ਅੰਬਰੋਂ ਟੁੱਟੇ ਤਾਰਿਆਂ ਦੀ ਗੱਲ

ਕਨੇਡਾ ਪੜ੍ਹਨ ਆਏ ਸਟੂਡੈਂਟ ਨੂੰ ਕੰਮ ਉੱਪਰ ਹੀ ਗੋਲੀਆਂ ਮਾਰਕੇ ਮਾਰ ਦਿੱਤਾ


ਮਿਸੀਸਾਗਾ , ਉਨਟਾਰੀਓ (ਕੁਲਤਰਨ ਸਿੰਘ ਪਧਿਆਣਾ ): ਕੈਨੇਡਾ ਦੇ ਮਿਸੀਸਾਗਾ ਵਿੱਚ ਰਾਏਕੋਟ ਦੇ ਪਿੰਡ ਨੱਥੋਵਾਲ ਦੇ ਨੌਜਵਾਨ ਜਗਰਾਜ ਸਿੰਘ ,ਉਮਰ 28 ਸਾਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੱਥੋਵਾਲ ਵਾਸੀ ਜਗਰਾਜ ਸਿੰਘ ਕਰੀਬ 3 ਮਹੀਨੇ ਪਹਿਲਾਂ ਪੜ੍ਹਾਈ ਲਈ ਕੈਨੇਡਾ ਆਇਅ ਸੀ। ਕੈਨੇਡਾ ਦੇ ਮਿਸੀਸਾਗਾ ਵਿਖੇ ਇਹ ਘਟਨਾ ਬੁੱਧਵਾਰ ਰਾਤ 11:45 ਤੇ ਵਾਪਰੀ ਦੱਸੀ ਜਾ ਰਹੀ ਹੈ।

ਮ੍ਰਿਤਕ ਨੌਜਵਾਨ ਪੜ੍ਹਾਈ ਦੇ ਨਾਲ-ਨਾਲ ਮਿਸੀਸਾਗਾ ਦੇ ਯਾਰਡ ਉੱਪਰ ਸਕਿਉਰਿਟੀ ਗਾਰਡ ਸੀ, ਜਿੱਥੇ ਰਾਤ ਸਮੇਂ ਦੋ ਹਥਿਆਰਬੰਦ ਵਿਅਕਤੀਆਂ ਨੇ ਜਗਰਾਜ ਸਿੰਘ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਗਰਾਜ ਸਿੰਘ ਦੇ ਪਿਤਾ ਬਲਵੀਰ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਮਾਤਾ ਸੁਖਦੀਪ ਕੌਰ ਨੇ ਸਖ਼ਤ ਮਿਹਨਤ ਨਾਲ ਪਾਲਣ ਪੋਸ਼ਣ ਕੀਤਾ ਸੀ। ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ,ਪੁਲਿਸ ਮੁਤਾਬਕ ਇਹ ਮਿਥ ਕੇ ਕੀਤਾ ਗਿਆ ਕਤਲ ਹੈ।

Show More

Related Articles

Leave a Reply

Your email address will not be published. Required fields are marked *

Back to top button
Translate »