿੰਘ ਰਾਜਿਆਣਾ ਅਤੇ ਮੇਜਰ ਸਿੰਘ ਰਜਿਆਣਾ,  ਸੁਖਮੰਦਰ ਸਿੰਘ  ਉਰਫ ਮਹਾਸ਼ਾ ਰਾਜਿਆਣਾ  ਦੇ ਸਪੁਤਰ, ਯਾਦਵਿੰਦਰ ਸਿੰਘ ਪਰਵਾਰ ਸ: ਸ਼ਾਮ ਸਿੰਘ, ਬਾਲੀ ਪਿਤਾ ਸ: ਬਿਕਰਮ ਸਿੰਘ ਨੰਬਰਦਾਰ, ਗੁਰਜੀਤ ਸਿੰਘ ਉਰਫ ਬਬਲੀ, ਅਜੈਬ ਸਿੰਘ ਕੂਕਾ ਰੋਡੇ, ਦਰਸ਼ਨ ਸਿੰਘ, ਪਰੀਤਇੰਦਰ ਸਿੰਘ ਬਾਘਾ ਪੁਰਾਨਾ, ਜਗਰੂਪ ਸਿੰਘ ਜੱਗਾ ਰੋਡੇ ਅਤੇ ਬਲਵਿੰਦਰ ਸਿੰ ਰੋਡੇ, ਸਾਬਕਾ ਕਾਨੂੰਗੋ ਆਦਿ ਹਾਜ਼ਰ ਸਨ। ਮੀਟਿੰਗ ਦੇ ਆਖੀਰ ਵਿੱਚ ਸਾਰੇ ਹਾਜ਼ਰ ਮੈਂਬਰਾਂ ਨੇ ਸੀਨੀਅਰ ਸੈਕੰਡਰੀ ਸਕੂਲ, ਜੀਟੀਬੀ ਗੜ੍ਹ (ਰੋਡੇ) ਦੇ ਸਾਰੇ ਸਾਬਕਾ ਵਿਦਿਆਰਥੀਆਂ ਨੇ ਸਕੂਲ ਦੀ ਇਮਾਰਤ ਦੀ ਵੱਡੇ ਪੱਧਰ ‘ਤੇ ਮੁਰੰਮਤ ਕਰਨ ਲਈ ਸਹਾਇਤਾ ਫੰਡ ਦੇਣ ਦਾ ਵਾਅਦਾ ਕੀਤਾ । 

        ਵਿੱਦਿਆ ਨੂੰ ਸਮਰਪਿਤ ਹੋਰ ਪੰਜਾਬ ਵਾਸੀਆਂ ਦੀ ਜਾਣਕਾਰੀ ਲਈ ਇਹ ਜ਼ਿਕਰ ਕਰ ਦੇਈਏ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੁਰੂ ਤੇਗ ਬਹਾਦਰ ਗੜ੍ਹ (ਜੀਟੀਬੀ ਗੜ੍ਹ) ਜ਼ਿਲ੍ਹਾ ਮੋਗਾ ਦੋ ਮੁੱਖ ਸ਼ਹਿਰਾਂ ਮੋਗਾ ਅਤੇ ਕੋਟਕਪੂਰਾ ਦੇ ਵਿਚਕਾਰ 22-22 ਕਿਲੋਮੀਟਰ ਦੀ ਦੂਰੀ ‘ਤੇ ਮੁੱਖ ਮਾਰਗ ‘ਤੇ ਸਥਿੱਤ ਹੈਅਤੇ ਪੰਜਾਬ ਦੇ ਨਾਮਵਰ ਪਿੰਡਾਂ ਰੋਡੇ, ਰਾਜਿਆਣਾ, ਵੈਰੋਕੇ, ਕੋਟਲਾ ਮਿਹਰ ਸਿੰਘ ਵਾਲਾ ਅਤੇ ਸਮਾਲਸਰ ਤੋਂ 3-3 ਕਿੱਲੋਮੀਟਰ ਦੂਰ ਐਨ ਵਿਚਕਾਰ ਪੈਂਦਾ ਹੈ

Show More

Related Articles

Leave a Reply

Your email address will not be published. Required fields are marked *

Back to top button
Translate »