ਕਲਮੀ ਸੱਥ

ਬਾਲਿਆਂਵਾਲੀ ਵਿਖੇ ਪੰਜਾਬੀ ਸਾਹਿਤ ਅਕਾਡਮੀ ਦੀ ਟੀਮ ਦੇ ਸਨਮਾਨ ਸਮਾਰੋਹ ਵਿੱਚ  ਸ਼ਬਦ ਤ੍ਰਿੰਜਣ ਦਾ ਨਵਾਂ ਅੰਕ ਲੋਕ-ਅਰਪਣ 

ਬਾਲਿਆਂਵਾਲੀ ਵਿਖੇ ਪੰਜਾਬੀ ਸਾਹਿਤ ਅਕਾਡਮੀ ਦੀ ਨਵੀਂ ਚੁਣੀ ਟੀਮ ਦੇ ਸਨਮਾਨ ਸਮਾਰੋਹ ਵਿੱਚ     ਸ਼ਬਦ ਤ੍ਰਿੰਜਣ ਦਾ ਨਵਾਂ ਅੰਕ ਲੋਕ-ਅਰਪਣ 

ਬਾਲਿਆਂਵਾਲੀ ( ਮੰਗਤ ਕੁਲਜਿੰਦ ) ਸਾਹਿਤ ਸਭਾ ਦੇ ਉਦੇਸ਼ਾਂ ਦੀ ਪੂਰਤੀ ਲਈ, ਨਿਰੰਤਰ ਕਰਵਾਏ ਜਾਂਦੇ ਪੋ੍ਰਗਰਾਮਾਂ ਦੀ ਲਗਾਤਾਰਤਾ ਨੂੰ ਕਾਇਮ ਰੱਖਦਿਆਂ ਪੇਂਡੂ ਸਾਹਿਤ ਸਭਾ (ਰਜਿ.)ਬਾਲਿਆਂਵਾਲੀ ਵੱਲੋਂ, ਸ੍ਰ.ਸੁਰਜੀਤ ਸਿੰਘ ਮਾਧੋਪੁਰੀ (ਕੈਨੇਡਾ ਸਰਕਾਰ ਪਾਸੋਂ ਸਰਵਸ੍ਰੇਸ਼ਟ ਪੁਰਸਕਾਰ ਵਿਜੇਤਾ) ਅਤੇ ‘ਸਾਈ ਲੋਨਜ਼ ਮੈਲਬੋਰਨ’ ਦੇ ਸਹਿਯੋਗ ਨਾਲ, ‘ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬਰੇਰੀ,ਬ੍ਰਿਗੇਡੀਅਰ ਬੰਤ ਸਿੰਘ ਮੈਮੋਰੀਅਲ ਸੁਵਿਧਾ ਕੇਂਦਰ ਅਤੇ ਕੰਪਿਊਟਰ ਸੈਂਟਰ’  ਬਾਲਿਆਂਵਾਲੀ ਵਿਖੇ ਸੈਮੀਨਾਰ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਸਟੇਟ ਐਵਾਰਡੀ ਅਮਰਜੀਤ ਸਿੰਘ ਪੇਂਟਰ ਵੱਲੋਂ ਗੁਰਬਾਣੀ ਨਾਲ ਸਬੰਧਿਤ ਬਣਾਏ ਚਿੱਤਰਾਂ ਦੀ ਪ੍ਰਦਰਸ਼ਨੀ,ਖਿੱਚ ਦਾ ਕੇਂਦਰ ਸੀ। ਸਭਾ ਦੇ ਜਨਰਲ ਸਕੱਤਰ ਮਾਸਟਰ ਜਗਨਨਾਥ ਨੇ ਸਮਾਗਮ ਦਾ ਆਰੰਭ ਕਰਦਿਆਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਅੱਜ ਦੇ ਸਮਾਗਮ ਦੀ ਪ੍ਰਧਾਨਗੀ ਮੰਡਲ ਵਿੱਚ ਪੰਜਾਬੀ ਸਾਹਿਤ ਅਕਾਦਮੀ ਪੰਜਾਬ ਦੇ ਅਹੁੱਦੇਦਾਰਾਂ ਡਾ.ਸਰਬਜੀਤ ਸਿੰਘ ਪ੍ਰਧਾਨ,ਡਾ.ਗੁਲਜ਼ਾਰ ਸਿੰਘ ਪੰਧੇਰ ਜਨਰਲ ਸਕੱਤਰ,ਡਾ.ਅਰਵਿੰਦਰ ਕੌਰ ਕਾਕੜਾ ਮੀਤ ਪ੍ਰਧਾਨ ਤੋਂ ਇਲਾਵਾ ,ਜੀਤ ਸਿੰਘ ਚਹਿਲ(ਸਭਾ ਦੇ ਸਾਬਕਾ ਪ੍ਰਧਾਨ) ਅਤੇ ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਦੇ ਪ੍ਰਧਾਨ ਸੁਖਦਰਸ਼ਨ ਗਰਗ ਵਿਰਾਜਮਾਨ ਸਨ।

ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਫ਼ੋਟੋ ਤੋਂ ਪਰਦਾ ਡਾ.ਗੁਲਜ਼ਾਰ ਸਿੰਘ ਪੰਧੇਰ, ਅਜਮੇਰ ਔਲਖ ਦੀ ਫ਼ੋਟੋ ਤੋਂ ਪਰਦਾ ਡਾ.ਅਰਵਿੰਦਰ ਕੌਰ ਕਾਕੜਾ ਅਤੇ ਬਾਬਾ ਨਜ਼ਮੀ ਦੇ ਚਿੱਤਰ ਤੋਂ ਪਰਦਾ ਸ੍ਰੀ.ਸੁਰਿੰਦਰ ਕੈਲੇ ਵੱਲੋਂ ਹਟਾ ਕੇ ਇਹਨਾਂ ਨੂੰ ਲੋਕ-ਅਰਪਣ ਕੀਤਾ ਗਿਆ॥ਸ਼ੁਰੂਆਤ ਵਿੱਚ ਸੁਖਦਰਸ਼ਨ ਗਰਗ ਨੇ ਸਭਾ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਅਤੇ ਭਵਿੱਖ ਵਿੱਚ ਇੱਥੇ ਇਕ ਸੈਂਟਰ ਚਾਲੂ ਕਰਨ ਦਾ ਐਲਾਨ ਕੀਤਾ ਜਿਸ ਵਿੱਚ ਨੇੜੇ ਤੇੜੇ ਦੇ ਬੱਚੇ ਆਈ.ਏ.ਐਸ,ਪੀ.ਸੀ.ਐਸ ਅਤੇ ਸਰਕਾਰੀ ਨੌਕਰੀ ਹਾਸਲ ਕਰਨ ਦੇ ਮੁਕਾਬਿਲਆਂ ਦੀ ਤਿਆਰੀ ਕਰਨ ਲਈ ਟ੍ਰੇਨਿੰਗ ਪ੍ਰਾਪਤ ਕਰ ਸਕਣਗੇ।ਸਾਲ 2008 ਤੋਂ ਬਠਿੰਡਾ ਤੋਂ ਲਗਾਤਾਰ ਛਾਪੇ ਜਾ  ਰਹੇ  ਹਾਸ ਵਿਅੰਗ ਦੇ ਮੈਗਜ਼ੀਨ ‘ਸ਼ਬਦ ਤ੍ਰਿੰਜਣ’ (ਤਿਮਾਹੀ) ਦੇ ਨਵੇਂ ਅੰਕ ਨੂੰ ਪ੍ਰਧਾਨਗੀ ਮੰਡਲ ਵੱਲੋਂ ਰੀਲੀਜ਼ ਕੀਤਾ ਗਿਆ। ‘ਪੰਜਾਬੀ ਭਾਸ਼ਾ ਅਤੇ ਮੌਜੂਦਾ ਸਮੇਂ’ ਉਪਰ ਪਰਚਾ ਡਾ.ਸਰਬਜੀਤ ਸਿੰਘ ਵੱਲੋਂ ਪੜ੍ਹਿਆ ਗਿਆ ਜਿਸ ਵਿੱਚ ਉਹਨਾਂ ਨੇ ਪੰਜਾਬੀ ਭਾਸ਼ਾ ਨੂੰ ਗਿਆਨ-ਵਿਿਗਆਨ ਦੀ ਭਾਸ਼ਾ ਬਣਾਉਣ ਤੇ ਜ਼ੋਰ ਦਿੱਤਾ ਅਤੇ ਹੋਰ ਅਨੇਕਾਂ ਨੁਕਤਿਆਂ ਤੇ ਉਂਗਲ ਰੱਖੀ।ਬਹਿਸ ਦਾ ਆਰੰਭ ਡਾਕਟਰ ਗੁਲਜ਼ਾਰ ਸਿੰਘ ਪੰਧੇਰ ਨੇ ਕੀਤਾ ਅਤੇ ਡਾ.ਅਰਵਿੰਦਰ ਕੌਰ ਕਾਕੜਾ,ਜਸਪਾਲ ਮਾਨਖੇੜਾ,ਅਮਰਜੀਤ ਸਿੰਘ ਪੇਂਟਰ,ਸੁਰਿੰਦਰ ਕੈਲੇ,ਸੁਰਿਂੰਦਰਪ੍ਰੀਤ ਘਣੀਆ,ਡਾ.