ਇਨਕਲਾਬ ਦੇ ਅਰਥ ਹਨ, ਬਦੇਸ਼ੀ ਖੂਨੀ ਜਬਾੜਿਆਂ ਤੋਂ ਛੁਟਕਾਰਾ- ਸ਼ਹੀਦ ਊਧਮ ਸਿੰਘ


ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ਮੌਕੇ
ਭਾਰਤ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਵੇਖਣਾ ਚਾਹੁੰਦਾ ਅਤੇ ਆਜ਼ਾਦੀ ਦਾ ਪਰਵਾਨਾ ਸਮਾਜਿਕ ਬਰਾਬਰੀ ਤੇ ਹੱਕ ਸੱਚ ਨਾਲ ਖੜਣ ਵਾਲਾ ਸ਼ਹੀਦ ਊਧਮ ਸਿੰਘ ਅਮਰੀਕਾ ਵੱਸਦਿਆਂ ਗਦਰ ਪਾਰਟੀ ਦੇ ਪ੍ਰਭਾਵ ਹੇਠ ਆਇਆ । ਗਦਰ ਪਾਰਟੀ ਨੇ ਉਸਦੀ ਡਿਊਟੀ ਗੈਰ ਕਾਨੂੰਨੀ ਪਰਵਾਸੀਆਂ ਨੂੰ ਗਦਰੀਆਂ ਦੇ ਗੁਪਤ ਟਿਕਾਣਿਆਂ ਤੇ ਪਹੁੰਚਾਉਣ ਤੇ ਪਾਰਟੀ ਲਈ ਫੰਡ ਇਕੱਠਾ ਕਰਨ ਤੇ ਲਗਾਈ ।

ਸ਼ਹੀਦ ਊਧਮ ਸਿੰਘ। ਜਨਮ 26 ਦਸੰਬਰ 1899

ਨੌਜਵਾਨ ਭਾਰਤ ਸਭਾ ਦੀ ਕਾਨਫਰੰਸ ਵਿੱਚ ਬੋਲਦਿਆਂ ਆਖਿਆ ਇਨਕਲਾਬ ਦੇ ਅਰਥ ਹਨ ਬਦੇਸ਼ੀ ਖੂਨੀ ਜਬਾੜਿਆਂ ਤੋਂ ਛੁਟਕਾਰਾ। ਲੁੱਟ ਖਸੁੱਟ ਤੇ ਉਸ ਨਿਜ਼ਾਮ ਦਾ ਅੰਤ ਜੋ ਅਮੀਰ ਨੂੰ ਹੋਰ ਅਮੀਰ ਤੇ ਗਰੀਬ ਨੂੰ ਕੰਗਾਲੀ ਦੇ ਪੁੜਾਂ ਵਿੱਚ ਪੀਸੇ ਜਾਣ ਲਈ ਮਜਬੂਰ ਕਰਦਾ ਸੀ ।ਸਾਮਰਾਜੀ ਪ੍ਰਬੰਧ ਕਾਰਣ ਲੱਖਾਂ ਕਿਰਤੀ ਕਾਮੇ ਮਿਹਨਤਕਸ਼ ਮਜ਼ਦੂਰ ਮੁੱਢਲੀਆਂ ਲੋੜਾਂ ਕੁੱਲੀ ਗੁੱਲੀ,ਜੁੱਲੀ ਵਿੱਦਿਆ ਅਤੇ ਇਲਾਜ ਦੀਆਂ ਬੁਨਿਆਦੀ ਲੋੜਾਂ ਤੋਂ ਵੀ ਮੁਹਤਾਜ ਨੇ। ਕਿਹੜਾ ਐਸਾ ਪੱਥਰ ਦਿਲ ਮਨੁੱਖ ਹੈ ਕਿਰਤੀ ਕਿਸਾਨਾਂ ਦੀ ਬੇਵੱਸੀ ਤੇ ਲਾਚਾਰੀ ਨੂੰ ਵੇਖ ਕੇ ਜਿਸਦਾ ਖੂਨ ਉਬਾਲੇ ਨਹੀਂ ਖਾਂਦਾ। ਕਹਿਰ ਹੈ ਯਾਰੋ। ਜਿਹੜਾ ਆਪਣੀ ਜ਼ਿੰਦਗੀ ਤੇ ਖੂਨ ਨਾਲ ਸਰਮਾਏਦਾਰੀ ਦੇ ਮਹਿਲ ਉਸਾਰਦਾ ਹੈ। ਉਹ ਆਪ ਢਿੱਡੋਂ ਖਾਲੀ ਤੇ ਕੇਵਲ ਅਸਮਾਨ ਦੀ ਛੱਤ ਹੇਠ ਸੌਵੇਂ । ਅਜਿਹੇ ਨਿਜ਼ਾਮ ਨੂੰ ਸਾੜ ਕੇ ਸੁਆਹ ਕਰ ਦੇਣਾ ਚਾਹੀਦਾ ਹੈ। ਹੁਣ ਤਾਂ ਇਨਕਲਾਬ ,ਇਨਕਲਾਬ ਦੇ ਵਹਿਣ ਤੇ ਖੜਾ ਹੈ। ਅਸੀਂ ਕਰੋੜਾਂ ਲੋਕੀੰ ਜਿਹੜੇ ਬਦੇਸੀ ਅੱਗ ਵਿੱਚ ਧੁਖ ਰਹੇ ਹਾਂ। ਜੇਕਰ ਅਸੀਂ ਆਪ ਆਪਣੀ ਕਿਸਮਤ ਦੇ ਮਾਲਕ ਬਣੀਏ ਤਾਂ ਇਸ ਦਾ ਸਿੱਟਾ ਇਨਕਲਾਬ ਹੋਏਗਾ ਅਤੇ ਇਹੋ ਇਨਕਲਾਬ ਸਾਡੀ ਆਜ਼ਾਦੀ ਦੀ ਜਾਮਨੀ ਹੈ।
ਆਜ਼ਾਦੀ ਦੀ ਬੁਨਿਆਦ ਇਨਕਲਾਬ ਹੈ । ਗੁਲਾਮੀ ਦੇ ਵਿਰੁੱਧ ਇਨਕਲਾਬ ,ਮਨੁੱਖਤਾ ਦਾ ਧਰਮ ਹੈ। ਇਹ ਮਨੁੱਖ ਦੀ ਮਨੁੱਖਤਾ ਦਾ ਆਦਰਸ਼ ਹੈ। ਆਜ਼ਾਦੀ ਸਾਡਾ ਜਮਾਂਦਰੂ ਹੱਕ ਹੈ। ਅਸੀਂ ਇਸ ਨੂੰ ਪ੍ਰਾਪਤ ਕਰਕੇ ਰਹਾਂਗੇ।

   ਲਿਖਤ:   ਸਤੀਸ਼ ਕੁਮਾਰ ਸਚਦੇਵਾ  ਬਿਓਮੌੰਟ ਅਲਬਰਟਾ 1825 889 5807
Exit mobile version