ਅਲਬਰਟਾ ਸੂਬੇ ਅੰਦਰ 70 ਨਰਸਾਂ ਬਾਹਰਲੇ ਦੇਸਾਂ ਤੋਂ ਆ ਰਹੀਆਂ ਹਨ


ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਅਲਬਰਟਾ ਹੈਲਥ ਸਰਵਿਿਸਜ਼ ਨੇ ਸੂਬੇ ਵਿੱਚ ਨਰਸਿੰਗ ਦੀ ਘਾਟ ਨੂੰ ਹੱਲ ਕਰਨ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਸਿਹਤ ਅਥਾਰਟੀ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਇਹ ਐਲਾਨ ਕੀਤਾ ਹੈ ਕਿ 15 ਦੇਸ਼ਾਂ ਦੀਆਂ ਲਗਭਗ 70 ਨਰਸਾਂ ਜਲਦੀ ਹੀ ਅਲਬਰਟਾ ਵਿੱਚ ਕੰਮ ਕਰਨ ਲਈ ਆ ਰਹੀਆਂ ਹਨ। ਅਗਲੇ ਛੇ ਮਹੀਨਿਆਂ ਦੌਰਾਨ, ਰਜਿਸਟਰਡ ਨਰਸਾਂ ਕੇਂਦਰੀ ਅਤੇ ਉੱਤਰੀ ਅਲਬਰਟਾ ਵਿੱਚ ਅਲਬਰਟਾ ਹੈਲਥ ਸਰਵਿਿਸਜ਼ ਦੀਆਂ 30 ਥਾਵਾਂ ਉੱਪਰ ਨੌਕਰੀਆਂ ਸ਼ੁਰੂ ਕਰਨਗੀਆਂ। ਅਲਬਰਟਾ ਹੈਲਥ ਸਰਵਿਿਸਜ਼ ਦੇ ਅਨੁਸਾਰ, ਉਹਨਾਂ ਨੂੰ ਹਸਪਤਾਲਾਂ, ਕਮਿਊਨਿਟੀ ਹੈਲਥ ਸੈਂਟਰਾਂ ਅਤੇ ਪੇਂਡੂ ਭਾਈਚਾਰਿਆਂ ਵਿੱਚ ਉਸ ਜਗਾ ਭੇਜਿਆ ਜਾਵੇਗਾ ਜਿੱਥੇ ਸਟਾਫ਼ ਦੀਆਂ ਸਭ ਤੋਂ ਵੱਡੀਆਂ ਲੋੜਾਂ ਹਨ। ਨਿਊਜ਼ ਰੀਲੀਜ਼ ਵਿੱਚ ਇਹ ਵੀ ਲਿਿਖਆ ਗਿਆ ਹੈ, “ਇਹ ਯਤਨ ਪੂਰੇ ਸੂਬੇ ਵਿੱਚ ਅਲਬਰਟਾ ਹੈਲਥ ਸਰਵਿਿਸਜ਼ ਦੀ ਵਿਆਪਕ ਸਿਹਤ ਕਰਮਚਾਰੀ ਰਣਨੀਤੀ ਨਾਲ ਮੇਲ ਖਾਂਦੇ ਹਨ।” ਪਿਛਲੇ ਸਾਲ, ਅਲਬਰਟਾ ਹੈਲਥ ਸਰਵਿਿਸਜ਼ ਨੇ ਅੰਤਰਰਾਸ਼ਟਰੀ ਪੱਧਰ ‘ਤੇ ਸਿੱਖਿਅਤ ਨਰਸ ਲਈ ਭਰਤੀ ਮੁਹਿੰਮ ਦੀ ਇੱਕ ਲੜੀ ਸ਼ੁਰੂ ਕੀਤੀ ਸੀ ਜਿਸ ਤਹਿਤ ਹਜ਼ਾਰਾਂ ਅਰਜੀਆਂ ਦਾਖਿਲ ਹੋਈਆਂ ਸਨ। ਇਸ ਤੋਂ ਇਲਾਵਾ, ਅੰਤਰਰਾਸ਼ਟਰੀ ਪੱਧਰ ‘ਤੇ ਸਿੱਖਿਅਤ ਨਰਸਾਂ ਜੋ ਪਹਿਲਾਂ ਹੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਦੁਆਰਾ ਨਿਯੁਕਤ ਕੀਤੀਆਂ ਗਈਆਂ ਹਨ, ਜਾਂ ਤਾਂ ਲਾਇਸੰਸਸ਼ੁਦਾ ਪ੍ਰੈਕਟੀਕਲ ਨਰਸਾਂ ਜਾਂ ਸਿਹਤ ਸੰਭਾਲ ਸਹਾਇਕ ਵੱਜੋਂ, ਰਜਿਸਟਰਡ ਨਰਸਾਂ ਬਣਨ ਲਈ ਉਹਨਾਂ ਦੇ ਹੁਨਰ ਅਤੇ ਗਿਆਨ ਨੂੰ ਵਧਾਉਣ ਲਈ ਸਹਾਇਤਾ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।

Exit mobile version