ਕਲਮੀ ਸੱਥ

ਆੜਾ ਅੰਬ ਤੋਂ ਬਿਨਾਂ ਭਲਾਂ ਹੋਰ ਵੀ ਕੁੱਝ ਹੁੰਦਾ ਐ !

ਆੜਾ ਅੰਬ ਤੋਂ ਬਿਨਾਂ ਭਲਾਂ ਹੋਰ ਵੀ ਕੁੱਝ ਹੁੰਦਾ ਐ!

ਇੱਕ ਦੂਜੇ ਦੇ ਬਰਾਬਰ, ਸਮਾਨ ਜਾਂ ਇਕੋ ਜਿਹੇ ਅਰਥ ਰੱਖਣ ਵਾਲ਼ੇ ਸ਼ਬਦਾਂ ਨੂੰ ਸਮਾਨਾਰਥਕ ਸ਼ਬਦ ਕਿਹਾ ਜਾਂਦਾ ਹੈ ਭਾਸ਼ਾ ਵਿਿਗਆਨੀਆਂ ਦੇ ਅਨੁਸਾਰ ਭਾਸ਼ਾ ਵਿਿਗਆਨ ਦੇ ਨਿਯਮ ਕਹਿੰਦੇ ਹਨ ਕਿ ਕੋਈ ਸ਼ਬਦ ਕਿਸੇ ਹੋਰ ਸ਼ਬਦ ਦਾ ਬਹੁਤੀ ਵਾਰੀ ਪੂਰਾ ਪੂਰਾ ਸਮਾਨ ਅਰਥਕ ਨਹੀਂ ਹੁੰਦਾ ਪਰ ਫਿਰ ਵੀ ਅਸੀਂ ਬੋਲ ਚਾਲ ਤੇ ਲਿਖਤ ਵਿੱਚ ਅਜਿਹੇ ਸ਼ਬਦਾਂ ਦੀ ਹੋਂਦ ਨੂੰ ਮੰਨ ਲੈਂਦੇ ਹਾਂ। ਅਜਿਹੇ ਸ਼ਬਦ ਵਰਤੋ ਸਮੇਂ ਕਦੇ ਇੱਕ ਦੂਜੇ ਦੇ ਪੂਰੇ ਸਮਾਨ ਅਰਥ ਤੇ ਕਦੇ ਨੇੜੇ ਦੇ ਸਮਾਨ ਅਰਥ ਪ੍ਰਤੀਤ ਹੁੰਦੇ ਹਨ। ਸਾਨੂੰ ਆਪਣੇ ਸ਼ਬਦ ਭੰਡਾਰ ਨੂੰ ਵਧਾਉਣ ਲਈ ਅਜਿਹੇ ਸ਼ਬਦਾਂ ਦੀ ਵੱਧ ਤੋਂ ਵੱਧ ਜਾਣਕਾਰੀ ਹੋਣੀ ਚਾਹੀਦੀ ਹੈ। ਆਓ ਆਪਾਂ ਅਜਿਹੇ ਸ਼ਬਦਾਂ ਦੀ ਸਾਂਝ ਪਾਈਏ। ਅਜਿਹੇ ਸ਼ਬਦਾਂ ਦੀ ਵਰਤੋਂ ਪ੍ਰਸੰਗ ਅਨੁਸਾਰ ਧਿਆਨ ਨਾਲ਼ ਕਰਨੀ ਚਾਹੀਦੀ ਹੈ ਕਿਉਂਕਿ ਇਹਨਾਂ ਦੇ ਅਰਥ ਤਾਂ ਭਾਵੇਂ ਇੱਕੋ ਜਿਹੇ ਲੱਗਦੇ ਹਨ ਪਰ ਇਹ ਵੱਖ ਵੱਖ ਸੰਦਰਭ ਵਿੱਚ ਵੱਖ ਵੱਖ ਵਾਕਾਂ ਵਿੱਚ ਵੱਖ ਵੱਖ ਤਰੀਕੇ ਨਾਲ਼ ਵਰਤੇ ਜਾਂਦੇ ਹਨ। ਇਸ ਅੰਕ ਵਿੱਚ ਅ ਨਾਲ ਸਬੰਧਿਤ ਸ਼ਬਦਾਂ ਬਾਰੇ ਜਾਨਣ ਦੀ ਕੋਸ਼ਿਸ਼ ਕਰਦੇ ਹਾਂ –

