ਕੈਲਗਰੀ ਖ਼ਬਰਸਾਰ

ਆਪਣੇ ਸਟਾਏਰੋਫੋਮ ™ ਕੂੜੇ ਨੂੰ ਸਹੀ ਜਗ੍ਹਾ ਤੇ ਰੱਖੋ


ਜਿਵੇਂ ਕਿ ਬਹੁਤ ਸਾਰੇ ਕੈਲਗਰੀ ਵਾਸੀ ਦੀਵਾਲੀ ਮਨਾਉਣ ਦੀ ਤਿਆਰੀ ਕਰ ਰਹੇ ਹਨ, ਸ਼ਹਿਰ ਨਾਗਰਿਕਾਂ ਨੂੰ ਫੋਮ ਮੁਕਤ ਦੀਵਾਲੀ ਮਨਾਉਣ ਦੀ
ਯਾਦ ਦਿਵਾ ਰਿਹਾ ਹੈ | ਦੀਵਾਲੀ ਦੇ ਜਸ਼ਨਾਂ ਲਈ ਲੋਕ ਫੋਮ ਪੈਕਿੰਗ ਅਤੇ ਖਾਣੇ ਦੇ ਕੰਟੇਨਰਾਂ ਦੀ ਵੱਡੀ ਖਰੀਦਦਾਰੀ ਕਰਦੇ ਹਨ, ਜੋ ਤੁਹਾਡੇ
ਰੀਸਾਈਕਲਿੰਗ ਕੂੜੇਦਾਨ (ਨੀਲਾ ਡੱਬਾ) ਵਿੱਚ ਨਹੀਂ ਜਾ ਸਕਦੇ |


ਪ੍ਰੋਗਰਾਮ ਮੈਂਨਜਮੈਂਟ ਵਿਦ ਵੇਸਟ ਐਂਡ ਰੀਸਾਈਕਲਿੰਗ ਸਰਵਿਸੀਸ਼ ਦੇ ਰਹਿਨੁਮਾ, ਸ਼ੈਰਨ ਹਾਵਲੈਂਡ ਕਹਿੰਦੇ ਹਨ “ਹਾਲਾਂਕਿ ਨਾਗਰਿਕ ਅਕਸਰ
ਸੋਚਦੇ ਹਨ ਕਿ ਰੀਸਾਈਕਲਿੰਗ (ਮੁੜ-ਵਰਤੋਂ) ਪ੍ਰਤੀਕ ਦੇ ਕਾਰਨ ਫੋਮ ਨੂੰ ਰੀਸਾਈਕਲ ਕੀਤਾ ਜਾ ਸਕਦਾ ਹੈ, ਪਰ ਸੱਚ ਇਹ ਹੈ ਕਿ ਉਹ ਫੋਮ ਅੰਡੇ
ਦੇ ਡੱਬੇ, ਮੀਟ ਦੀਆਂ ਟ੍ਰੇਆਂ, ਮੂੰਗਫਲੀ ਪੈਕਿੰਗ, ਜਾਂ ਕਿਸੇ ਹੋਰ ਕਿਸਮ ਦੇ ਫੋਮ ਨੂੰ ਨੀਲੇ ਰੀਸਾਈਕਲਿੰਗ ਜਾਂ ਹਰੇ ਕੰਪੋਸਟ ਕੂੜੇਦਾਨ ਵਿੱਚ
ਸਵੀਕਾਰ ਨਹੀਂ ਕੀਤਾ ਜਾਂਦਾ” |


