News

ISIS ਖਿਲਾਫ ਜੰਗ ਨਹੀਂ ਹਾਰ ਰਿਹਾ ਅਮਰੀਕਾ : ਓਬਾਮਾ

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਇਰਾਕ ਅਤੇ ਸੀਰੀਆ ‘ਚ ਇਸਲਾਮਿਕ ਸਟੇਟ ਖਿਲਾਫ ਜੰਗ ਨਹੀਂ ਹਾਰ ਰਿਹਾ ਹੈ। ਹਾਲਾਂਕਿ ਉਨ੍ਹਾਂ ਮੰਨਿਆ ਹੈ ਕਿ ਇਰਾਕੀ ਫੌਜ ਨੂੰ ਮਦਦ ਦੇਣ ਲਈ ਕੁਝ ਖੇਤਰਾਂ ‘ਚ ਆਈ.ਐਸ. ਖਿਲਾਫ ਲੜਨ ਲਈ ਸੁੰਨੀ ਲੜਾਕਿਆਂ ਨੂੰ ਟ੍ਰੇਨਿੰਗ ਦੀ ਲੋੜ ਹੈ।
ਓਬਾਮਾ ਦੀ ਇਹ ਪ੍ਰਤੀਕਿਰਿਆ ਆਈ.ਐਸ. ਵੱਲੋਂ ਇਰਾਕ ਦੇ ਸ਼ਹਿਰ ਰਮਾਦੀ ਅਤੇ ਸੀਰੀਆ ‘ਚ ਪਲਮਾਇਰਾ ‘ਤੇ ਕਬਜਾ ਕਰ ਲੈਣ ਤੋਂ ਬਾਅਦ ਆਈ ਹੈ। ‘ਦਿ ਅਟਲਾਂਟਿਕ’ ਪੱਤਰਿਕਾ ਨੂੰ ਦਿੱਤੀ ਗਈ ਇੰਟਰਵਿਊ ‘ਚ ਓਬਾਮਾ ਨੇ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਅਸੀਂ ਹਾਰ ਰਹੇ ਹਾਂ। ਹਾਲਾਂਕਿ, ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਰਮਾਦੀ ‘ਤੇ ਆਈ.ਐਸ. ਵੱਲੋਂ ਕਬਜਾ ਕਰ ਲਿਆ ਜਾਣਾ ਇਕ ਵੱਡਾ ਝਟਕਾ ਹੈ।
ਓਬਾਮਾ ਨੇ ਇਸ ਦੀ ਵਜ੍ਹਾ ਇਰਾਕੀ ਸੁਰੱਖਿਆ ਫੋਰਸ ਦੀ ਸਹੀ ਢੰਗ ਨਾਲ ਟ੍ਰੇਨਿੰਗ ਨਾ ਹੋਣ ਨੂੰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਥੇ ਤਾਇਨਾਤ ਫੌਜ ਨੂੰ ਪਿਛਲੇ ਇਕ ਸਾਲ ਤੋਂ ਕੋਈ ਵਾਧੀ ਸਹਾਇਤਾ ਨਹੀਂ ਮਿਲੀ ਸੀ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਸਿਖਲਾਈ ਦਿੱਤਾ ਗਈ ਸੀ। ਇਰਾਕ ‘ਚ ਬਦਲਦੇ ਹਲਾਤ ‘ਚ ਵੀ ਓਬਾਮਾ ਨੇ ਇਕ ਵਾਰ ਫਿਰ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਦਾ ਦੇਸ਼ ਉਥੇ ਫੌਜ ਭੇਜਣ ‘ਤੇ ਵਿਚਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਇਰਾਦਾ ਆਈ.ਐਸ. ਨਾਲ ਲੜਨ ਲਈ ਸੁੰਨੀ ਲੜਾਕਿਆਂ ਨੂੰ ਟ੍ਰੇਨਿੰਗ ਦੇਣਾ ਹੈ।

Most Popular

To Top