ਜਗਤਾਰ ਸਿੰਘ ਸੋਖੀ 91 9417166386

ਬਾਕੀ 6 ਸ਼ਤੰਬਰ 2024 ਵਾਲੇ ਅਗਲੇ ਅੰਕ ਵਿੱਚ
ਅਮਲਦਾਰ : ਹਾਕਮ, ਕਰਿੰਦਾ, ਤਹਿਸੀਲਦਾਰ, ਮੁਹੱਸਿਲ।
ਅਮਲਤਰਾਜ਼ : ਆਪਣੇ ਜ਼ਿੰਮੇ ਲੈਣ ਵਾਲ਼ਾ ਕੰਮ।
ਅਮਲਨ : ਹਕੀਕਤ ਵਿੱਚ, ਯਥਾਰਥ ਵਿੱਚ।
ਅਮਲਾ : ਅਹਿਲਕਾਰ, ਸਟਾਫ਼, ਕਚਹਿਰੀ ਦੇ ਲੋਕ, ਕਰਮਚਾਰੀ, ਕਾਰਕੁੰਨ।
ਅਮਲਾਕ : ਜ਼ਮੀਨ, ਜਾਇਦਾਦ।
ਅਮਲਾਕ-ਏ-ਗ਼ੈਰਮਨਕੂਲਾ : ਅਚੱਲ ਜਾਇਦਾਦ।
ਅਮਾਨ : ਹਿਫ਼ਾਜਤ, ਪਨਾਹ।
ਅਮਾਨਤਦਾਰ : ਅਮਾਨਤ ਰੱਖਣ ਵਾਲ਼ਾ, ਅਮੀਨ, ਖ਼ਜ਼ਾਨਚੀ।
ਅਮਾਮਾ : ਦਸਤਾਰ, ਪੱਗ।
ਅਮੀਮ : ਸਾਰਿਆਂ ਤੇ ਹਾਵੀ।
ਅਮੂਦਨ : ਸਿੱਧੇ ਰੂਪ ਵਿੱਚ।
ਅਮੂਮਨ : ਆਮ ਤੌਰ ਤੇ।
ਅਯਾਂ : ਖੁੱਲਿਆ ਹੋਇਆ, ਝਲਕਣਾ।
ਅਯਾਗ਼ : ਸ਼ਰਾਬ ਦਾ ਪਿਆਲਾ, ਸਾਗਰ।
ਅਯਾੱਰ : ਹੁਸ਼ਿਆਰ, ਚਲਾਕ, ਚਾਲਬਾਜ਼, ਠੱਗ, ਧੋਖੇਬਾਜ਼, ਫ਼ਰੇਬੀ, ਮੱਕਾਰ।
ਅਯਾਂ : ਸਪਸ਼ਟ, ਪ੍ਰਗਟ।
ਅਰਸ਼ : ਅੱਧਾ ਗਜ਼, ਅਸਮਾਨ।
ਅਰਸ-ਏ-ਦਰਾਜ਼ : ਬਹੁਤ ਮੁੱਦਤ, ਲੰਮਾ ਸਮਾਂ।
ਅਰਸ-ਏ-ਜ਼ੀਸਤ : ਉਮਰ, ਆਯੂ, ਜ਼ਿੰਦਗੀ, ਜੀਵਨ।
ਅਰਸਾ : ਜ਼ਮਾਨਾ, ਫ਼ਾਸਲਾ, ਵਕਫ਼ਾ।
ਅਰਕਾਨ : ਅਫ਼ਸਰ, ਸਹਾਰੇ, ਸਰਦਾਰ, ਹਕੂਮਤ ਚਲਾਉਣ ਵਾਲ਼ੇ ਲੋਕ, ਥੰਮੀਆਂ।
