ਇੱਕ ਸਵਾਲ ? ਸਾਡੇ ਜਵਾਕ ਗੋਰਿਆਂ ਵਰਗੇ ਲੱਗਣ ਲੱਗ ਜਾਣਗੇ ?
ਮਨ ਦਾ ਉਲਝਣਾ ਤੇ ਟਿਕਾਅ ਚ ਨਾ ਹੋਣਾ ,ਜਿੰਨਾ ਖਤਰਨਾਕ ਹੁੰਦਾ ਹੈ ਓਹਨਾ ਹੀ ਫਾਇਦੇਮੰਦ। ਕਿਓਕਿ ਏ ਭਟਕਣਾ ਲਾਉਣ ਦੇ ਨਾਲ ਨਾਲ ਕਈ ਨਵੀਆਂ ਸੋਚਾਂ ਨੂੰ ਜਨਮ ਦਿੰਦਾ ਹੈ ਜੋ ਕਿ ਸੱਚ ਹੋਣ ਵਿੱਚ ਦੇਰ ਨਹੀਂ ਲਾਓਦੀਆ । ਸੋਚਾਂ ਸੱਚ ਹੋ ਤੁਰਦੀਆਂ ਨੇ ਤੇ ਸੋਚਣਾ ਆਪਣੇ ਹੱਥ ਹੈ ,ਜਿੱਦਾ ਕਿ ਅਕਸਰ ਏ ਸੁਣਦੇ ਰਹਿੰਦੇ ਆ ਪੁਰਾਣੇ ਬੰਦਿਆਂ ਤੋਂ ਕਨੇਡਾ ਵਿੱਚ , ਜਿੱਥੇ ਮੈ ਲੱਗਭੱਗ ਦੋ ਸਾਲਾਂ ਤੋਂ ਰਹਿ ਰਹੀ ਹਾਂ ਕਿ ਕਨੇਡਾ ਵਿੱਚ ਆਵਦੇ ਹੱਥ ਹੈ ਜਾਂ ਤਾਂ ਬੰਦਾ ਬਰਬਾਦ ਹੋ ਜਾਂਦਾ ਹੈ ਜਾ ਆਬਾਦ । ਕੀ ਸ਼ੌਕਾਂ ਨੂੰ ਜਿਓ ਲੈਣਾ ਜਾਂ ਜ਼ਿੰਦਗੀ ਨੂੰ ਬਣਾ ਲੈਣਾ ਸਿੱਕੇ ਦੇ ਦੋ ਪਾਸੇ ਹਨ ਜਾਂ ਇੱਕੋ ? ਬੇਸੱਕ ਕਾਮਯਾਬ ਇਨਸਾਨਾ ਲਈ ਇੱਕੋ ਹੁੰਦੇ ਹਨ ਪਰ ਜਦੋ ਆਪਾਂ ਕਾਮਯਾਬੀ ਦੇ ਸੁਰੂਆਤੀ ਦੌਰ ਵਿੱਚ ਹੁੰਦੇ ਹਾ ਤਾਂ ਬੱਚਤ ਤੇ ਖ਼ਰਚਾ ਸਿੱਕੇ ਦੇ ਦੋ ਪਾਸੇ ਹੀ ਹੁੰਦੇ ਹਨ ।
ਇੱਕ ਉਲਝਣ ਤਾਂ ਮੇਰੇ ਮਨ ਵਿੱਚ ਉਦੋਂ ਪੈਦਾ ਹੋਈ ਜਦੋ ਚੱਲਦੀ ਬਹਿਸ ਵਿੱਚ ਕੋਈ ਬੋਲਿਆ ਕਿ ਭਾਈ ਸਾਹਿਬ ਪੈਸਾ ਬਚਾ ਕੇ ਨਹੀ ਵਧਾਇਆ ਜਾ ਸਕਦਾ ਜਾਂ ਖ਼ਰਚੇ ਨਾਲ ਨਹੀਂ ਫ਼ਰਕ ਪੈਂਦਾ ,ਕਮਾਉਣਾ ਪੈਂਦਾ ਹੈ ਜਾਂ ਕਹਿ ਲਓ ਕਮਾਈ ਵਧਾਉਣੀ ਪੈਂਦੀ ਹੈ।
ਚੱਲੋ ਛੱਡੋ ! ਅਜਿਹੀਆਂ ਹੱਲਚੱਲਾਂ ਤਾਂ ਮਨ ਵਿੱਚ ਚਲਦੀਆਂ ਹੀ ਰਹਿੰਦੀਆਂ ਹਨ ਕਈਆਂ ਦਾ ਸਿਰਾ ਨਾ ਸਮਝ ਆਉਣ ਤੇ ਉਹਨਾਂ ਦਾ ਪਿੱਛਾ ਛੱਡ ਦੇਣਾ ਹੀ ਬੇਹਤਰ ਹੁੰਦਾ ਹੈ ।
