ਰਸਮੋ ਰਿਵਾਜ਼
ਆਈ ਵਿਸਾਖੀ
ਆਈ ਵਿਸਾਖੀ ਫ਼ਸਲਾਂ ਪੱਕੀਆਂ ।
ਹੋਵਣ ਪੂਰੀਆਂ ਆਸਾਂ ਰੱਖੀਆਂ ।
ਹਰ ਘਰ ਦਾਣੇ ਆਵਣ ਪੂਰੇ,
ਰਹਿਣ ਨਾ ਕੋਈ ਚਾਅ ਅਧੂਰੇ ।
ਹੋਣ ਪੂਰੀਆਂ ਮੁਰਾਦਾਂ ਤੱਕੀਆਂ,
ਆਈ ਵਿਸਾਖੀ ਫ਼ਸਲਾਂ ਪੱਕੀਆਂ।
ਵਿਹੜੇ ਖ਼ੁਸ਼ੀਆਂ ਭੰਗੜੇ ਪਾਵਣ,
ਦੁੱਖ ਨਾ ਕਿਸੇ ਦੇ ਨੇੜੇ ਆਵਣ ।
ਜਗ ਜਾਵਣ ਬੁਝੀਆਂ ਬੱਤੀਆਂ,
ਆਈ ਵਿਸਾਖੀ ਫ਼ਸਲਾਂ ਪੱਕੀਆਂ।
ਭਾਈਚਾਰਾ ਨਾ ਕਿਸੇ ਦਾ ਟੁੱਟੇ,
ਜਾਵੇ ਨਾ ਕੋਈ ਜੋਬਨ ਰੁੱਤੇ ।
‘ਵਾਵਾਂ ਵਗਣ ਕਦੇ ਨਾ ਤੱਤੀਆਂ,
ਆਈ ਵਿਸਾਖੀ ਫ਼ਸਲਾਂ ਪੱਕੀਆਂ।
ਰਲ-ਮਿਲ ਗਾਈਏ ਹੱਸੀਏ,
ਹਰ ਇੱਕ ਨੂੰ ਨੇੜੇ ਰੱਖੀਏ ।
‘ਬਲਜੀਤ’ ਸੁਣਾਈਏ ਗੱਲਾਂ ਸੱਚੀਆਂ,
ਆਈ ਵਿਸਾਖੀ ਫ਼ਸਲਾਂ ਪੱਕੀਆਂ।
ਬਲਜੀਤ ਸਿੰਘ ਅਕਲੀਆ,
(ਪੰਜਾਬੀ ਮਾਸਟਰ), ਸਸਸਸ ਹੰਡਿਆਇਆ (ਬਰਨਾਲਾ)।
ਮੋਬਾ. ਨੰਬਰ – 9872121002