ਅਰਜ਼ : ਕਦਰ, ਧਰਤੀ ਵਿਚਲੇ ਕੀੜੇ ਮਕੌੜੇ, ਮਾਣ, ਮਾਤਰਾ, ਮੁੱਲ।
ਅਰਜ਼-ਏ-ਨਿਯਾਜ਼ੇ-ਇਸ਼ਕ : ਆਸ਼ਕੀ ਦਾ ਦਾਅਵਾ ਕਰਨ ਵਾਲ਼ਾ।
ਅਤਸ਼ : ਪਿਆਸ।
ਅਰਜ਼-ਏ-ਗ਼ਮ : ਦੁੱਖ ਦਾ ਪ੍ਰਦਰਸ਼ਨ।
ਅਰਜ਼ ਅਰਸਾਲ : ਮਾਮਲਾ ਜਮ੍ਹਾ ਕਰਾਉਣ ਦੀ ਅਰਜ਼ੀ।
ਅਰਜ਼ ਕੁਨਿੰਦਾ : ਬੇਨਤੀ ਕਰਨ ਵਾਲ਼ਾ।
ਅਰਜ਼ਨੀ : ਸਸਤਾਪਨ।
ਅਰਜ਼ਾ : ਸੁਸਤੀ।
ਅਰਜ਼ਾਂ : ਸਸਤਾ, ਸਵੱਲਾ, ਕੌਡੀਆਂ ਦੇ ਭਾਅ।
ਅਰਜ਼ੀ ਨਵੀਸ : ਅਰਜ਼ੀ ਲਿਖਣ ਵਾਲ਼ਾ।
ਅਰਦਲੀ : ਅਫ਼ਸਰ ਦੇ ਨਾਲ਼ ਰਹਿਣ ਵਾਲ਼ਾ ਸਿਪਾਹੀ, ਸੂਚਨਾ ਲਿਆਉਣ ਵਾਲ਼ਾ ਜਾਂ ਲਿਜਾਣ ਵਾਲ਼ਾ ਹਰਕਾਰਾ।
ਅਰਬਦਾ : ਸ਼ਰਾਰਤ, ਝਗੜਾ, ਬਦਖੋਈ, ਲੜਾਈ, ਵੈਰ-ਵਿਰੋਧ।
ਅਰਾਇਜ਼ : ਅਰਜ਼ੀਆਂ, ਚਿੱਠੀਆਂ, ਦਰਖ਼ਾਸਤਾਂ।
ਅਰਾਜ਼ੀ : ਵਾਹੀ ਬੀਜੀ ਜ਼ਮੀਨ ਦਾ ਖੇਤਰ।
ਅਰਾਜ਼ੀ ਉਫ਼ਤਾਦਾ : ਅਣਵਾਹੀ ਭੋਇਂ, ਬੰਜਰ, ਰੱਕੜ।
ਅਰਾਜ਼ੀ-ਏ-ਸਕਨੀ : ਉਹ ਧਰਤੀ ਜਿਸ ਤੇ ਮਕਾਨ ਬਣਾਏ ਜਾਣ।
ਅਰਾਜ਼ੀ-ਏ-ਸ਼ਾਮਿਲਾਤ : ਸ਼ਾਮਲਾਟ, ਪਿੰਡ ਦੀ ਸਾਂਝੀ ਭੋਇਂ।
ਅਰਾਜ਼ੀ-ਏ-ਸ਼ੋਰ : ਕੱਲਰ ਜਾਂ ਸ਼ੋਰੇ ਵਾਲ਼ੀ ਜ਼ਮੀਨ।
ਅਰਾਜ਼ੀ-ਏ-ਖ਼ਾਲਸਾ : ਸਰਕਾਰੀ ਜ਼ਮੀਨ, ਸ਼ਾਮਲਾਟ।
ਅਰਾਜ਼ੀ-ਏ ਦਰਿਆ ਬੁਰਦ : ਦਰਿਆ ਦੀ ਲਪੇਟ ਜਾਂ ਰੋੜ੍ਹ ਵਿੱਚ ਆਈ ਜ਼ਮੀਨ।
