ਗੀਤ ਸੰਗੀਤ

ਅਨੇਕਾਂ ਕਲਾਕਾਰਾਂ ਨੂੰ ਸੁਰਤਾਲ ਤੇ ਤੋਰਨ ਦਾ ਨਾਂ ਹੈ – ਮਾਸਟਰ ਸਰਗਮ


ਬਠਿੰਡਾ , ( ਸੱਤਪਾਲ ਮਾਨ ) : – ਬਠਿੰਡਾ ਇਲਾਕੇ ਨੂੰ ਜੇਕਰ ਕਲਾਕਾਰਾਂ ਦੀ ਨਰਸਰੀ ਕਿਹਾ ਜਾਵੇ ਤਾਂ ਇਸ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ। ਬਠਿੰਡੇ ਦੀ ਧਰਤੀ ਨੇ ਅਨੇਕਾਂ ਰੰਗਕਰਮੀਆਂ , ਬੁੱਧੀਜੀਵੀ ਲੇਖਕਾਂ , ਚਿੱਤਰਕਾਰਾਂ , ਗੀਤਕਾਰਾਂ , ਗਾਇਕ ਕਲਾਕਾਰਾਂ ਅਤੇ ਸੰਗੀਤਕਾਰਾਂ ਨੂੰ ਪੈਦਾ ਕੀਤਾ ਹੈ। ਜਿਨ੍ਹਾਂ ਨੇ ਇਸ ਧਰਤੀ ਦਾ ਆਪਣੀ – ਆਪਣੀ ਕਲਾ ਰਾਹੀਂ ਪੂਰੀ ਦੁਨੀਆਂ ਵਿੱਚ ਨਾਉਂ ਰੌਸ਼ਨ ਕੀਤਾ ਹੈ। ਇਸੇ ਹੀ ਤਰ੍ਹਾਂ ਸੰਗੀਤਕਾਰੀ ਕਲਾ ਦੀ ਇੱਕ ਲੜੀ ਦਾ ਨਾਉਂ ਹੈ ਹਰਿਆਣੇ ਦੇ ਫੱਤਿਆਬਾਦ ਜਿਲ੍ਹੇ ਦੇ ਪਿੰਡ ਰਹਿਣਖੇੜੀ ਦੇ ਜੰਮਪਲ ਸੰਗੀਤਕਾਰ ਮਾਸਟਰ ਸਰਗਮ ਦਾ। ਭਾਵੇਂ ਉਸਦੀ ਪੈਦਾਇਸ਼ ਹਰਿਆਣੇ ਦੀ ਹੈ , ਪਰ ਉਹ ਹਮੇਸ਼ਾਂ ਆਪਣੀ ਅਸਲ ਪਹਿਚਾਣ ਬਠਿੰਡੇ ਨੂੰ ਦਿੰਦਾ ਹੈ। ਦੱਸਣ ਮੁਤਾਬਿਕ ਉਸਨੇ ਕਿਹਾ ਕਿ ਮੈਨੂੰ ਪੰਜਾਬੀਆਂ ਦਾ ਮੌਹ – ਪਿਆਰ ਬਠਿੰਡੇ ਲੈ ਆਇਆ।