ਹਰਵਿੰਦਰ ਸਿੰਘ ਸਿਰਸਾ, ਰਮੇਸ਼ ਗਰਗ, ਸੰਜੀਵਨ ਸਿੰਘ ਅਤੇ ਕਰਮਜੀਤ ਸਿੰਘ ਗਰੇਵਾਲ ਨੇ ਆਪੋ ਆਪਣੇ ਵਿਚਾਰ ਰੱਖਦਿਆਂ ਇਸ ਸੈਮੀਨਾਰ ਨੂੰ ਸਾਰਥਿਕ ਬਣਾਇਆ। ਸਭਾ ਵੱਲੋਂ, ਪਿੱਛੇ ਜਿਹੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਨਵੀਂ ਚੁਣੀ ਗਈ ਸਮੁੱਚੀ ਟੀਮ ਉਪਰ ਪੰਜਾਬੀ ਭਾਸ਼ਾ,ਪੰਜਾਬੀ ਸਾਹਿਤ ਅਤੇ ਪੰਜਾਬੀ ਸੱਭਿਆਚਾਰ ਦੇ ਸਮੁੱਚੇ ਵਿਕਾਸ ਦਾ ਬੋਝ ਪਾਉਂਦਿਆਂ, ਉਹਨਾਂ ਸੱਭ ਦਾ ਸਨਮਾਨ ਕੀਤਾ ਗਿਆ।ਪ੍ਰਭਾਵਸ਼ਾਲੀ ਅਤੇ ਕਾਵਿਕ ਸ਼ਬਦਾਂ ਨਾਲ ਸਟੇਜ ਦਾ ਸੰਚਾਲਨ ਕਰਦਿਆਂ ਮਾਸਟਰ ਜਗਨ ਨਾਥ ਨੇ ਪ੍ਰੋਗਰਾਮ ਦੀ ਰੌਚਕਤਾ ਬਣਾਈ ਰੱਖੀ ।ਇਸ ਮੌਕੇ ਸਭਾ ਦੇ ਮੈਂਬਰ ਅਹੁਦੇਦਾਰ ਅਤੇ ਇਲਾਕੇ ਦੀਆਂ ਮੰਨੀਆਂ ਪ੍ਰਮੰਨੀਆਂ ਹਸਤੀਆਂ, ਅਜਮੇਰ ਸਿੰਘ ਦੀਵਾਨਾ,ਚਮਕੌਰ ਸਿੰਘ,ਨਸੀਬ ਸ਼ਰਮਾ,ਗੁਰਪ੍ਰੀਤ ਕੌਰ, ਗੁਰਤੇਜ ਸਿੰਘ,ਗੁਰਮੇਲ ਸਿੰਘ ਮੇਲਾ ਗੁਰਵਿੰਦਰ ਸਿੱਧੂ,ਗੁਰਮੀਤ ਕੁਮਾਰ,ਡਾ.ਗੁਰਮੇਲ ਸਿੰਘ ਮੌਜੀ,ਗੁਰਪ੍ਰੀਤ ਸਿੰਘ,ਜਸਵਿੰਦਰ ਸ਼ਰਮਾ, ਜਗਮੇਲ ਸਿੰਘ ਜਠੌਲ ਦਰਸ਼ਨ ਭੰਮੇ, ਦਰਸ਼ਨ ਪ੍ਰੀਤੀਮਾਨ,ਲਛਮਣ ਸਿੰਘ ਮਲੂਕਾ,ਕਾਮਰੇਡ ਜਰਨੈਲ ਸਿੰਘ,ਦਮਜੀਤ ਦਰਸ਼ਨ, ਅਸ਼ੋਕ ਕੁਮਾਰ ਗੁਪਤਾ ਆਸਟਰੇਲੀਆ,ਸੁਖਪਾਲ ਸਿੰਘ ਸਰਾਂ,ਜਸਬੀਰ ਸਿੰਘ ਢਿੱਲੋਂ, ਹਰਭਜਨ ਸੇਲਬਰਾਹ,ਅੰਮ੍ਰਿਤ ਕਲੇਰ, ਬਖਸ਼ੋ ਵਿਰਦੀ ਆਦਿ ਹਾਜ਼ਰ ਸਨ। ਅਖੀਰ ਵਿੱਚ ਸਭਾ ਦੇ ਵਿੱਤ ਸਕੱਤਰ ਮਾਸਟਰ ਦਰਸ਼ਨ ਸਿੰਘ ਨੇ ਆਏ ਮਹਿਮਾਨਾਂ ਦਾ ਅਦਬੀ ਸ਼ਬਦਾਂ ਨਾਲ ਧੰਨਵਾਦ ਕੀਤਾ।

                         

                       

Show More

Related Articles

Leave a Reply

Your email address will not be published. Required fields are marked *

Back to top button
Translate »