ਅਰਾਜ਼ੀ-ਏ-ਨੌ-ਤਰੱਦਦ : ਨਵੀਂ ਨਵੀਂ ਵਾਹੀ ਹੋਈ ਜ਼ਮੀਨ।
ਅਰਾਜ਼ੀ-ਏ-ਬੰਦੋਬਸਤੀ : ਬੰਦੋਬਸਤ ਵਿੱਚ ਆਈ ਜ਼ਮੀਨ।
ਅਰਾਜ਼ੀ-ਏ-ਮੁਆਫ਼ੀ : ਲਗਾਨ ਰਹਿਤ ਜ਼ਮੀਨ।
ਅਰਾਜ਼ੀ-ਏ-ਵਕਫ਼ : ਕਿਸੇ ਭਲੇ ਕੰਮ ਲਈ ਦਿੱਤੀ ਹੋਈ ਜ਼ਮੀਨ।
ਅਰੀਜ਼ਾ-ਏ-ਨਯਾਜ਼ : ਨਿਮਰਤਾ ਸਹਿਤ ਲਿਖੀ ਦਰਖ਼ਾਸਤ।
ਅਲ-ਅਬਦ : ਦਸਤਖ਼ਤ, ਦਾਸ, ਨਿਸ਼ਾਨੀ, ਬੰਦਾ।
ਅਲ ਅਮਾਂ : ਦਇਆ ਕਰੋ।
ਅਲ ਸੇਟ : ਦਗ਼ਾ, ਧੋਖਾ, ਫ਼ਰੇਬ, ਫੰਧਾ।
ਅਲ ਹੱਕ : ਸਹੀ, ਸੱਚ ਹੈ,ਹੱਕ ਹੈ, ਦਰੁਸਤ।
ਅਲ ਹਾਸਿਲ : ਅਖ਼ੀਰ, ਅੰਤ ਨੂੰ।
ਅਲਫ਼ਾਜ਼ : ਸ਼ਬਦ।
ਅਲਬੱਤਾ : ਜ਼ਰੂਰ, ਪਰ, ਬੇਸ਼ੱਕ, ਲੇਕਿਨ।
ਅਲੰਬੜਾ : ਲਾਂਬੂ।
ਅਲਮ : ਝੰਡਾ।
ਅਲਮ ਬਰਦਾਰ : ਅੱਗੇ-ਅੱਗੇ ਝੰਡਾ ਚੁੱਕ ਕੇ ਤੁਰਨ ਵਾਲ਼ਾ, ਨੇਤਾ, ਲੰਬੜਦਾਰ।
ਅਲਮ ਰੁਬਾ : ਸ਼ੌਕ ਨੂੰ ਖ਼ਤਮ ਕਰਨ ਵਾਲ਼ਾ।
ਅਲਵਿਦਾ : ਰੁਖ਼ਸਤ, ਵਿਦਾਇਗੀ।
ਅਲਾਕਾ : ਅਹੁਦਾ, ਸੰਬੰਧ, ਸਰਹੱਦ, ਜਾਇਦਾਦ, ਦੋਸਤੀ, ਨੌਕਰੀ, ਰਾਬਤਾ, ਲਗਾ।
ਅਲਾਮਾਤ : ਚਿੰਨ੍ਹ, ਨਿਸ਼ਾਨੀਆਂ।
ਅਲਿਫ਼ : ਅਰਬੀ ਅਤੇ ਫ਼ਾਰਸੀ ਵਰਨਮਾਲਾ ਦਾ ਪਹਿਲਾ ਅੱਖਰ।
ਅਲੀਮ : ਵਾਕਫ਼, ਵਿਦਵਾਨ।
ਅਲੀਲ : ਦੁਖੀ, ਬਿਮਾਰ, ਰੋਗੀ।
ਅਲੈਹਿਦਗੀ : ਜੁਦਾਈ, ਵਿਛੋੜਾ।
ਅਵਲੋ ਖ਼ਿਰਦ : ਵਾਧਾ।