ਅਕਸਰ ਇੱਥੇ ਹਰੇਕ ਪੰਜਾਬੀ ਦੇ ਮੂੰਹੋ ਸੁਣਨ ਨੂੰ ਮਿਲ ਜਾਂਦਾ ਹੈ ਕਿ “ਜਵਾਕਾਂ ਨੂੰ ਇੱਥੇ ਰੱਖਣ ਦਾ ਕੋਈ ਫ਼ਾਇਦਾ ਨਹੀਂ , ਪੰਜਾਬੀ ਭੁੱਲ ਜਾਂਦੇ ਹਨ , ਏ ਤਾਂ ਗੋਰਿਆਂ ਤੇ ਕਾਲਿਆਂ ਦੇ ਜਵਾਕਾਂ ਦੇ ਨਾਲ ਰਲਦੇ ਹਨ , ਆਂਵਦੇ ਸੱਭਿਆਚਾਰ ਦਾ ਕੁਝ ਪਤਾ ਨਹੀਂ ਲੱਗਦਾ “ ਮਾਫ ਕਰਨਾ ਮੈਂ ਰੰਗ ਦੇ ਆਧਾਰ ਤੇ ਗੱਲ ਨਹੀਂ ਕਰ ਰਹੀ ਹਰ ਜੁਬਾਨ ਦੀ ਗੱਲ ਦੱਸ ਰਹੀ ਹਾਂ ।
ਸੱਭਿਆਚਾਰ ਤੇ ਬੋਲੀ ਦੇ ਮੁੱਕ ਜਾਣ ਨਾਲ ਕੌਮ ਮੁੱਕ ਜਾਂਦੀ ਹੈ
ਤੇ ਜਵਾਕ ਜਿਹੋ ਜੇ ਮਾਹੌਲ ਵਿੱਚ ਪਲਦੇ ਹਨ ਓਹ ਜਿਹਾ ਸਿੱਖਦੇ ਹਨ ਬੇਸੱਕ ਓਹਨਾ ਦਾ ਪਲਣਾ ਬਹੁਤ ਜਰੂਰੀ ਹੈ ਪੰਜਾਬ ਵਿੱਚ , ਜਿਵੇ ਕਿ ਬਾਪੂ ਦੀ ਝਿੜਕ ਜ਼ਰੂਰੀ ਹੁੰਦੀ ਹੈ ਕਈ ਗੱਲਾਂ ਤੇ ਆ ਸਮਾਜ ਨੂੰ ਸਮਝਣ ਲਈ । ਚੱਲੋ ਫਿਰ ਜੇ ਭਟਕ ਈ ਗਈ ਹਾ ਤਾਂ ਇੱਕ ਗੱਲ ਸਣਾਉਦੀ ਹਾਂ ਬਚਪਨ ਚ ਸਕੂਲ ਵਿੱਚੋਂ ਇੱਕ ਪੈਨਸਿਲ ਲੈਣ ਤੇ ਵੀ ਮੇਰੇ ਦਾਦਾ ਜੀ ਨੇ ਪਰਚੀ ਤੇ ਲਿਖਵਾ ਕਿ ਲਿਆਉਣ ਲਈ ਕਹਿਣਾ ਕਿ ਬੱਚੇ ਨੇ ਪੈਸਿਆਂ ਬਦਲੇ ਪੈਨਸਿਲ ਖ਼ਰੀਦ ਲਈ ਹੈ ਇੱਥੇ ਸਬੂਤ ਸ਼ਬਦ ਦੀ ਵਰਤੋਂ ਕਰਨਾ ਮੇਰੀ ਮੱਤ ਨੂੰ ਛੋਟਾ ਕਰ ਦਿੰਦਾ ਹੈ ਪਰ ਕਹਿ ਸਕਦੇ ਹਾ ਕਿ ਇਹ ਸਭ ਪਾਪਾ ਜੀ ਆਪਣੀ ਸੰਤੁਸ਼ਟੀ ਦੇ ਮਨ ਦੇ ਟਿਕਾਅ ਲਈ ਹੀ ਕਰਦੇ ਸਨ ਕਿ ਜਵਾਕ ਸਹੀ ਰਾਹ ਤੇ ਹੀ ਹਨ ਤੇ ਇਹਨਾਂ ਨੇ ਉਹ ਇੱਕ ਰੁਪਏ ਦੀ ਵਰਤੋਂ ਪੈਨਸਿਲ ਦੀ ਥਾਂ ਤੇ ਚੀਜੀ ਖਾਣ ਲਈ ਨਹੀਂ ਕੀਤੀ ਜੋ ਕਿ ਵੱਡੇ ਹੋਣ ਤੇ ਕੱਪੜੇ ਜਾਂ ਫੀਸਾ ਦੀ ਥਾਂ ਨਸ਼ਿਆਂ ਜਾਂ ਬਾਕੀ ਕੁਰੀਤੀਆਂ ਵਿੱਚ ਬਦਲ ਸਕਦੀ ਸੀ ।