ਸਰਗਮ ਨੇ ਬਠਿੰਡਾ ਬੱਸ ਸਟੈਂਡ ਦੇ ਪਿੱਛੇ ਆਪਣਾ ਸੁਰਤਾਲ ਮਿਊਜ਼ਿਕ ਅਕੈਡਮੀ ਨਾਉਂ ਦੀ ਸੰਸਥਾਂ ਖੋਲਕੇ ਗਾਉਣ ਦੇ ਮੁਰੀਦਾਂ ਨੂੰ ਗੀਤ – ਸੰਗੀਤ ਦੀ ਤਾਲੀਮ ਦੇਣੀ ਸ਼ੁਰੂ ਕੀਤੀ ਹੈ। ਮਾਸਟਰ ਸਰਗਮ ਇੱਕ ਸਿੱਧਾ – ਸਾਧਾ ਤੇ ਇੱਕ ਸਾਧਾਰਨ ਵਿਅਕਤੀ ਦਿਖਣ ਦੇ ਨਾਲ – ਨਾਲ ਉਹ ਬੜੇ ਗੁਣਾਂ ਦੀ ਗੁਥਲੀ ਹੈ। ਉਹ ਇੱਕ ਵੱਧੀਆ ਸੰਗੀਤਕਾਰ ਦੇ ਨਾਲ – ਨਾਲ ਇੱਕ ਵੱਧੀਆ ਗਾਇਕ ਹੋਣ ਦੇ ਨਾਲੋਂ – ਨਾਲ ਇੱਕ ਅਸਲ ਪਾਰਖੂ ਵੀ ਹੈ , ਜੋ ਹਰ ਦੀ ਨਬਜ਼ ਨੂੰ ਪਛਾਨਣ ਦੀ ਜੂਰਤ ਰੱਖਦਾ ਹੈ। ਸੰਗੀਤ ਦੇ ਖੇਤਰ ਵਿੱਚ ਉਸਦਾ ਨਾਉਂ ਬੜਾ ਜਾਣਿਆ – ਪਹਿਚਾਣਿਆ ਹੈ ਪਰ ਅਸਲ ਮੇਰੀ ਨਜਦੀਕੀ ਮੁਲਾਕਾਤ ਬੀਤੇ ਦਿਨੀਂ ਉਸਦੀ ਅਕੈਡਮੀ ਵਿਖੇ ਹੋਈ। ਜਿੱਥੇ ਕਿ ਉਹ ਆਪਦੇ ਸਿਖਾਂਦਰੂਆਂ ਨਾਲ ਸੰਗੀਤ ਦਾ ਅਦਾਨ – ਪ੍ਰਦਾਨ ਕਰ ਰਿਹਾ ਸੀ। ਸੰਖੇਪ ਗੱਲਬਾਤ ਦੌਰਾਨ ਸਰਗਮ ਨੇ ਦੱਸਿਆ ਕਿ ਹੁਣ ਤੱਕ ਮੇਰੇ ਤੋਂ ਗਾਇਕੀ ਦੀ ਤਾਲੀਮ ਰਾਜੂ ਪੰਜਾਬੀ , ਅਫ਼ਸਾਨਾ ਖਾਨ , ਸੰਟੀ ਚੌਹਾਨ , ਲਾਭ ਰਾਜਸਥਾਨੀ , ਸੇਵਕ ਸੰਦਲ , ਆਰਸੂ ਸੰਦਲ ਤੋਂ ਲੈਕੇ ਹੁਣ ਦੇ ਮੌਜੂਦਾ ਦੌਰ ਵਿੱਚ ਜਸਵਿੰਦਰ ਜੱਸੀ ਤੇ ਸਮਨ ਸੰਧੂ ਲੈ ਰਹੇ ਹਨ। ਇਸੇ ਦੌਰਾਨ ਮੇਰੇ ਕਹਿਣ ਤੇ ਗੀਤ – ਸੰਗੀਤ ਦੀ ਮਹਿਫਲ ਵੀ ਸਜਾਈ ਗਈ । ਜਿਸ ਦੌਰਾਨ ਸੰਗੀਤਕਾਰ ਮਾਸਟਰ ਸਰਗਮ ਨੇ ਆਪਣੇ ਕੁੱਝ ਗੀਤ ” ਸੱਜਣਾਂ ਵੇ ਤੇਰੀ ਯਾਦ ” ” ਸ਼ਾਮਾਂ ਪਈਆਂ ਤੇਰੇ ਬਿਨਾਂ ” , ਸੁਣਾਕੇ ਖੂਬ ਰੰਗ ਬੰਨਿਆ। ਇਸੇ ਤਰ੍ਹਾਂ ਹੀ ਉਸਦੇ ਨਵੇਂ ਸ਼ਗਿਰਦਾ ਜਸਵਿੰਦਰ ਜੱਸੀ ਤੇ ਸਮਨ ਸੰਧੂ ਨੇ ਵੀ ਗਾਕੇ ਆਪਣੇ ਉਸਤਾਦ ਸਰਗਮ ਦੀਆਂ ਪੈੜਾਂ ਵਿੱਚ ਪੈੜਾਂ ਪਾਉਣ ਲਈ ਯਤਨਸ਼ੀਲ ਹਨ। ਸਰਗਮ ਨੇ ਆਪਣੀਆਂ ਗੱਲਾਬਾਤਾ ਦੌਰਾਨ ਕਈ ਵਾਰ ਸੰਕੇਤ ਦਿੱਤਾ ਕਿ ਉਸਨੂੰ ਕਚਘਰੜ ਗਾਇਕੀ ਤੇ ਸੰਗੀਤ ਦੀਆਂ ਅਕੈਡਮੀਆਂ ਤੋਂ ਦਿਲ ਵੀ ਉਚਾਟ ਹੋ ਜਾਂਦਾ ਹੈ , ਜੋ ਸਿਰਫ ਆਪਣੇ ਪੈਸੇ ਨੂੰ ਮੁੱਖ ਰੱਖਕੇ ਸਾਨੂੰ ਇਹ ਸਭ ਕੁੱਝ ਪਰੋਸਦੇ ਹਨ। ਖੁਦਾ ਕਰੇ ਉਸਦੀਆਂ ਸੰਗੀਤਕ ਧੁੰਨਾਂ ਹੋਰ ਵੀ ਖੁਸ਼ਬੂਆਂ ਬਿਖੇਰੇ

Show More

Related Articles

Leave a Reply

Your email address will not be published. Required fields are marked *

Back to top button
Translate »