ਅਵਾਨ : ਅਧੇੜ ਉਮਰ ਦੀ ਇਸਤਰੀ, ਘਰ ਦੀ ਮਾਲਕਣ।
ਅਵਾਮ : ਆਦਮੀ, ਆਮ ਲੋਕ, ਜਨਤਾ, ਪਰਜਾ, ਰਿਆਇਆ।
ਅਵਾਰਾਸ਼ਬੀ : ਭਟਕਣਾ।
ਆਇੰਦਾ : ਅੱਗੇ ਨੂੰ, ਆੳੇੁਣ ਵਾਲ਼ਾ, ਫੇਰ ਕਦੇ।
ਆਈਨ : ਕਾਇਦਾ, ਕਾਨੂੰਨ, ਨਿਯਮ, ਰੀਤੀ ਰਿਵਾਜ਼, ਵਿਧਾਨ।
ਆਈਨ-ਏ-ਹਕੂਮਤ : ਹਕੂਮਤ ਕਰਨ ਦਾ ਕਾਨੂੰਨ, ਵਿਧਾਨ।
ਆਈਨ-ਏ-ਮਾਲ : ਮਾਲ ਕਨੂੰਨ, ਲਗਾਨ ਸੰਬੰਧੀ ਕਨੂੰਨ।
ਆਈਨ-ਏ-ਫ਼ੌਜਦਾਰੀ : ਫ਼ੌਜਦਾਰੀ ਕਨੂੰਨ।
ਆਸਤਾਂ : ਚੌਖਟ ਜਾਂ ਦਹਿਲੀਜ਼।
ਆਸ਼ਨਾ : ਜਾਣਿਆ ਪਹਿਚਾਣਿਆ, ਪਹਿਚਾਣੀ ਹੋਈ।
ਆਸ਼ਨਾ-ਏ-ਗ਼ਮ : ਦਰਦ ਜਾਂ ਦੁੱਖ ਨੂੰ ਸਮਝਣਾ।
ਆਸ਼ਨਾਈ : ਜਾਣ-ਪਹਿਚਾਣ।
ਆਸ਼ਿਯਾਂ : ਆਲ੍ਹਣਾ।
ਆਸੀ : ਅਪਰਾਧੀ, ਗੁਨਾਹਗਾਰ, ਪਾਪੀ, ਦੋਸ਼ੀ, ਮੁਜਰਿਮ।
ਆਹਦ : ਰੱਬ।
ਆਹਨੀ : ਲੋਹੇ ਦੇ ਬਣੇ ਹੋਏ।
ਆਹਲਾ : ਉੱਚ ਪੱਧਰ ਦਾ, ਵੱਡਾ।
ਆਹੂ : ਚੁੰਗੀਆਂ ਭਰਨਾ।
ਆਕਨਾਮਾ : ਉਹ ਲਿਖਤ ਜਿਸ ਰਾਹੀਂ ਜਾਇਦਾਦ ਵਿੱਚੋਂ ਪੁੱਤਰ ਨੂੰ ਵਾਂਝਾ ਕੀਤਾ ਜਾਵੇ, ਬੇਦਖ਼ਲੀ ਦੀ ਲਿਖਤ।
ਆਕਬਾਤ : ਅੱੱਗਾ, ਪਰਲੋਕ।
ਆਖ਼ : ਸ਼ਾਬਾਸ਼, ਵਾਹ ਵਾਹ।
ਆਖ਼ਿਰੀਨ : ਅੰਤਲਾ।
ਆਗ਼ਾ : ਸਰਦਾਰ, ਮਾਲਕ।
ਆਗਾਜ਼ : ਅਰੰਭ, ਸ਼ੁਰੂਆਤ, ਪਹਿਲ।
ਆਜ਼ਾਦਾਨਾ : ਖੁੱਲ੍ਹਮ-ਖੁੱਲ੍ਹਾ, ਨਿਧੜਕ।
ਆਜ਼ਿਸ਼ : ਮਜਬੂਰ, ਲਾਚਾਰ।