ਵਾਪਿਸ ਮੁੱਦੇ ਤੇ ਜਾਂ ਉਹ ਇੱਕ ਸਵਾਲ ਤੇ ਪਰਤ ਦੇ ਹੋਏ ਦੱਸਦੀ ਹਾਂ , ਇੱਕ ਨਵੀ ਉਲਝਣ ਇਹ ਪੈਦਾ ਹੋਈ ਮੇਰੇ ਮਨ ਵਿੱਚ ਕਿ ਗੁਰੂ ਨਾਨਕ ਦੇਵ ਜੀ ਦੀ ਸੋਚ , ਜਾਤ ਪਾਤ ਰੰਗ ਦੇ ਆਧਾਰ ਤੇ ਭੇਦਭਾਵ ਖਤਮ ਕਰਨਾ ਹੀ ਸੀ । ਸਾਡੇ ਗੁਰੂ ਚਾਹੁੰਦੇ ਸਨ ਕਿ ਸਮਾਜ ਇੱਕ ਹੋਵੇ ਗੁਰੂਆਂ ਤੋਂ ਲੈ ਕੇ ਸਾਡੇ ਤੱਕ ਕਿੰਨੀਆਂ ਭਾਸ਼ਾਵਾਂ ਮਰੀਆਂ ਪਰ ਇਨਸਾਨੀਅਤ ਜਿਉਂਦੀ ਰਹੀ ਏਹੀ ਤਾਂ ਅਸਲੀ ਧਰਮ ਹੈ । ਕਾਲੇ ਭੂਰੇ ਜਾਂ ਗੋਰੇ ਦਾ ਇੱਕ ਥਾਂ ਖੇਡ ਲੈਣਾ , ਚਾਹੇ ਕਿਸੇ ਵੀ ਭਾਸ਼ਾ ਥਾਣੀ ਮਨ ਦੀਆਂ ਭਾਵਨਾਵਾਂ ਜਾਂ ਖ਼ਿਆਲਾਂ ਨੂੰ ਸਾਂਝਾ ਕਰ ਲੈਣਾ , ਕੀ ਉਹੋ ਜਿਹੇ ਸਮਾਜ ਦਾ ਆਰੰਭ ਨਹੀਂ ਜਾਂ ਨਸਲ ਦਾ ਖ਼ਾਤਮਾ ਹੈ ? ਜਿਸਨੂੰ ਕਿ ਮੈਂ ਮੰਨਣ ਵਿੱਚ ਨਾ ਨਹੀ ਕਰ ਸਕਦੀ । ਅੱਜ ਤੋ ਅਗਲੀ ਪੀੜੀ ਨੂੰ ਸੱਭਿਆਚਾਰ ਭੁੱਲ ਜਾਣਾ ਹੈ , ਭਾਸ਼ਾ ਬਦਲ ਜਾਣੀ ਹੈ , ਰਹਿਣ ਸਹਿਣ ਬਦਲ ਜਾਣਾ ਹੈ ਸਾਡੇ ਤੋਂ ਅਗਲੀ ਇੱਕ ਪੀੜੀ ਮਸਾਂ ਕੁ ਟੱਪਣੀ ਹੈ ਕਿ ਸਾਡੇ ਜਵਾਕ ਗੋਰਿਆਂ ਵਰਗੇ ਲੱਗਣ ਲੱਗ ਜਾਣਗੇ ਕੱਚੇ ਘੜੇ ਜਿਹੇ ਜਵਾਕਾਂ ਨੇ ਪੱਕ ਜਾਣਾ ਏ ਇੱਧਰ ਦੇ ਮਾਹੌਲ ਵਿੱਚ । ਜੋ ਕਿ ਗੰਭੀਰ ਮੁੱਦਾ ਹੈ । ਇੰਨਾ ਦੋਹਾ ਵਿਚਾਰ ਧਾਰਾਵਾਂ ਵਿੱਚੋ ਪੈਦਾ ਹੋਇਆ ਇਹ ਇੱਕ ਸਵਾਲ ਕਿੰਨੇ ਸਵਾਲਾਂ ਦੀ ਜੜ ਲਾ ਦਿੰਦਾ ਹੈ
ਅੰਤ ਵਿੱਚ ਉਡੀਕ ਕਰਾਂਗੀ ਇੱਕ ਚੰਗੇ ਜਾਵਾਬ ਦੀ ,
ਧੰਨਵਾਦ
ਰਮਨਦੀਪ ਕੌਰ