ਸਾਡੇ ਰੀਸਾਈਕਲਿੰਗ ਜਾਂ ਕੰਪੋਸਟਿੰਗ ਪ੍ਰੋਗਰਾਮਾਂ ਵਿੱਚ ਫੋਮ ਸਵੀਕਾਰਯੋਗ ਨਹੀਂ ਹੈ | ਜਦੋਂ ਫੋਮ ਟਰੱਕ ਵਿੱਚ ਸੰਕੁਚਿਤ ਹੁੰਦਾ ਹੈ ਤਾਂ ਇਹ ਛੋਟੇ
ਟੁਕੜਿਆਂ ਅਤੇ ਮਣਕਿਆਂ ਵਿੱਚ ਟੁੱਟ ਜਾਂਦਾ ਹੈ | ਇਹ ਛੋਟੇ ਟੁਕੜੇ ਕਾਗਜ਼ ਅਤੇ ਹੋਰ ਹਲਕੇ ਰੀਸਾਈਕਲ ਕਰਨ ਯੋਗ ਤੱਤਾਂ ਨਾਲ ਰਲ ਜਾਂਦੇ ਹਨ
ਅਤੇ ਰੀਸਾਈਕਲਿੰਗ ਪ੍ਰਕਿਰਿਆ ਦੇ ਦੌਰਾਨ ਇਨ੍ਹਾਂ ਦੀ ਛਾਂਟੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਛਾਂਟੀ ਕਰਨ ਵਾਲੀਆਂ ਮਸ਼ੀਨਾਂ ਲਈ ਬਹੁਤ
ਹਲਕਾ ਹੁੰਦਾ ਹੈ ਅਤੇ ਇਸ ਨਾਲ ਮਿਲਾਵਟ ਹੋ ਜਾਂਦੀ ਹੈ | ਮਿਲਾਵਟ ਦਾ ਮਤਲਬ ਹੈ ਕਿ ਰੀਸਾਈਕਲਿੰਗ ਦੇ ਪੂਰੇ ਬੰਡਲ ਨੂੰ ਰੱਦ ਕਰਨਾ ਪੈਂਦਾ ਹੈ,
ਜੋ ਉਨ੍ਹਾਂ ਨੂੰ ਨਵੇਂ ਉਪਯੋਗੀ ਉਤਪਾਦਾਂ ਵਿੱਚ ਬਦਲਣ ਤੋਂ ਰੋਕਦਾ ਹੈ |


ਇਸ ਲਈ, ਤੁਹਾਨੂੰ ਆਪਣੀ ਫੋਮ ਪੈਕਿੰਗ ਚੀਜ਼ਾਂ ਨਾਲ ਕੀ ਕਰਨਾ ਚਾਹੀਦਾ ਹੈ ? ਆਦਰਸ਼ਕ ਤੌਰ ਤੇ, ਉਹ ਚੀਜ਼ਾਂ ਖਰੀਦਣਾ ਸਭ ਤੋਂ ਵਧੀਆ ਹੈ
ਜੋ ਫੋਮ ਪੈਕਿੰਗ ਜਾਂ ਕੰਟੇਨਰਾਂ ਦੀ ਵਰਤੋਂ ਨਾ ਕਰਨ | ਜੇ ਇਹ ਸੰਭਵ ਨਹੀਂ ਹੈ ਤਾਂ ਫੋਮ ਉਤਪਾਦਾਂ ਨੂੰ ਕੂੜੇ ਦੇ ਬੈਗ ਅਤੇ ਕਾਲੇ ਕੂੜੇਦਾਨ ਵਿੱਚ
ਪਾਉਣਾ ਚਾਹੀਦਾ ਹੈ | ਲੰਡਨ ਡਰੱਗਜ਼ ਵਰਗੇ ਕੁਝ ਪ੍ਰਚੂਨ ਵਿਕਰੇਤਾ ਵੀ ਹਨ ਜੋ ਫੋਮ ਲਈ ਡ੍ਰੌਪ-ਆਫ (ਛੱਡਣਾ) ਰੀਸਾਈਕਲਿੰਗ ਪ੍ਰੋਗਰਾਮ ਚਲਾ
ਰਹੇ ਹਨ | ਚੀਜ਼ਾਂ ਨੂੰ ਛੱਡਣ ਤੋਂ ਪਹਿਲਾਂ ਹਮੇਸ਼ਾਂ ਪ੍ਰਚੂਨ ਵਿਕਰੇਤਾ ਨਾਲ ਗੱਲ ਕਰੋ |