ਆਜਿਜ਼ : ਕਮਜ਼ੋਰ, ਗ਼ਰੀਬ, ਬੇਆਸ, ਬੇਵੱਸ, ਨਿਮਰ, ਮਜ਼ਬੂਰ, ਲਾਚਾਰ।
ਆਜਿਜ਼ੀ : ਨਿਮਰਤਾ।
ਆਜ਼ਿਰ : ਉਜ਼ਰ ਕਰਨ ਵਾਲ਼ਾ, ਬਹਾਨੇਬਾਜ਼।
ਆਜਿਲ : ਕਾਹਲ਼ਾ, ਜ਼ਲਦਬਾਜ਼।
ਆਢਾ ਲਾਉਣਾ : ਲੜਾਈ ਕਰਨੀ।
ਆਤਿਸ਼ : ਅੱਗ।
ਆਤਿਸ਼ –ਬ- ਜਾਂ : ਜੀਹਦੇ ਦਿਲ ਵਿੱਚ ਅੱਗ ਲੱਗੀ ਹੋਵੇ।
ਆਤਿਸ਼ਕਦੇ : ਅਗਨੀ ਕੁੰਡ।
ਆਤਿਸ਼ਫ਼ਿਸ਼ਾਂ : ਜਵਾਲਾਮੁੱਖੀ।
ਆਤਿਫ਼ਤ : ਕਿਰਪਾ, ਦਇਆ, ਮਿਹਰਬਾਨੀ।
ਆਦਤਨ : ਆਦਤ ਵਜੋਂ।
ਆਦਾਬ : ਕਾਇਦਾ, ਤਮੀਜ਼, ਤਹਿਜ਼ੀਬ, ਦਸਤੂਰ।
ਆਦਿਲ : ਇਨਸਾਫ਼ ਕਰਨ ਵਾਲ਼ਾ।
ਆਫ਼ਤਾਬ : ਸੂਰਜ
ਆਬ : ਅਰਕ, ਹੰਝੂ, ਖ਼ੂਬੀ, ਪਾਣੀ।
ਆਬਸਾਲ : ਬਗ਼ੀਚੀ, ਬਾਗ਼।
ਆਬਕਾਰ : ਸ਼ਰਾਬ ਦਾ ਵਪਾਰੀ, ਕਲਾਲ, ਨਸ਼ੇ ਦਾ ਧੰਦਾ ਕਰਨ ਵਾਲ਼ਾ।
ਆਬ-ਪਾਸ਼ : ਸਿੰਚਤ, ਸੇਂਜੂ, ਬਹਿਸ਼ਤੀ, ਮਾਸ਼ਕੀ।
ਆਬਜੂ : ਸੂਆ, ਚਸ਼ਮਾ, ਨਹਿਰ, ਨਾਲਾ।
ਆਬਬਾਜ਼ : ਤਾਰੂ, ਤੈਰਾਕ।
ਆਬਰੂ : ਇੱਜ਼ਤ।
ਆਬਰੂ ਰੇਜ਼ : ਪੱਤ ਲਾਹੁਣ ਵਾਲ਼ਾ।
ਆਬਲਾ : ਛਾਲਾ।
ਆਂਬੜ ਘੁੱਟੀ : ਜੰਮਣ ਘੁੱਟੀ।
ਆਬਾਈ : ਜੱਦੀ।
ਆਬਾਈ ਵਤਨ : ਪਿਓ ਦਾਦੇ ਦਾ ਦੇਸ਼, ਮਾਤਰ ਭੂਮੀ।
ਆਬਾਦ : ਹਰਿਆ-ਭਰਿਆ,ਵਸਦਾ-ਰਸਦਾ।
ਆਬਾਦਕਾਰ : ਵਸਾਉਣ ਵਾਲ਼ਾ, ਵਾਹੀਕਾਰ।
ਆਬਾਦਕਾਰੀ : ਨਵਾਂ ਥਾਂ ਵਸਾਉਣ ਦਾ ਕਾਰਜ।
