ਇਕਬਾਲ ਮਾਹਲ ਨੂੰ ਸੁਰਮਾਂ ਪਾਉਣਾ ਤੇ ਮਟਕਾਉਣਾਂ ਆਉਦਾ ਹੈ

ਇਕਬਾਲ ਮਾਹਲ ਨੂੰ ਸੁਰਮਾਂ ਪਾਉਣਾ ਤੇ ਮਟਕਾਉਣਾਂ ਆਉਦਾ ਹੈ
( ਸਤਿੰਦਰ ਪਾਲ ਸਿੰਘ ਸਿੱਧਵਾਂ ) ਇਕਬਾਲ ਮਾਹਲ ਦੇ ਮੀਡੀਆ ਵਿੱਚ 50 ਸਾਲ ਸ਼ਾਨੋ ਸ਼ੋਕਤ ਨਾਲ ਪੂਰੇ ਕਰਨ ਤੇ ਉਨ੍ਹਾ ਦੇ ਸਨੇਹੀਆਂ ਵੱਲੋਂ ਬੰਬੇ ਪੈਲਸ ਵਿੱਚ ਇਕ ਪ੍ਰਭਾਵਸ਼ਾਲੀ ਸਮਾਗਮ ਮਾਣਿਆਂ ਗਿਆ। ਇਕਬਾਲ ਮਾਹਲ ਪੰਜਾਬੀਅਤ ਦਾ ਅੰਤਰਰਾਸ਼ਟਰੀ ਝੰਡਾਬਰਦਾਰ ਹੈ ।ਚਲਦੀ ਫਿਰਦੀ ਸੰਗੀਤਕ ਯੂਨੀਵਰਸਿਟੀ ਇਸਾਈਕਲੋਪੀਡੀਆ ਹੈ ।

ਇਕਬਾਲ ਮਾਹਲ ਅਤੇ ਸਤਿੰਦਰ ਪਾਲ ਸਿੰਘ ਸਿੱਧਵਾਂ )

ਇਕਬਾਲ ਮਾਹਲ ਬਹੁ ਪੱਖੀ ਸ਼ਖ਼ਸੀਅਤ ਹੈ । ਉਹ ਸੜਦੇ ਬਲਦੇ ਰਿਸ਼ਤਿਆਂ ਵਿੱਚ ਵੀ ਭਾਰਤ ਪਾਕਿਸਤਾਨ ਦੇ ਪੰਜਾਬੀਆਂ ਨੂੰ ਇੱਕ ਲੜੀ ਵਿੱਚ ਪਰੋਣ ਵਾਲਾ ਸਰੋਤ ਹੈ ।ਇਕਬਾਲ ਜੋੜਨ ਵਾਲਾ ਧੁਰਾ ਹੈ ਇਕਬਾਲ ਸੂਈ ਬਣਕੇ ਜੋੜਦਾ ਹੈ ।ਕੰਨਾ ਦਾ ਬਹੁਤ ਸੁਰੀਲਾ ਹੈ । ਸ਼ੁੱਧ ਪੰਜਾਬੀ ਉਚਾਰਣ ਦਾ ਧਨੀ ਹੈ ।ਇਕਬਾਲ ਨੂੰ ਨਵੀਂ ਪ੍ਰਤਿਭਾ ਨੂੰ ਤਰਾਸ਼ ਕੇ ਪੱਥਰ ਨੂੰ ਹੀਰਾ ਬਣਾਉਣਾ ਆਉਦਾ । ਉਤਰੀ ਅਮਰੀਕਾ ਵਿੱਚ ਰੇਡੀਓ ਟੈਲੀਵੀਜ਼ਨ ਪ੍ਰੋਗਰਾਮ ਦੇ ਬਾਨੀ ਅਤੇ ਕਾਮਯਾਬ ਸ਼ੋ ਪ੍ਰਮੋਟਰ ਇਕਬਾਲ ਮਾਹਲ ਨੂੰ 50 ਵਰ੍ਹੇ ਦੇ ਸਫਲ ਮੀਡੀਆ ਖੇਤਰ ਵਿੱਚ ਮਾਣ ਸਤਿਕਾਰ ਨਾਲ ਮਾਨਣ ਦੇ ਲਈ ਪੰਜਾਬੀ ਲਹਿਰਾਂ ਟੀਮ ਵੱਲੋਂ ਮੁਬਾਰਕਬਾਦ ।ਸਰਦਾਰ ਇਦਰਜੀਤ ਸਿੰਘ ਬੱਲ ਜੀ ਨੇ ਇਕਬਾਲ ਮਾਹਲ ਦੀ ਮਿਕਨਾਤੀਸੀ ਸ਼ਖ਼ਸੀਅਤ ਬਾਰੇ ਭਰਪੂਰ ਜਾਣਕਾਰੀ ਦਿੱਤੀ।ਰਣਜੀਤ ਸਿੰਘ ਲਾਲ ਤੇ ਮੋਹਸਿਨ ਸ਼ੋਕਤ ਅਲੀ ਨੇ ਸੰਗੀਤ ਮਹਿਫ਼ਲ ਸਜਾਈ ਹਮਦਰਦ ਤੌ ਅਮਰ ਸਿੰਘ ਭੁੱਲਰ ਦੀ ਟੀ ਵੀ ਟੀਮ ਨੇ ਕਵਰੇਜ ਕੀਤੀ । ਮੀਡੀਆ ਤੋ ਸਤਪਾਲ ਜੌਹਲ ,ਸੁੱਖੀ ਨਿੱਝਰ, ਬਲਜਿੰਦਰ ਸੇਖਾ ,ਹਰਜੀਤ ਸਿੰਘ ਵੀ ਹਾਜ਼ਰ ਸਨ । ਗਾਇਕ ਗੁਰਸੇਵਕ ਮਾਨ ਵੀ ਹਾਜ਼ਰ ਹਰਭਜਨ ਮਾਨ , ਅਸ਼ੋਕ ਭੌਰਾ,ਡਾ. ਨਿਰਮਲ ਜੌੜਾ , ਜਸਮੇਰ ਢੱਟ ,ਗੁਰਭਜਨ ਗਿੱਲ ਜੀ ਨੇ ਸ਼ੁੱਭ ਇਛਾਾਵਾਂ ਭੇਜੀਆਂ ।ਨੀਟਾ ਬਲਵਿੰਦਰ ਜੀ ਨੇ ਬਾ ਖ਼ੂਬੀ ਸਟੇਜ ਸੰਚਾਲਨ ਕੀਤਾ।ਮਨਜੀਤ ਮਾਹਲ ਅਤੇ ਨਤਾਸ਼ਾ ਮਾਹਲ ਨੂੰ ਬਹੁਤ ਸਤਿਕਾਰ । ਇਕਬਾਲ ਮਾਹਲ ਬਹੁਤ ਸਤਿਕਾਰ ਅਤੇ ਵਧਾਈ ਦੇ ਹੱਕਦਾਰ ਹਨ ।

Exit mobile version