ਕੁਰਸੀ ਦੇ ਆਲੇ ਦੁਆਲੇ

ਅੰਮ੍ਰਿਤਸਰ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੋਂ ਨਿਜਾਤ ਦਿਵਾਵਾਂਗਾ ਅਤੇ ਇਸ ਨੂੰ ਇੰਦੌਰ ਦੀ ਤਰਜ਼ ’ਤੇ ਵਿਕਸਤ ਕਰਾਂਗੇ।

ਭਾਜਪਾ ਵਰਕਰਾਂ ਦੀ ਮਿਹਨਤ ਸਦਕਾ ਭਾਜਪਾ ਅੰਮ੍ਰਿਤਸਰ ਵਿਚ ਮਜ਼ਬੂਤ ਹੈ।- ਤਰਨਜੀਤ ਸਿੰਘ ਸੰਧੂ
ਵਰਕਰ ਮੀਟਿੰਗ ’ਚ ਕਿਹਾ, ਗੁਰੂ ਨਗਰੀ ਦੀ ਤਰੱਕੀ ਅਤੇ ਖ਼ੁਸ਼ਹਾਲੀ ਦਾ ਪਲਾਨ ਕੇਵਲ ਭਾਜਪਾ ਕੋਲ ਹੈ।  
ਅੰਮ੍ਰਿਤਸਰ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੋਂ ਨਿਜਾਤ ਦਿਵਾਵਾਂਗਾ ਅਤੇ ਇਸ ਨੂੰ ਇੰਦੌਰ ਦੀ ਤਰਜ਼ ’ਤੇ ਵਿਕਸਤ ਕਰਾਂਗੇ।