ਆਬਿਦ : ਇਬਾਦਤ ਕਰਨ ਵਾਲ਼ਾ, ਭਗਤ, ਰੱਬ ਦਾ ਸੇਵਕ।
ਆਬਿਯਾਨਾ : ਉਹ ਰਕਮ ਜੋ ਮਹਿਕਮਾ ਨਹਿਰ ਖੇਤਾਂ ਦੇ ਵਿੱਚ ਪਾਣੀ ਦੇਣ ਦੇ ਬਦਲੇ ਵਸੂਲ ਕਰਦਾ ਹੈ।
ਆਬੀ : ਸੇਮ ਵਾਲੀ, ਨਹਿਰੀ।
ਆਬੇ-ਰਵਾਂ : ਵਗਦਾ ਪਾਣੀ (ਨਦੀਆਂ)।
ਆਬੋ-ਗਿਲ : ਪਾਣੀ ਅਤੇ ਮਿੱਟੀ।
ਆਮ-ਉ ਰਫ਼ਤ : ਆਉਣਾ ਜਾਣਾ, ਮੇਲ ਮਿਲਾਪ।
ਆਮਦ : ਆਗਮਨ।
ਆਮਦ-ਉ-ਖ਼ਰਚ : ਆਮਦਨ ਅਤੇ ਖ਼ਰਚ।
ਆਮਾਦਾ : ਤਿਆਰ, ਰਜ਼ਾਮੰਦ, ਰਾਜ਼ੀ।
ਆਮਿਰ : ਆਬਾਦ।
ਆਰਜ਼ੀ : ਅਸਥਾਈ, ਕੁੱਝ ਸਮੇਂ ਲਈ, ਹੰਗਾਮੀ, ਥੋੜ੍ਹ-ਚਿਰੀ, ਵਕਤੀ।
ਆਰਿਜ਼ : ਪਲਕਾਂ।
ਆਰਿਫ਼ : ਸਬਰ ਕਰਨ ਵਾਲ਼ਾ, ਪਛਾਣਨ ਵਾਲ਼ਾ, ਰੱਬ ਨੂੰ ਸਮਝਣ ਵਾਲ਼ਾ, ਰੂਹਾਨੀ ਭੇਦਾਂ ਦਾ ਜਾਣੂੰ।
ਆਰੀ : ਰਹਿਤ।
ਆਰੀਯਤ : ਉਧਾਰ, ਕੁੱਝ ਸਮੇਂ ਲਈ ਮੰਗੀ ਚੀਜ਼, ਕਰਜ਼।
ਆਲਮ : ਜ਼ਮਾਨਾ।
ਆਲਮ ਪਨਾਹ : ਜੋ ਦੂਜਿਆਂ ਨੂੰ ਸ਼ਰਨ ਦੇਵੇ, ਬਾਦਸ਼ਾਹ।
ਆਲਿਮ : ਜਾਨਣ ਵਾਲ਼ਾ, ਵਿਦਵਾਨ।
ਆਲਮੀ ਸ਼ੋਹਰਤ ਯਾਫ਼ਤਾ : ਸੰਸਾਰ ਪ੍ਰਸਿੱਧ।
ਆਲੂਦ : ਚਿੱਕੜ।
ਐਸ਼-ਉ-ਇਸ਼ਰਤ : ਅਯਾਸ਼ੀ, ਸੁੱਖ ਅਰਾਮ, ਮਜ਼ਾ, ਮੌਜ-ਮੇਲਾ।
ਐਹਲੇ-ਮਨਸਬ : ਅਹੁਦੇਦਾਰ, ਉੱਚ ਅਧਿਕਾਰੀ।
ਐਹਲੇ-ਮੁਆਸ਼ : ਚੰਗੇ ਕਿੱਤੇ ਵਾਲ਼ਾ।
ਐਨ : ਅੱਖ, ਸਕਾ ਭਰਾ, ਸੂਰਜ, ਸ਼ਖ਼ਸ, ਸੋਨਾ, ਹਕੀਕਤ, ਹੂ-ਬ-ਹੂ, ਪਾਣੀ ਦਾ ਸੋਮਾ, ਮਾਲ।
