ਅਨੀਤਾ ਆਨੰਦ ਕੈਨੇਡਾ ਦੀ ਟਰਾਂਸਪੋਰਟ ਮੰਤਰੀ ਬਣੀ
ਔਟਵਾ 19 ਸਤੰਬਰ 2024(ਪੰਜਾਬੀ ਅਖ਼ਬਾਰ ਬਿਊਰੋ)ਫੈਡਰਲ ਟਰਾਂਸਪੋਰਟ ਮੰਤਰੀ ਪਾਬਲੋ ਰੋਡਰਿਗਸ ਵੱਲੋਂ ਅੱਜ ਆਪਣੇ ਅਹੁਦੇ ਤੋਂ ਅਸਤੀਫੇ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਆਖਿਆ ਹੈ ਕਿ ਉਹ ਹੁਣ ਪਾਰਲੀਮੈਂਟ ਵਿੱਚ ਬਤੌਰ ਆਜ਼ਾਦ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਬੈਠਣਗੇ ਇਸਦੇ ਨਾਲ ਹੀ ਉਹਨਾਂ ਨੇ ਅਗਲੇ ਸਾਲ ਕੁਬੈਕ ਲਿਬਰਲ ਪਾਰਟੀ ਦੀ ਲੀਡਰਸ਼ਿਪ ਚੋਣ ਲੜਨ ਦਾ ਐਲਾਨ ਕੀਤਾ ਹੈ ਅੱਜ ਇਸ ਸਬੰਧੀ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਵਿੱਚ ਰੋਡਰਿਗਸ ਨੇ ਆਖਿਆ ਕਿ ਉਹ ਜਨਵਰੀ ਤੱਕ ਬਤੌਰ ਐਮਪੀ ਆਪਣੀ ਜਿੰਮੇਵਾਰੀ ਨਿਭਾਉਂਦੇ ਰਹਿਣਗੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਆਮ ਚੋਣਾਂ ਤੋਂ ਪਹਿਲਾਂ ਇੱਕ ਮਹਿੰਗੀ ਜਿਮਣੀ ਚੋਣ ਕਰਵਾਈ ਜਾਵੇ . ਵਰਨਨ ਯੋਗ ਹੈ ਕਿ ਕੈਨੇਡਾ ਦੀ ਪਾਰਲੀਮੈਂਟ ਲਈ ਆਮ ਚੋਣਾਂ ਦੇ ਨੌ ਮਹੀਨੇ ਦੇ ਅੰਦਰ ਕੋਈ ਵੀ ਜਿਮਣੀ ਚੋਣ ਨਹੀਂ ਕਰਵਾਈ ਜਾ ਸਕਦੀ ਇਸੇ ਕਰਕੇ ਰੋਡਰਿਗਸ ਵੱਲੋਂ ਜਨਵਰੀ ਤੱਕ ਬਤੌਰ ਐਮਪੀ ਸੇਵਾਵਾਂ ਨਿਭਾਉਣ ਦਾ ਐਲਾਨ ਕੀਤਾ ਗਿਆ ਹੈ .ਪਾਬਲੋ ਰੋਡ ਡਰਗ ਦੇ ਅਸਤੀਫੇ ਉਪਰੰਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਟਰੈਜਰੀ ਬੋਰਡ ਦੀ ਪ੍ਰੈਸੀਡੈਂਟ ਅਨੀਤਾ ਆਨੰਦ ਨੂੰ ਟ੍ਰਾਂਸਪੋਰਟ ਮੰਤਰੀ ਬਣਾ ਦਿੱਤਾ ਗਿਆ ਹੈ ਜਿਸ ਉਪਰੰਤ ਇੱਕ ਛੋਟੇ ਜਿਹੇ ਸਮਾਗਮ ਦੇ ਦੌਰਾਨ ਅਨੀਤਾ ਆਨੰਦ ਨੇ ਟਰਾਂਸਪੋਰਟ ਮੰਤਰੀ ਵਜੋਂ ਅਹੁਦੇ ਦੀ ਸੌ ਚੁੱਕ ਲਈ ਹੈ