ਨਾਲ ਹੀ ਇੱਕ ਵਿਅਕਤੀਗਤ ਨਾਗਰਿਕ ਵਜੋਂ ਤੁਸੀਂ ਕੈਲਗਰੀ ਵਿੱਚ ਫੋਮ ਪੈਕਿੰਗ ਤੇ ਕੰਟੇਨਰਾਂ ਦੀ ਵਰਤੋਂ ਅਤੇ ਰੀਸਾਈਕਲਿੰਗ ਨੂੰ ਪ੍ਰਭਾਵਤ
ਕਰਨਾ ਤੁਹਾਡੇ ਲਈ ਇਕ ਹੋਰ ਤਰੀਕਾ ਹੈ | ਆਪਣੇ ਦੋਸਤਾਂ ਅਤੇ ਕਮਿਊਨਿਟੀ ਨਾਲ ਮਿਲ ਕੇ ਕੈਲਗਰੀ ਦੇ ਕਾਰੋਬਾਰਾਂ ‘ਤੇ ਦਬਾਅ ਪਾਓ ਜੋ ਫੋਮ
ਪੈਕਜਿੰਗ ਅਤੇ ਕੰਟੇਨਰਾਂ ਦੀ ਵਰਤੋਂ ਕਰਦੇ ਹਨ ਜਾਂ ਵੇਚਦੇ ਹਨ ਤਾਂ ਜੋ ਉਹ ਮੁੜ ਵਰਤੋਂ ਯੋਗ, ਕੰਪੋਸਟੇਬਲ (ਕੁਦਰਤੀ ਖਾਦ ਬਣਾਉਣ ਯੋਗ) ਜਾਂ
ਰੀਸਾਈਕਲਯੋਗ ਵਿਕਲਪਾਂ ਨਾਲ ਫੋਮ ਪੈਕਜਿੰਗ ਨੂੰ ਬਦਲ ਸਕਣ | ਆਪਣੇ ਐਮ ਐਲ ਏ, ਗ੍ਰੀਨ ਕੈਲਗਰੀ ਜਾਂ ਹੋਰ ਵਾਤਾਵਰਣ ਸੰਗਠਨਾਂ ਨਾਲ ਸੰਪਰਕ ਕਰੋ |

ਅਲਬਰਟਾ ਵਿੱਚ ਐਕਸਟੈਂਡਡਪ੍ਰੋਡਿਊਸਰ ਰਿਸਪਾਂਸੀਬਿਲਟੀ (ਈ ਪੀ ਆਰ) ਪ੍ਰੋਗਰਾਮ ਨੂੰ ਅਪਣਾਉਣ ਵਿਚ ਉਤਸ਼ਾਹਿਤ ਕਰਨ ਲਈ ਜ਼ਮੀਨੀ ਪੱਧਰ ‘ਤੇ ਮੁਹਿੰਮ ਚਲਾਉਣ ਲਈ ਉਨ੍ਹਾਂ ਦੇ ਸਮਰਥਨ, ਵਿਚਾਰਾਂ ਅਤੇ ਸਰੋਤਾਂ ਦਾ ਲਾਭ ਉਠਾਓ, ਜੋ ਨਿਰਮਾਤਾਵਾਂ ਨੂੰ ਉਨ੍ਹਾਂ ਦੁਆਰਾ ਬਣਾਈ ਗਈ ਪੈਕਿੰਗ ਲਈ ਜ਼ਿੰਮੇਵਾਰ
ਬਣਾਏਗਾ |

Show More

Related Articles

Leave a Reply

Your email address will not be published. Required fields are marked *

Back to top button
Translate »