ਅੰਮ੍ਰਿਤਸਰ 16 ਅਪ੍ਰੈਲ  (ਪੰਜਾਬੀ ਅਖ਼ਬਾਰ ਬਿਊਰੋ ) ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ’ਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਪਾਰਟ. ਵਰਕਰਾਂ ਕਿਹਾ ਕਿ ਉਹ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਵਿਕਾਸ ਕਰਾਉਣ ਅਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਮੁੱਦੇ ਨੂੰ ਲੈ ਕੇ ਲੋਕਾਂ ਵਿਚ ਜਾਣ। ਉਨ੍ਹਾਂ ਕਿਹਾ ਕਿ ਯਕੀਨਨ ਗੁਰੂ ਨਗਰੀ ਦੀ ਤਰੱਕੀ ਅਤੇ ਖ਼ੁਸ਼ਹਾਲੀ ਦਾ ਪਲਾਨ ਕੇਵਲ ਭਾਜਪਾ ਕੋਲ ਹੈ।
ਸਮੁੰਦਰੀ ਹਾਊਸ ਵਿਖੇ ਸਰਗਰਮ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਤੀਸ਼ੀਲ ਅਗਵਾਈ ਅਤੇ ਭਾਜਪਾ ਵਰਕਰਾਂ ਦੀ ਮਿਹਨਤ ਸਦਕਾ ਭਾਜਪਾ ਅੰਮ੍ਰਿਤਸਰ ਵਿਚ ਵੀ ਮਜ਼ਬੂਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ  ਪ੍ਰਧਾਨ ਮੰਤਰੀ ਦੀ ਸੋਚ ਅੰਮ੍ਰਿਤਸਰ ਨੂੰ ਅੱਗੇ ਲੈ ਕੇ ਜਾਣ ਦੀ ਹੈ। ਅੰਮ੍ਰਿਤਸਰ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਮੋਦੀ ਤੋਂ ਵਿਸ਼ੇਸ਼ ਪੈਕੇਜ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਲੋਕ ਸਭਾ ਹਲਕੇ ’ਚ ਪਾਰਟੀ ਦਿਸ਼ਾ ਨਿਰਦੇਸ਼ ’ਤੇ ਭਾਜਪਾ ਬੂਥ ਵਰਕਰ ਸੰਮੇਲਨ ਵਿਚ ਪਾਰਟੀ ਵਰਕਰਾਂ ਦਾ ਜੋਸ਼ ਅਤੇ ਉਤਸ਼ਾਹ ਦਸ ਰਿਹਾ ਹੈ ਕਿ ਭਾਜਪਾ ਵਰਕਰਾਂ ਨੇ ਚੋਣ ਜਿੱਤਣ ਲਈ ਕਮਰਕੱਸੇ ਕਰ ਲਏ ਹਨ। ਉਹਨਾਂ ਕਿਹਾ ਕਿ ਅੱਜ ਜਿਸ ਤਰਾਂ ਦਾ ਭਾਜਪਾ ਵਰਕਰਾਂ ਵਿਚ ਉਤਸ਼ਾਹ ਹੈ ਉਹ ਹੋਰ ਕਿਸੇ ਵੀ ਪਾਰਟੀ ਵਿਚ ਦੇਖਣ ਨੂੰ ਨਹੀਂ ਮਿਲ ਰਿਹਾ ਹੈ। ਭਾਜਪਾ ਦਾ ਵਿਕਾਸ ਮਾਰਗ ਅਜਿਹਾ ਹੈ ਜਿਸ ’ਤੇ ਹੁਣ ਸਾਰੀਆਂ ਪਾਰਟੀਆਂ ਚਲਣ ਦੀ ਤਾਕ ਵਿਚ ਹਨ, ਪਰ ਇਹ ਅੰਮ੍ਰਿਤਸਰ ਲਈ ਇਕ ਵਿਡੰਬਣਾ ਹੈ ਕਿ 7 ਸਾਲਾਂ ਤਕ ਇੱਥੋਂ ਲੋਕ ਸਭਾ ਦੀ ਨੁਮਾਇੰਦਗੀ ਕਰ ਰਹੇ ਨੁਮਾਇੰਦੇ ਨੂੰ ਹਾਲੇ ਵੀ ਅੰਮ੍ਰਿਤਸਰ ਦੀਆਂ ਸਮੱਸਿਆਵਾਂ ਬਾਰੇ ਲੋਕਾਂ ਤੋਂ ਪੁੱਛਣਾ ਪੈ ਰਿਹਾ ਹੈ। ਜੋ ਇਹ ਦਰਸਾਉਂਦਾ ਹੈ ਕਿ ਸਤ ਸਾਲਾਂ ਦੇ ਵਿਚ  ਉਸ ਨੇ ਲੋਕਾਂ ਦੀਆਂ ਸਮੱਸਿਆਵਾਂ ਵਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਹੈਰਾਨ. ਪ੍ਰਗਟ ਕਰਦਿਆਂ ਕਿਹਾ ਕਿ ਅੱਜ ਵੀ ਅੰਮ੍ਰਿਤਸਰ ਦੇ ਖੇਤਰ ਬੁਨਿਆਦੀ ਸਹੂਲਤਾਂ ਦੀ ਅਣਹੋਂਦ ਨਾਲ ਜੂਝ ਰਹੇ ਹਨ। ਚੁਣੇ ਹੋਏ ਲੋਕ ਨੁਮਾਇੰਦਿਆਂ ਦੀ ਗੈਰ ਜਿਮੇਵਾਰਾਨਾ ਪਹੁੰਚ ਸਦਕਾ ਸ਼ਹਿਰ ਅਤੇ ਪੇਡੂ ਕਸਬਿਆਂ ਦੇ ਕਈ ਇਲਾਕਿਆਂ ’ਚ ਪੀਣ ਵਾਲੇ ਪਾਣੀ, ਸੀਵਰੇਜ, ਗਲੀਆਂ ਨਾਲੀਆਂ, ਸੜਕਾਂ ਦੀ ਮੰਦੀ ਹਾਲਤ, ਲੋੜੀਂਦੇ ਪੁਲਾਂ ਦੀ ਕਮੀ, ਛੱਤਾਂ ਤੋਂ ਬਿਨਾ ਅਤੇ ਖ਼ਾਸ ਕਰ ਨਸ਼ਿਆਂ ਦੀ ਸਮੱਸਿਆ ਨਾਲ ਦੋ ਚਾਰ ਹਨ। ਜਦੋਂ ਕਿ ਅਜਿਹੇ ਮਸਲੇ ਪ੍ਰਧਾਨ ਮੰਤਰੀ ਯੋਜਨਾ ਅਧੀਨ ਜਾਰੀ ਸਕੀਮਾਂ ਨੂੰ ਲਾਗੂ ਕਰਦਿਆਂ ਹੱਲ ਕੀਤੇ ਜਾ ਸਕਦੇ ਸਨ। ਸ. ਸੰਧੂ ਸਮੁੰਦਰੀ ਨੇ ਜ਼ੋਰ ਦੇ ਕੇ ਕਿਹਾ  ਕਿ  ਸਾਡਾ ਮਕਸਦ ਗੁਰੂ ਨਗਰੀ ਦਾ ਵਿਕਾਸ, ਤਰੱਕੀ ਅਤੇ ਖ਼ੁਸ਼ਹਾਲੀ ਹੈ। ਇਸ ਲਈ ਜੋ ਵੀ ਕਰਨਾ ਪਵੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ  ਦੂਜੇ ਦੇਸ਼ਾਂ ਨਾਲ ਅਟਾਰੀ ਬਾਡਰ ਰਾਹੀਂ ਵਪਾਰ ਕਰਨ, ਏਅਰ ਕਾਰਗੋ ਦੀ ਪੂਰੀ ਸਮਰੱਥਾ ਦਾ ਇਸਤੇਮਾਲ ਕਰਨ ਅਤੇ ਅੰਮ੍ਰਿਤਸਰ ਪੱਟੀ ਵਾਇਆ ਗੁਜਰਾਤ ਪੋਰਟ ਖਾੜੀ ਅਤੇ ਯੂਰਪ ਤਕ ਕਿਸਾਨਾਂ ਦੀਆਂ ਸਬਜ਼ੀਆਂ ਅਤੇ ਫਲ਼ ਅਤੇ ਵਪਾਰ ਨੂੰ ਲੈ ਕੇ ਜਾਇਆ ਜਾਵੇਗਾ।

Show More

Related Articles

Leave a Reply

Your email address will not be published. Required fields are marked *

Back to top button
Translate »