ਐਨੀ ਸ਼ਹਾਦਤ : ਅੱਖੀਂ ਦੇਖੀ ਗਵਾਹੀ, ਚਸ਼ਮਦੀਦ ਗਵਾਹੀ।
ਔਕਾਤ : ਹੈਸੀਅਤ, ਵਕਤ ਦਾ ਬਹੁਵਚਨ।
ਔਕਾਤ ਗੁਜ਼ਾਰੀ : ਪੈਨਸ਼ਨ, ਵਕਤ ਗੁਜ਼ਾਰਨਾ, ਵਜ਼ੀਫ਼ਾ।
ਔਕਾਫ਼ : ਵਕਫ਼ ਦਾ ਬਹੁਵਚਨ।
ਔਬਾਸ਼ : ਇਕੱਠ, ਗੁੰਡੇ, ਜਨ ਸਧਾਰਨ, ਭੀੜ, ਲੁੱਚੇ ਲੰਡੇ।
ਔਬਾਸ਼ੀ : ਗੁੰਡਾਗਰਦੀ, ਬਦਮਾਸ਼ੀ।
ਔਰਾਕੇ ਪਰੇਸ਼ਾਂ : ਖਿੱਲਰੇ ਪੰਨੇ।
ਅੰਕਤ : ਦਰਜ
ਅੰਗਿਸ਼ਤ : ਅੰਗਿਆਰ।
ਅੰਜਾਮ : ਅੰਤ, ਸਿੱਟਾ, ਨਤੀਜਾ।
ਅੰਜਾਮ-ਏ-ਸਫ਼ਰ : ਸਫ਼ਰ ਦਾ ਅੰਤ।
ਅੰਜਾਮਕਾਰ : ਅਖ਼ੀਰ ਨੂੰ, ਅੰਤ ਨੂੰ, ਆਖ਼ਿਰਕਾਰ, ਫ਼ਲਸਰੂਪ।
ਅੰਜੁਮਨ : ਮਹਿਫ਼ਲ।
ਅੰਦਰਜ਼ : ਵਸੀਅਤ।
ਅੰਦਾਜ਼ : ਤਰਜ਼, ਤਰੀਕਾ, ਤੌਰ, ਨਖ਼ਰਾ।
ਅੰਦਾਜ਼ੇ ਸੁਖ਼ਨ : ਗ਼ਜ਼ਲ ਬੋਲਣ ਜਾਂ ਕਹਿਣ ਦਾ ਢੰਗ।
ਅੰਦਾਜੇ ਬਯਾਂ : ਕਹਿਣ ਦਾ ਢੰਗ।
ਅੰਦੇਸ਼ : ਸੋਚ।
ਅੰਦੇਸ਼ਾ : ਫ਼ਿਕਰ।
ਅੰਦੇਸ਼ਾ-ਏ-ਜਿਯਾਂ : ਹਾਨੀ ਦਾ ਡਰ।
ਅੰਦੋਹ : ਕਸ਼ਟ, ਗ਼ਮ, ਦੁੱਖ।
ਅੰਦੋਖਤਾ : ਖ਼ਜ਼ਾਨਾ, ਜਮ੍ਹਾਂ ਕੀਤਾ ਹੋਇਆ ਮਾਲ।

Show More

Related Articles

Leave a Reply

Your email address will not be published. Required fields are marked *

Back to top button
Translate »