ਹੱਡ ਬੀਤੀਆਂ

ਪਈ ਆ ??

ਮੈਂਨੂੰ ਕਦੇ ਦੋਸਤਾਂ ਦੀ ਕਮੀ ਨਹੀਂ ਰਹੀ। ਹਰ ਕਿਸਮ ਦਾ ਗਰੁੱਪ ਮੈਨੂੰ ਅਪਣਾ ਲੈਂਦਾ ਹੈ । ਖਾਸ ਕਰਕੇ ਮਿੱਤਰਤਾ ਦਾ ਮੁੱਲ ਸਮਝਣ ਵਾਲੇ । ਕਦੇ ਕਦੇ ਲੱਗਦਾ ਮੈਂ ਪਾਣੀ ਹਾਂ , ਹਰ ਸ਼ੈਅ ਚ ਰਲ ਜਾਂਦਾਂ ਹਾਂ ਤੇ ਲੋੜ ਪੈਣ ਤੇ ਪੂਰਾ ਸੂਰਾ ਬੇਦਾਗ ਨਿਕਲ ਵੀ ਆਉਂਦਾ ਹਾਂ । ਇਸੇ ਤਰਾਂ ਦਾ ਇੱਕ ਗਰੱੁਪ ਖੇਤੀ ਵਰਸਿਟੀ ਵਿੱਚ ਸੀ । ਦੋ ਮੁੰਡੇ ਗੰਗਾਨਗਰ ਦੇ।, ਇੱਕ ਬਟਾਲੇ ਦਾ,ਇੱਕ ਬੰਗੇ ਤੋਂ ਇੱਕ ਲੁਧਿਆਣੇ ਸ਼ਹਿਰ ਦਾ । ਸਾਰੇ ਐਗਰੀਕਲਚਰ ਕਾਲਜ ਦੇ । ਮੈਂ ਕੱਲਾ ਇੰਜਨੀਰਿੰਗ ਕਾਲਜ ਦਾ । ਪਿਆਰ ਸਾਡਾ ਇੱਕ ਦੂਜੇ ਦੇ ਸਾਹਾਂ ਵਿੱਚ ਵੱਸਦਾ ਸੀ । ਸਾਰੇ ਸਰਦੇ ਪੁੱਜਦੇ ਜੱਟਾਂ ਦੇ ਮੁੰਡੇ ਤੇ ਸਾਰੇ ਗੁਣ ਵੀ ਉਹੀ ।

ਜਨਮੇਜਾ ਸਿੰਘ ਜੌਹਲ

ਜਿਹਨੇ ਪਿੰਡ ਜਾਣਾ ਦੇਸੀ ਦੀ ਕੈਨੀ ਲੈ ਆਉਣੀ। ਕਈ ਦਿਨ ਮੌਜ ਲੱਗਣੀ । ਉਹਨਾਂ ਦਿਨਾਂ ਦੀ ਕੀਮਤ ਸੋਨੇ ਤੋਂ ਵੱਧ ਸੀ । ਇੱਕ ਦਿਨ ਸ਼ਹਿਰ ਵਾਲੇ ਮੁੰਡੇ ਦਾ ਵਿਆਹ ਆ ਗਿਆ। ਗੰਗਾ ਨਗਰ ਵਾਲੇ ਕਿਸੇ ਫੌਜੀ ਨੂੰ ਜਾਣਦੇ ਸਨ। ਉਹਨਾਂ ਨੇ XXX ਦੀ ਪੇਟੀ ਹੋਸਟਲ ਲ਼ੈ ਆਂਦੀ। ਹੁਣ ਮਸਲਾ ਇਹ ਸੀ ਕਿ ਹੋਸਟਲ ਵਿੱਚ ਛਾਪਾ ਪੈ ਸਕਦਾ, ਦੂਜੀ ਗੱਲ ਸਾਹਮਣੇ ਦੇਖਕੇ ਵਿਆਹ ਤੱਕ ਕਿਸੇ ਤੋਂ ਵੀ ਰਹਿ ਨਹੀਂ ਸੀ ਹੋਣਾ । ਵਿਆਹ ਵਾਲੇ ਦੇ ਘਰ ਦੇ ਪੂਰਨ ਧਾਰਮਿਕ ਸਨ। ਉਹਨਾਂ ਨੂੰ ਤਾਂ ਇਹੀ ਪਤਾ ਸੀ ਕਿ ਕਾਲਜ ਦੇ ਟੀਚਰ ਕਦੇ ਕਦੇ ਰਾਤ ਨੂੰ ਵੀ ਵਾਧੂ ਕਲਾਸਾਂ ਲਗਾ ਲੈਂਦੇ ਹਨ । ਇਹ ਇੱਕ ਕਾਮਯਾਬ ਸਕੀਮ ਸੀ । ਬਹੁਤ ਸੋਚਣ ਬਾਅਦ ਇਹ ਫੈਸਲਾ ਹੋਇਆ ਕਿ ਸਭ ਤੋਂ ਸੁਰੱਖਿਅਤ ਥਾਂ ਜਨਮੇਜੇ ਦਾ ਘਰ ਹੈ । ਆਪ ਇਹਨੇ ਪੀਣੀ ਨਹੀਂ, ਕਿਸੇ ਨੇ ਇਹ ਤੋਂ ਮੰਗਣੀ ਨਹੀਂ । ਲਓ ਜੀ ਮੇਰਾ ਇੱਕ ਸਟੋਰ ਸੀ ਜਿਸ ਨੂੰ ਮੈਂ ਫੋਟੋ ਲੈਬ ਬਣਾਇਆ ਸੀ। ਕਈ ਤਰ੍ਹਾਂ ਦੇ ਘੋਲ ਬਣੇ ਹੋਏ ਸਨ ਜੋ ਮੁਸ਼ਕ ਛੱਡਦੇ ਸਨ , ਇਸ ਕਰਕੇ ਉਸ ਸਟੋਰ ਚ ਕੋਈ ਝਾੜੂ ਵੀ ਨਹੀਂ ਸੀ ਮਾਰਦਾ । ਸੋ ਸਭ ਨੇ ਡੱਬਾਂ ਚ ਦੇਕੇ ਮਾਲ ਸਟੋਰ ਤੱਕ ਲੈ ਆਂਦਾ । ਖਾਲੀ ਪੇਟੀ ਮੈ ਚੱਕ ਲਿਆਇਆ । ਪੇਟੀ ਅਸੀਂ ਇੱਕ ਸ਼ੈਲਫ ਦੇ ਥੱਲੇ ਬਿਰਾਜਮਾਨ ਕਰ ਦਿੱਤੀ । ਹੁਣ ਇੱਕ ਨਵਾਂ ਮਸਲਾ ਖੜ੍ਹਾ ਹੋ ਗਿਆ । ਪੰਦਰਾਂ ਦਿਨਾਂ ਚ ਮੈਂ ਅੱਕ ਗਿਆ ਇਹ ਸੁਣ ਸੁਣ ਕੇ । ਯਾਰਾਂ ਚੋਂ ਕਾਲਜ ਜਿਹਨੇ ਵੀ ਮਿਲਣਾ , ਉਹਨੇ ਇਹੀ ਪੁੱਛਣਾ,

‘ਪਈ ਆ ? ‘

Show More

Related Articles

Leave a Reply

Your email address will not be published. Required fields are marked *

Back to top button
Translate »